ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜਲੰਧਰ (ਮਹੇਸ਼)— ਬੀਤੇ ਦਿਨੀਂ ਪੀ. ਏ. ਪੀ. ਚੌਕ ਨੇੜੇ ਲੜਕੀ ‘ਤੇ ਐਸਿਡ ਅਟੈਕ ਦੇ ਮਾਮਲੇ ਨੂੰ ਪੁਲਸ ਨੇ ਹੱਲ ਕਰਦੇ ਹੋਏ ਅੱਜ ਤਿੰਨ ਨੌਜਵਾਨÎਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ‘ਚ ਪੁਲਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਪੁਲਸ ਮੁਤਾਬਕ ਲੜਕੀ ‘ਤੇ ਐਸਿਡ ਅਟੈਕ ਮਾਸੀ ਦੇ ਮੁੰਡੇ ਨੇ ਹੀ ਕਰਵਾਇਆ ਸੀ ਅਤੇ ਇਹ ਸੌਦਾ 25000 ‘ਚ ਤੈਅ ਹੋਇਆ ਸੀ। ਐਸਿਡ ਦਾ ਇੰਤਜ਼ਾਮ ਲੁਧਿਆਣੇ ਤੋਂ ਕੀਤਾ ਗਿਆ ਸੀ। ਪੁਲਸ ਮੁਤਾਬਕ ਦੋਵਾਂ ਵਿਚਾਲੇ ਰਿਸ਼ਤਿਆਂ ਦੀ ਵੀ ਗੱਲ ਸਾਹਮਣੇ ਆਈ ਹੈ। ਦੋਸ਼ੀ ਨੇ ਭੂਆ ਦੇ ਮੁੰਡੇ ਨੂੰ ਵੀ ਇਸ ‘ਚ ਸ਼ਾਮਲ ਕੀਤਾ ਗਿਆ ਸੀ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਹਿਮਾਚਲ ਪ੍ਰਦੇਸ਼, ਗੁਰਦੀਪ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਅਤੇ ਮਨੀ ਵਾਸੀ ਲੁਧਿਆਣਾ ਦੇ ਰੂਪ ‘ਚ ਹੋਈ ਹੈ ਜਦਕਿ ਇਕ ਪ੍ਰੀਤ ਨਾਂ ਦਾ ਲੜਕਾ ਫਰਾਰ ਦੱਸਿਆ ਜਾ ਰਿਹਾ ਹੈ।
ਪੀੜਤਾ ਨੂੰ ਸਬਕ ਸਿਖਾਉਣ ਲਈ ਰਚੀ ਸੀ ਸਾਜਿਸ਼
ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਮਾਸੀ ਦਾ ਮੁੰਡਾ ਗੁਰਦੀਪ ਆਸਾਮ ‘ਚ ਨੌਕਰੀ ਕਰਦਾ ਹੈ। ਇਨ੍ਹੀਂ ਦਿਨੀਂ ਛੁੱਟੀ ਲੈ ਕੇ ਇਲਾਜ ਕਰਵਾਉਣ ਲਈ ਜਲੰਧਰ ਆਇਆ ਹੋਇਆ ਸੀ। ਗੁਰਦੀਪ ਆਪਣੀ ਹੀ ਮਾਸੀ ਦੀ ਲੜਕੀ ‘ਤੇ ਬੁਰੀ ਨਜ਼ਰ ਰੱਖਦਾ ਸੀ ਪਰ ਉਸ ਦੇ ਵੱਲੋਂ ਅਣਦੇਖਿਆ ਕੀਤੇ ਜਾਣ ‘ਤੇ ਗੁਰਦੀਪ ਨੇ ਆਪਣੀ ਭੂਆ ਦੇ ਲੜਕੇ ਜਸਵਿੰਦਰ ਦੇ ਨਾਲ ਮਿਲ ਕੇ ਮਨਿੰਦਰ ਨੂੰ ਸਬਕ ਸਿਖਾਉਣ ਦੀ ਸਾਜਿਸ਼ ਰਚੀ। ਇਸ ਕੰਮ ਨੂੰ ਅੰਜਾਮ ਦੇਣ ਲਈ ਜਸਵਿੰਦਰ ਨੇ ਲੁਧਿਆਣਾ ਦੇ ਮਨੀ ਅਤੇ ਪ੍ਰੀਤ ਦੇ ਨਾਲ ਗੱਲਬਾਤ ਕੀਤੀ ਜੋ ਉਸ ਦੇ ਦੋਸਤ ਸਨ। ਇਸ ਦੌਰਾਨ 25 ਹਜ਼ਾਰ ‘ਚ ਸੌਦਾ ਤੈਅ ਕੀਤਾ ਗਿਆ ਸੀ।
28 ਅਤੇ 29 ਜਨਵਰੀ ਨੂੰ ਕੀਤੀ ਗਈ ਸੀ ਰੇਕੀ
