ਆਈ ਤਾਜਾ ਵੱਡੀ ਖਬਰ

ਅਫਗਾਨਿਸਤਾਨ ਦੇਸ਼ ਵਿੱਚ ਇਸ ਸਮੇਂ ਸਥਿਤੀ ਗੰਭੀਰ ਬਣ ਗਈ ਹੈ ਉਥੇ ਹੀ ਬਹੁਤ ਸਾਰੇ ਦੇਸ਼ ਉਥੋਂ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਨਜ਼ਰ ਆ ਰਹੇ ਹਨ। ਕਿਉਂਕਿ ਤਾਲਿਬਾਨ ਵੱਲੋਂ ਪੂਰੇ ਅਫਗਾਨਿਸਤਾਨ ਉੱਪਰ ਕਬਜ਼ਾ ਕਰ ਲਿਆ ਗਿਆ ਹੈ ਅਤੇ ਉਪਰਾਸ਼ਟਰਪਤੀ ਵੱਲੋਂ ਵੀ ਦੇਸ਼ ਦੀ ਵਾਗਡੋਰ ਛੱਡ ਦਿੱਤੀ ਗਈ ਹੈ। ਜੋ ਹੁਣ ਤਾਲਿਬਾਨ ਦੇ ਹੱਥ ਵਿਚ ਆ ਚੁੱਕੀ ਹੈ। ਤਾਲਿਬਾਨ ਵੱਲੋਂ ਜਿੱਥੇ ਸਾਰੇ ਰਾਜਦੂਤ ਘਰ, ਹੋਰ ਸੰਸਥਾਵਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਉਥੇ ਸੁਰੱਖਿਅਤ ਰਹਿਣ ਲਈ ਆਖਿਆ ਗਿਆ ਹੈ। ਤਾਲਿਬਾਨ ਨੇ ਭਰੋਸਾ ਦਿਵਾਇਆ ਹੈ ਕਿ ਕਿਸੇ ਨੂੰ ਵੀ ਉਨ੍ਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਉੱਥੇ ਹੀ ਰਾਸ਼ਟਰਪਤੀ ਨੂੰ ਦੇਸ਼ ਛੱਡਣ ਦਾ ਵੀ ਆਖਿਆ ਗਿਆ ਸੀ।

ਜਿਨ੍ਹਾਂ ਬਾਰੇ ਬੀਤੀ ਰਾਤ ਖਬਰ ਸਾਹਮਣੇ ਆਈ ਸੀ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੱਲੋਂ ਆਪਣੇ ਦੇਸ ਨੂੰ ਛੱਡ ਕੇ ਜਾਇਆ ਜਾਵੇਗਾ। ਉਥੇ ਹੀ ਉਪ ਰਾਸ਼ਟਰਪਤੀ ਵੱਲੋਂ ਆਪਣੇ ਦੇਸ਼ ਨੂੰ ਛੱਡ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹੁਣ ਅਫਗਾਨਿਸਤਾਨ ਤੋਂ ਜਹਾਜ਼ ਰਾਹੀਂ ਦੇਸ਼ ਛੱਡ ਕੇ ਗਏ ਰਾਸ਼ਟਰਪਤੀ ਗਨੀ ਦੇ ਜਹਾਜ਼ ਬਾਰੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪਹਿਲਾਂ ਜਾਣਕਾਰੀ ਸਾਹਮਣੇ ਆਈ ਸੀ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੱਲੋਂ ਦੇਸ਼ ਛੱਡ ਕੇ ਤਜਾਕਿਸਤਾਨ ਜਾਇਆ ਜਾਵੇਗਾ।

