BREAKING NEWS
Search

ਹੁਣੇ ਹੁਣੇ ਪਾਕਿਸਤਾਨੋਂ ਆਏ ਸਿੱਧੂ ਨੇ ਆਹ ਦੇਖੋ ਕੀ ਕੀ ਕਿਹਾ ਕਹਿੰਦਾ ਮੈਂ……

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਿਰਕਤ ਕਰਨ ਤੋ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਾਪਸ ਪਰਤ ਆਏ ਹਨ। ਸਿੱਧੂ ਦੇ ਆਉਣ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਲੋਕ ਵਾਹਗਾ ਸਰਹੱਦ ਉਤੇ ਪੁੱਜ ਗਏ ਤੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਲੋਕ ਸਿੱਧੂ ਦੇ ਆਉਣ ਤੋਂ ਪਹਿਲਾਂ ਕਾਫੀ ਦੇਰ ਜਸ਼ਨ ਮਨਾਉਂਦੇ ਵੇਖੇ ਗਏ। ਪੰਜਾਬ ਪੁੱਜਦੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ 12 ਕਰੋੜ ਨਾਨਕ ਨਾਮ ਲੇਵਾ ਦਾ ਸੁਪਨਾ ਹਕੀਕਤ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 71 ਸਾਲਾਂ ਦੀ ਅਰਦਾਸ ਰੰਗ ਲਿਆਈ ਹੈ ਤੇ ਇਕ ਪਾਜੀਟਿਵ ਸ਼ੁਰੂਆਤ ਹੋਈ ਹੈ।

ਸਿੱਧੂ ਨੇ ਇਸ ਮੌਕੇ ਬਾਬੇ ਨਾਨਕ ਦੇ ਨਾਮ ਉਤੇ ਦੋਵਾਂ ਦੇਸ਼ਾਂ ਵਿਚ ਦੁਸ਼ਮਣੀ ਖਤਮ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਉਹ ਦੋਵਾਂ ਪੰਜਾਬਾਂ ਦੇ ਦਿਲ ਜੋੜ ਕੇ ਆਏ ਹਨ। ਬਾਬੇ ਨਾਨਕ ਦੀ ਕਿਰਪਾ ਨਾਲ ਦੋਵਾਂ ਦੇਸ਼ਾਂ ਵਿਚ ਜਿਹੜਾ ਜ਼ਹਿਰ ਹੈ, ਉਸ ਨੂੰ ਘੱਟ ਕਰ ਕੇ ਆਇਆਂ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ,,,,, ਇਮਰਾਨ ਖ਼ਾਨ ਨੇ ਹੁੰਗਾਰਾ ਦਿੱਤਾ ਤੇ ਆਖਿਆ ਕਿ ਦੋਵਾਂ ਦੇਸ਼ਾਂ ਵਿਚ ਕਦੇ ਜੰਗ ਨਹੀਂ ਹੋ ਸਕਦੀ, ਪ੍ਰਮਾਤਮਾ ਨੇ ਕਿਰਪਾ ਕੀਤੀ ਤਾਂ ਹੋ ਸਕਦੈ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਖੁੱਲ੍ਹ ਜਾਣ। ਤੇ ਵਿਕਾਸ ਪੱਖੋਂ ਜਿਹੜੇ ਤਾਲੇ ਸਾਡੀਆਂ ਕਿਸਮਤਾਂ ਉਤੇ ਲੱਗੇ ਹਨ, ਉਹ ਖੁੱਲ੍ਹ ਜਾਣ।

ਉਨ੍ਹਾਂ ਕਿਹਾ ਕਿ ਇਹ ਕ੍ਰਿਸ਼ਮਾ ਬਾਬੇ ਨਾਨਕ ਦਾ ਹੈ, ਉਹ ਤਾਂ ਇਕ ਜਰਿਆ ਬਣੇ ਹਨ। ਸਿੱਧੂ ਨੂੰ ਜਦੋਂ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨਾਲ ਤਸਵੀਰਾਂ ਬਾਰੇ ਵਿਵਾਦ ਉਤੇ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਦੀਆਂ ਇਕ ਦਿਨ 5 ਤੋਂ 10 ਹਜ਼ਾਰ ਤਸਵੀਰਾਂ ਹੋਈਆਂ ਹਨ, ਮੈਨੂੰ ਨਹੀਂ ਪਤਾ ਕੀ ਚਾਵਲਾ ਕੌਣ ਤੇ ਚੀਮਾ ਕੌਣ।



error: Content is protected !!