ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਨੇਡਾ ਵਿਚ ਨਾ ਤਾਂ ਹੱਡ ਚੀਰਵੀਂ ਠੰਡ ਰੁਕਣ ਦਾ ਨਾਮ ਲੈ ਰਹੀ ਹੈ ਅਤੇ ਨਾ ਹੀ ਪੰਜਾਬੀ ਨੌਜਵਾਨ ਮੁੰਡਿਆਂ ਦੀਆਂ ਜਾਨਾ। ਹੁਣ ਫੇਰ ਇੱਕ ਬੁਰੀ ਖ਼ਬਰ ਕਨੇਡਾ ਤੋਂ ਆਈ ਹੈ ਜਿੱਥੇ ਇੱਕ ਪੰਜਾਬੀ ਮੁੰਡੇ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਨੌਜਵਾਨ ਦਾ ਕਤਲ ਗੋਲੀ ਮਾਰ ਕੇ ਕੀਤਾ ਗਿਆ ਹੈ। ਮਾਰੇ ਗਏ ਨੌਜਵਾਨ ਦਾ ਨਾਮ ਬਿਕਰਮਜੀਤ ਸਿੰਘ ਉਰਫ ਵਿੱਕੀ ਖੱਖ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਉਹ ਲੌਂਗ ਸ਼ੋਰ ਵਿਚ ਜਾਬ ਕਰਦਾ ਸੀ। ਸਰੀ ਪੁਲਿਸ ਦੇ ਦਫਤਰ ਦੀ ਦੂਰੀ ਉਥੋਂ ਲਗਭਗ 2-3 ਕਿੱਲੋਮੀਟਰ ਦੀ ਦੂਰੀ ਤੇ ਹੈ।
ਇਸ ਵਾਰਦਾਤ ਤੋਂ ਥੋੜੀ ਦੇਰ ਬਾਅਦ ਹੀ ਇੱਕ ਕਰ ਵੀ ਬਰਾਮਦ ਕੀਤੀ ਗਈ ਹੈ ਕੋ ਕਿ ਪੂਰੀ ਤਰ੍ਹਾਂ ਜਲ ਸੜ ਚੁੱਕੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਕਾਰ ਅਤੇ ਵਿੱਕੀ ਦੇ ਕਤਲ ਦਾ ਕੁਝ ਨਾ ਕੁਝ ਆਪਸੀ ਸਬੰਧ ਜਰੂਰ ਹੈ।
ਦੱਸਣਯੋਗ ਹੈ ਕਿ ਵਿੱਕੀ ਦਾ ਪਹਿਲਾਂ ਤੋਂ ਹੀ ਅਪਰਾਧਿਕ ਮਾਮਲਿਆਂ ਵਿਚ ਨਾਮ ਹੈ।
ਇਸੀ ਲਈ ਸ਼ਾਇਦ ਇਹ ਵਾਰਦਾਤ ਕਨੇਡਾ ਵਿਚ ਪੰਜਾਬੀਆਂ ਦੇ ਚੱਲ ਰਹੇ ਗੈਂਗ ਵਾਰਦਾਤ ਦਾ ਵੀ ਹਿੱਸਾ ਹੋ ਸਕਦੀ ਹੈ। ਇਸ ਦੁਖੀ ਕਰਨ ਵਾਲੀ ਖ਼ਬਰ ਨਾਲ ਪੂਰੇ ਕਨੇਡਾ ਅਤੇ ਵਿਸ਼ਵ ਵਿਚ ਵਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।
ਪੰਜਾਬੀਆਂ ਦੇ ਗੈਗਾਂ ਵੱਲ ਵੱਧ ਰਹੇ ਰੁਝਾਨ ਨੇ ਇੱਕ ਵਾਰ ਫੇਰ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦਰਅਸਲ ਵਿਚ ਇਸ ਤੋਂ ਪਹਿਲਾ ਵੀ 20 ਜਨਵਰੀ ਨੂੰ ਸਰੀ ਵਿਚ ਇੱਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਮਰਨ ਵਾਲਾ ਨੌਜਵਾਨ ਪੰਜਾਬ ਦੇ ਬਰਨਾਲਾ ਜਿਲ੍ਹੇ ਦੇ ਧੌਲਾ ਪਿੰਡ ਦਾ ਨਿਵਾਸੀ ਸੀ ਅਤੇ ਉਸ ਦੀ ਉਮਰ ਸਿਰਫ 24 ਸਾਲ ਸੀ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