ਉੱਥੇ ਹੀ ਹੁਣ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਤਜ਼ਾਕਿਸਤਾਨ ਸਰਕਾਰ ਵੱਲੋਂ ਐਤਵਾਰ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਜਹਾਜ਼ ਨੂੰ ਉਤਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ। ਕਿਉਂਕਿ ਦੇਸ਼ ਵਿਚ ਖੂਨ-ਖਰਾਬੇ ਦੀ ਸਥਿਤੀ ਨੂੰ ਰੋਕਣ ਲਈ ਹੀ ਉਨ੍ਹਾਂ ਵੱਲੋਂ ਅਫਗਾਨਿਸਤਾਨ ਛੱਡਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਤਜ਼ਾਕਿਸਤਾਨ ਵਿੱਚ ਉਨ੍ਹਾਂ ਨੂੰ ਨਾ ਆਉਣ ਦੇਣ ਦੀ ਇਜਾਜ਼ਤ ਤੋਂ ਬਾਅਦ ਉਹ ਅਮਰੀਕਾ ਜਾ ਸਕਦੇ ਹਨ। ਰਾਸ਼ਟਰਪਤੀ ਦੇ ਅਹੁਦੇ ਤੇ ਹੁਣ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਅਬਦੁਲਾ ਦੀ ਚੋਣ ਹੋ ਸਕਦੀ ਹੈ।

ਜਾਂ ਫਿਰ ਇਨ੍ਹਾਂ ਦੋਹਾਂ ਵੱਲੋਂ ਮਿਲ ਕੇ ਸਰਕਾਰ ਬਣਾਈ ਜਾ ਸਕਦੀ ਹੈ। ਜਿਸ ਨਾਲ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਹੁਣ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਸ਼ਟਰਪਤੀ ਅਸ਼ਰਫ਼ ਗਨੀ ਵੱਲੋਂ ਅਮਰੀਕਾ ਜਾਣ ਤੋਂ ਪਹਿਲਾਂ ਓਮਾਨ ਵਿੱਚ ਰੁਕਣ ਦਾ ਫੈਸਲਾ ਲਿਆ ਗਿਆ ਹੈ। ਇਸ ਸਮੇਂ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਹਿਬ ਵੀ ਉਨ੍ਹਾਂ ਦੇ ਨਾਲ ਉਨ੍ਹਾਂ ਵਿੱਚ ਹੀ ਮੌਜੂਦ ਹਨ।


ਤਾਜਾ ਜਾਣਕਾਰੀ
ਅਫਗਾਨਿਸਤਾਨ ਤੋਂ ਜਹਾਜ ਰਾਹੀਂ ਭਜੇ ਰਾਸ਼ਟਰਪਤੀ ਗਨੀ ਦੇ ਜਹਾਜ ਬਾਰੇ ਹੁਣੇ ਹੁਣੇ ਆ ਗਈ ਇਹ ਖਬਰ
ByadminAugust 16, 2021Comments Off on ਅਫਗਾਨਿਸਤਾਨ ਤੋਂ ਜਹਾਜ ਰਾਹੀਂ ਭਜੇ ਰਾਸ਼ਟਰਪਤੀ ਗਨੀ ਦੇ ਜਹਾਜ ਬਾਰੇ ਹੁਣੇ ਹੁਣੇ ਆ ਗਈ ਇਹ ਖਬਰ
Previous Postਅਫਗਾਨਿਸਤਾਨ ਦੇ ਏਅਰਪੋਰਟ ਤੋਂ ਉਚੇ ਉਡੇ ਜਹਾਜ ਤੋਂ ਏਦਾਂ ਕਿਰ ਕਿਰ ਡਿਗੇ ਲੋਕ – ਵੀਡੀਓ ਹੋਈ ਵਾਇਰਲ
Next Postਪੰਜਾਬ ਚ ਇਥੇ ਵਿਦਿਆਰਥੀਆਂ ਲਈ ਸਰਕਾਰ ਵਲੋਂ ਆਈ ਇਹ ਵੱਡੀ ਖਬਰ, ਬੱਚਿਆਂ ਅਤੇ ਮਾਪਿਆਂ ਚ ਛਾਈ ਖੁਸ਼ੀ ਦੀ ਲਹਿਰ