BREAKING NEWS
Search

ਦੁਨੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਬਣਿਆ ਡੈਨਮਾਰਕ, ਜਾਣੋ ਭਾਰਤ ਦਾ ਕਿਹੜਾ ਹੈ ਨੰਬਰ

ਭ੍ਰਿਸ਼ਟਾਚਾਰ ਰੋਕੂ ਸੰਗਠਨ ਟਰਾਂਸਪੈਰੇਂਸੀ ਇੰਟਰਨੈਸ਼ਨਲ ਨੇ ਵਿਸ਼ਵ ਪੱਧਰੀ ਭ੍ਰਿਸ਼ਟਾਚਾਰ ਸੂਚੀ 2018 ਜਾਰੀ ਕੀਤੀ ਹੈ। ਅਜਿਹੇ ‘ਚ ਦੁਨੀਆ ਦੇ ਸਾਹਮਣੇ ਭ੍ਰਿਸ਼ਟ ਦੇਸ਼ਾਂ ਦੀ ਲਿਸਟ ਜਾਰੀ ਹੋਈ ਹੈ। ਇਸ ਲਿਸਟ ਦੇ ਹਿਸਾਬ ਨਾਲ ਭਾਰਤ ਦੀ ਸਥਿਤੀ ‘ਚ ਸੁਧਾਰ ਹੋ ਗਿਆ ਹੈ।

180 ਦੇਸ਼ਾਂ ਦੀ ਇਸ ਲਿਸਟ ‘ਚ ਭ੍ਰਿਸ਼ਟਾਚਾਰ ਮਾਮਲੇ ‘ਚ ਭਾਰਤ ‘ਚ ਸੁਧਾਰ ਹੋ ਕੇ 78ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਸੂਚੀ ‘ਚ ਕੈਨੇਡਾ 9ਵੇਂ ਅਤੇ ਅਮਰੀਕਾ 22ਵੇਂ ਨੰਬਰ ‘ਤੇ ਪਹੁੰਚ ਗਿਆ। ਭਾਰਤ ਤੋਂ ਜ਼ਿਆਦਾ ਰੂਸ, ਚੀਨ ਅਤੇ ਪਾਕਿਸਤਾਨ ਸਮੇਤ 102 ਦੇਸ਼ਾਂ ‘ਚ ਜ਼ਿਆਦਾ ਭ੍ਰਿਸ਼ਟਾਚਾਰ ਦੇ ਮਾਮਲੇ ਹਨ।

ਇਸ ਸੂਚੀ ‘ਚ ਦੁਨੀਆ ਦੇ 180 ਦੇਸ਼ਾਂ ਦੇ ਨਾਂ ਹਨ। ਪਹਿਲੇ ਨੰਬਰ ‘ਤੇ ਡੈਨਮਾਰਕ ਦੇਸ਼ ਹੈ ਜਿੱਥੇ ਸਭ ਤੋਂ ਘੱਟ ਭ੍ਰਿਸ਼ਟਾਚਾਰ ਹੁੰਦਾ ਹੈ ਜਦ ਕਿ ਭਾਰਤ ਦਾ ਨੰਬਰ 78ਵਾਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 2017 ‘ਚ ਆਈ ਲਿਸਟ ‘ਚ ਭਾਰਤ ਦਾ ਰੈਂਕ 81ਵਾਂ ਸੀ। ਇਹ ਸੁਧਾਰ ਕਾਫੀ ਮਾਮੂਲੀ ਹੈ। ਜਿੱਥੇ ਸਾਲ 2017 ‘ਚ ਭਾਰਤ ਨੂੰ 40 ਅੰਕ ਮਿਲੇ ਸਨ ਪਰ ਇਸ ਵਾਰ 41 ਅੰਕ ਆਏ ਅਜਿਹੇ ‘ਚ ਇਕ ਅੰਕ ਦੇ ਵਾਧੇ ਨਾਲ ਭ੍ਰਿਸ਼ਟ ਦੇਸ਼ਾਂ ਦੀ ਲਿਸਟ ‘ਚ ਭਾਰਤ ਹੇਠਾਂ ਵੱਲ ਆ ਗਿਆ।

ਇਸ ਲਿਸਟ ਮੁਤਾਬਕ ਸਭ ਤੋਂ ਜ਼ਿਆਦਾ ਚੀਨ ਅਤੇ ਪਾਕਿਸਤਾਨ ਦੀ ਹਾਲਤ ਖਰਾਬ ਹੈ । ਇਸ ਲਿਸਟ ‘ਚ ਚੀਨ 87ਵੇਂ ਨੰਬਰ ‘ਤੇ ਹੈ ਅਤੇ ਪਾਕਿਸਤਾਨ ਬਹੁਤ ਜ਼ਿਆਦਾ ਬੁਰੀ ਹਾਲਤ ‘ਚ ਹੈ। 180 ਦੇਸ਼ਾਂ ਦੀ ਲਿਸਟ ਵਿਚ ਪਾਕਿਸਤਾਨ 117ਵੇਂ ਨੰਬਰ ‘ਤੇ ਹੈ।
ਇਸ ਲਿਸਟ ਦੇ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਖਰਾਬ ਹਾਲਤ ਸੋਮਾਲੀਆ ਦੀ ਹੈ ਜਦ ਕਿ ਸਭ ਤੋਂ ਬਿਹਤਰ ਦੇਸ਼ ਡੈਨਮਾਰਕ ਨੂੰ ਮੰਨਿਆ ਗਿਆ ਹੈ। ਇਨ੍ਹਾਂ ਤੋਂ ਬਾਅਦ ਨਿਊਜ਼ੀਲੈਂਡ, ਫਿਨਲੈਂਡ, ਸਿੰਗਾਪੁਰ, ਸਵੀਡਨ ਅਤੇ ਸਵਿਟਜ਼ਰਲੈਂਡ ਦਾ ਨੰਬਰ ਆਉਂਦਾ ਹੈ। ਜੋ ਬਿਹਤਰ ਦੇਸ਼ਾਂ ਦੀ ਸ਼੍ਰੇਣੀ ‘ਚ ਸ਼ਾਮਲ ਹਨ।



error: Content is protected !!