ਰਾਜਪੁਰਾ ਬਣਿਆ ਸ਼ਿਮਲਾ, ਗੜ੍ਹੇਮਾਰੀ ਨੇ ਸੜਕਾਂ ਕੀਤੀਆਂ ਸਫੈਦ, ਦੇਖੋ ਵੀਡੀਓ,ਖਰਾਬ ਮੌਸਮ ਦੇ ਚੱਲਦਿਆਂ ਬੀਤੀ ਰੱਤ ਤੋਂ ਸੂਬੇ ਭਰ ਵਿਚ ਤੇਜ਼ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ। ਕੱਲ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਜਿੱਥੇ ਠੰਡ ਵਿਚ ਵਾਧਾ ਹੋਇਆ ਹੈ, ਉਥੇ ਹੀ ਗੜ੍ਹੇਮਾਰੀ ਨਾਲ ਫਸਲਾਂ ਵੀ ਖਰਾਬ ਹੋ ਸਕਦੀਆਂ ਹਨ, ਜਿਸ ਨਾਲ ਕਿਸਾਨ ਪਰੇਸ਼ਾਨ ਹੋਏ ਪਏ ਹਨ।
ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਟਿਆਲਾ ਦੇ ਰਾਜਪੁਰਾ ‘ਚ ਭਾਰੀ ਗੜੇਮਾਰੀ ਹੋਈ ਤੇ ਸੜਕਾਂ ‘ਤੇ ਗੜੇ ਹੀ ਵਿਛ ਗਏ। ਜਿਸ ਕਾਰਨ ਠੰਡ ਨੇ ਇੱਕ ਵਾਰ ਫਿਰ ਲੋਕਾਂ ਨੂੰ ਠਾਰ ਦਿੱਤਾ।
ਉਥੇ ਹੀ ਪਟਿਆਲਾ ਦੇ ਨਾਭਾ ‘ਚ ਵੀ ਭਾਰੀ ਗੜ੍ਹੇਮਾਰੀ ਦੇਖਣ ਨੂੰ ਮਿਲੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਪਿਛਲੇ ਕਈ ਦਿਨ ਤੋਂ ਪੈ ਰਹੀ ਠੰਡ ਤੋਂ ਕੁੱਝ ਰਾਹਤ ਮਿਲੀ ਸੀ। ਪਰ ਅੱਜ ਮੀਂਹ ਕਾਰਨ ਠੰਡ ਨੇ ਇੱਕ ਵਾਰ ਫਿਰ ਆਪਣੀ ਲਪੇਟ ਵਿੱਚ ਲੈ ਲਿਆ। ਦੂਜੇ ਪਾਸੇ ਕਿਸਾਨਾਂ ਨੂੰ ਇਸ ਨਾਲ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ।
ਤਾਜਾ ਜਾਣਕਾਰੀ