ਪਹਾੜਾਂ ‘ਤੇ ਹੋ ਰਹੀ ਬਰਫਬਾਰੀ ਦੇ ਚੱਲਦਿਆਂ ਮੈਦਾਨਾਂ ‘ਚ ਇਨ੍ਹੀਂ ਦਿਨੀਂ ਠੰਢ ਨੇ ਕਹਿਰ ਵਰ੍ਹਾਇਆ ਹੋਇਆ ਹੈ।ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਬਹੁਤੇ ਸੂਬੇ ਚ ਸਵੇਰ ਵੇਲੇ ਸੰਘਣੀ ਧੁੰਦ/ਨੀਵੇਂ ਬੱਦਲਾਂ ਦੀ ਉਮੀਦ ਹੈ ਹਲਾਂਕਿ ਪੱਛਮੀ ਹਵਾਵਾਂ ਦੇ ਦੁਬਾਰਾ ਐਕਟਿਵ ਹੋਣ ਨਾਲ ਜਿਆਦਾਤਰ ਖੇਤਰਾਂ ਚ ਧੁੰਦ ਦੇ ਲੰਬਾ ਸਮਾਂ ਟਿਕਣਾ ਮੁਸ਼ਕਿਲ ਰਹੇਗਾ।
ਇਸ ਦੇ ਬਾਵਜੂਦ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ, ਫ਼ਰੀਦਕੋਟ ਤੇ ਸਮੁੱਚਾ ਹਰਿਆਣਾ-ਦਿੱਲੀ ਵੱਲ ਧੁੰਦ ਦੇਰ ਤੱਕ ਰਹੇਗੀ ਤੇ ਸੂਰਜ ਦੇਰੀ ਨਾਲ ਨਿੱਕਲੇਗਾ । ਇਨ੍ਹਾਂ ਹਿੱਸਿਆਂ ਚ “ਕੋਲਡ ਡੇ” ਦੀ ਵੀ ਉਮੀਦ ਹੈ।
ਸਵੇਰ ਵੇਲੇ ਡਰਾਈਵਿੰਗ ਧਿਆਨ ਨਾਲ ਕੀਤੀ ਜਾਵੇ ਖਾਸ ਕਰ ਦਿੱਲੀ ਵੱਲ ਜਾਣ ਵਾਲੇ ਮੁਸਾਫਿਰ।
ਜਿਕਰਯੋਗ ਹੈ ਫਰਵਰੀ ਦੀ ਸੁਰੂਆਤ ਉੱਤਰੀ ਜਿਲ੍ਹਿਆ ਚ ਹਲਕੀ ਬਾਰਿਸ਼ ਨਾਲ ਹੋਈ, ਤਰਨਤਾਰਨ, ਅੰਮ੍ਰਿਤਸਰ, ਮਾਨਸਾ, ਫ਼ਰੀਦਕੋਟ, ਪਠਾਨਕੋਟ,ਕਪੂਰਥਲਾ, ਗੁਰਦਾਸਪੁਰ ਫਰਵਰੀ ਦਾ ਪਹਿਲਾਂ ਦਿਨ ਕੋਲਡ ਡੇਅ ਰਿਹਾ ਜਾਣਕਿ 16°c ਤੋ ਹੇਠ ਵੱਧੋ ਵੱਧ ਪਾਰਾ।
ਮੌਸਮ ਵਿਭਾਗ ਨੇ ਚੰਡੀਗੜ੍ਹ ਦਾ ਤਾਪਮਾਨ 18.5 ਡਿਗਰੀ ਦਰਜ ਕੀਤਾ, ਜੋ ਆਮ ਨਾਲੋਂ ਦੋ ਡਿਗਰੀ ਘੱਟ ਰਿਹਾ। ਜਦਕਿ ਰਾਤ ਦਾ ਤਾਪਮਾਨ 5.3 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਅਗਲੇ 4-5 ਦਿਨ ਇਸੇ ਤਰ੍ਹਾਂ ਠੰਢੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ।
[ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ ]
ਤਾਜਾ ਜਾਣਕਾਰੀ