ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦੋਸਤੋ ਜਾਣਕਾਰੀ ਮਿਲੀ ਹੈ ਕੇ ਨੰਗਲ ਅੰਬੀਆਂ ਕਬੱਡੀ ਕੱਪ ਦੇ ਫਾਈਨਲ ਤੋ ਬਾਅਦ ਦੁੱਲੇ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਜਦ ਦੁੱਲਾ ਆਪਣੀ ਗੱਡੀ ਚ ਬੈਠ ਕੇ ਘਰ ਜਾਣ ਲੱਗਾ ਸੀ ਪਰ ਵਾਹਿਗੁਰੂ ਦਾ ਸ਼ੁਕਰ ਹੈ ਕੇ ਦੁੱਲੇ ਦੇ ਕੋਈ ਸੱਟ ਨਹੀਂ ਲੱਗੀ । ਦੁੱਲਾ ਇਸ ਹਮਲੇ ਵਿੱਚ ਵਾਲ ਵਾਲ ਬਚ ਗਿਆ ਪਰ ਇਹ ਹਮਲਾ
ਕਿਸ ਨੇ ਕੀਤਾ ਤੇ ਗੋਲੀਆਂ ਚਲਾਉਣ ਦੀ ਨੌਬਤ ਕਿਉਂ ਆਈ ਇਸ ਬਾਰੇ ਹਜੇ ਤੱਕ ਕੁੱਝ ਪਤਾ ਨਹੀ ਲੱਗ ਸਕਿਆ ਇਸ ਤੋਂ ਪਹਿਲਾਂ ਪੰਜਾਬੀ ਗਾਇਕਾਂ ਜਾ ਗੈਂਗਸਟਰ ਦੀ ਗੈਗਵਾਰ ਤਾ ਸੁਣੀ ਸੀ ਪਰ ਇੱਕ ਕਬੱਡੀ ਖਿਡਾਰੀ ਉੱਪਰ ਗੋਲੀਆਂ ਨਾਲ ਹਮਲਾ ਪਹਿਲੀ ਵਾਰ ਦੇਖਣ ਚ ਆਇਆ ਹੈ ਕਿਉਂਕਿ ਕਬੱਡੀ ਖਿਡਾਰੀਆਂ ਨੂੰ
ਹਰ ਕੋਈ ਪਿਆਰ ਕਰਦਾ ਹੈ ਖਾਸਕਰ ਜਦ ਦੁੱਲੇ ਵਰਗਾ ਕੋਈ ਪਲੇਅਰ ਹੋਵੇ ਤਾਂ ਉਸ ਉੱਪਰ ਕਿਸੇ ਵੱਲੋਂ ਹਮਲਾ ਕਰਨਾ ਬਹੁਤ ਹੀ ਮੰਦਭਾਗਾ ਕੰਮ ਹੈ । ਖਿਡਾਰੀ ਆਪਣੀ ਖੇਡ ਨਾਲ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਦੇ ਹਨ ਅਗਰ ਇਸ ਤਰ੍ਹਾਂ ਕਬੱਡੀ ਕੱਪਾ ਤੇ ਉਹਨਾਂ ਉੱਪਰ ਹਥਿਆਰਾਂ ਨਾਲ ਹਮਲੇ ਹੋਣ ਲੱਗ ਗਏ ਤਾਂ ਇਸ ਦਾ ਅਸਰ ਕਬੱਡੀ ਅਤੇ ਖਿਡਾਰੀਆਂ ਉੱਪਰ ਵੀ ਆਵੇਗਾ ਕਿਉਂਕਿ ਖਿਡਾਰੀ ਖੇਡ ਖੇਡਣਗੇ ਜਾ ਆਪਣੀ ਸੇਫਟੀ ਦੇਖਣਗੇ ।
ਤਾਜਾ ਜਾਣਕਾਰੀ