ਜਾਂਚ ਅਧਿਕਾਰੀ ਨੇ ਦੱਸਿਆ ਕਿ ਗੁਰਦੀਪ ਅਤੇ ਜਸਵਿੰਦਰ ਨੇ 2 ਦਿਨ 28 ਅਤੇ 29 ਜਨਵਰੀ ਨੂੰ ਲਗਾਤਾਰ ਉਸ ਦੇ ਘਰੋਂ ਚੱਲਣ ਨੂੰ ਲੈ ਕੇ ਹਸਪਤਾਲ ਤੱਕ ਪਹੁੰਚਾਉਣ ਦੀ ਰੇਕੀ ਕੀਤੀ ਅਤੇ ਮਨੀ ਅਤੇ ਪ੍ਰੀਤ ਨੂੰ ਦੱਸਿਆ ਕਿ ਪੀ. ਏ. ਪੀ. ਚੌਕ ‘ਚ ਪੀੜਤਾ ਮਨਿੰਦਰ ਆਟੋ ਬਦਲਦੀ ਸੀ। ਵਾਰਦਾਤ ਦੇ ਦਿਨ ਗੁਰਦੀਪ ਅਤੇ ਜਸਵਿੰਦਰ ਵੀ ਵਾਰਦਾਤ ਸਥਾਨ ‘ਤੇ ਖੜ੍ਹੇ ਸਨ ਪਰ ਇਹ ਕਿਸੇ ਦੇ ਸਾਹਮਣੇ ਨਹੀਂ ਆਏ, ਜਿਸ ਕਰਕੇ ਪੁਲਸ ਨੂੰ ਜਲਦੀ ਕੋਈ ਸ਼ੱਕ ਨਹੀਂ ਹੋ ਸਕਿਆ। ਵਾਰਦਾਤ ਤੋਂ ਬਾਅਦ ਮਨੀ ਅਤੇ ਪ੍ਰੀਤ ਲੁਧਿਆਣਾ ਚਲੇ ਗਏ ਅਤੇ ਇਨ੍ਹਾਂ ਦੇ ਪਿੱਛੇ ਹੀ ਗੁਰਦੀਪ ਅਤੇ ਜਸਵਿੰਦਰ ਤੈਅ ਸੌਦੇ ਮੁਤਾਬਕ ਰਕਮ ਜੋਕਿ 20 ਹਜ਼ਾਰ ਦੇਣ ਗਏ। ਪੇਸ਼ੀ ਦੇ ਰੂਪ ‘ਚ 5 ਹਜ਼ਾਰ ਰੁਪਏ ਪਹਿਲਾਂ ਹੀ ਦਿੱਤੇ ਗਏ ਸਨ।
ਲੁਧਿਆਣਾ ਤੋਂ ਕੀਤਾ ਗਿਆ ਤੇਜ਼ਾਬ ਦਾ ਇੰਤਜ਼ਾਮ
ਉਨ੍ਹਾਂ ਨੇ ਦੱਸਿਆ ਕਿ 25 ਹਜ਼ਾਰ ‘ਚ ਸੌਦਾ ਤੈਅ ਹੋਣ ਤੋਂ ਬਾਅਦ ਮਨੀ ਅਤੇ ਪ੍ਰੀਤ ਲੁਧਿਆਣਾ ਤੋਂ ਹੀ ਤੇਜ਼ਾਬ ਦਾ ਇੰਤਜ਼ਾਮ ਕਰਕੇ ਲਿਆਏ ਸਨ। ਵਾਰਦਾਤ ਦੇ ਸਮੇਂ ਪ੍ਰੀਤ ਨੇ ਆਪਣਾ ਮੋਟਰਸਾਈਕਲ ਸਟਾਰਟ ਰੱਖਿਆ ਅਤੇ ਮਨੀ ਨੇ ਪੀੜਤ ਲੜਕੀ ਦੇ ਚਿਹਰੇ ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਤੋਂ ਬਾਅਦ ਮਨੀ ਪ੍ਰੀਤ ਦੀ ਬਾਈਕ ‘ਤੇ ਬੈਠਾ ਅਤੇ ਸਿੱਧੇ ਬੇਖੌਫ ਲੁਧਿਆਣਾ ਪਹੁੰਚ ਗਏ। ਅਜੇ ਵੀ ਦੋਵੇਂ ਪਹੁੰਚ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਪੁਲਸ ਨੇ ਪੀੜਤ ਲੜਕੀ ਦੇ ਬਿਆਨ ਦਰਜ ਕਰਨੇ ਹਨ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਜਲੰਧਰ ਦੇ ਜੌਹਲ ਹਸਪਤਾਲ ‘ਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਨ ਵਾਲੀ ਇਕ 23 ਸਾਲ ਦੀ ਲੜਕੀ ‘ਤੇ ਕੁਝ ਨਾਕਬਪੋਸ਼ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ ਸੀ। ਮੌਕੇ ‘ਤੇ ਮੌਜੂਦ ਪੁਲਸ ਕਰਮਚਾਰੀਆਂ ਵੱਲੋਂ ਝੁਲਸੀ ਹਾਲਤ ‘ਚ ਲੜਕੀ ਨੂੰ ਹਸਪਾਲ ਪਹੁੰਚਾਇਆ ਗਿਆ ਸੀ। ਪੀੜਤਾ ਦੀ ਪਛਾਣ ਗੁੱਜਾਪੀਰ ਇਲਾਕੇ ਦੀ ਮਨਿੰਦਰ ਕੌਰ ਦੇ ਰੂਪ ‘ਚ ਹੋਈ ਸੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਥਾਣਾ ਕੈਂਟ ਦੀ ਪੁਲਸ ਮਾਮਲਾ ਦਰਜ ਕਰਕੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਤਾਜਾ ਜਾਣਕਾਰੀ