ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਅੰਤ੍ਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ।ਇਸ ਦੌਰਾਨ ਇਹ ਅੰਤ੍ਰਿਮ ਬਜਟ ਵਿੱਤ ਮੰਤਰੀ ਪਿਊਸ਼ ਗੋਇਲ ਪੇਸ਼ ਕਰ ਹਨ।ਜਿਸ ਵਿੱਚ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਹੁਣ ਸਿਧੇ ਕਿਸਾਨਾਂ ਦੇ ਖਾਤੇ ਵਿਚ ਪਾਸੇ ਆਇਆ ਕਰਨਗੇ ।
ਇਸ ਅੰਤ੍ਰਿਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਦੀ ਕਮਰ ਤੋੜੀ ਹੈ ਅਤੇ 2022 ਤੱਕ ਨਵਾਂ ਭਾਰਤ ਬਣਾਵਾਂਗੇ।ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਕਿਹਾ
ਕਿ 2 ਹੈਕਟੇਅਰ ਤੱਕ ਦੀ ਮਾਲਕੀ ਵਾਲੇ 12 ਕਰੋੜ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਨਗਦ ਮਿਲਣਗੇ।ਉਨ੍ਹਾਂ ਨੇ ਕਿਹਾ ਕਿ ਖੇਤੀ ਖੇਤਰ ਸੁੰਘੜ ਰਿਹਾ ਹੈ ,ਜਿਸ ਲਈ ਕਿਸਾਨਾਂ ਦੀ ਆਮਦਨ ਵਧਾਈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ 1 ਦਸੰਬਰ 2018 ਤੋਂ ਕਿਸਾਨਾਂ ਦੇ ਖਾਤੇ ਚ ਇਹ ਪੈਸੇ ਪਾਏ ਜਾਣਗੇ ਅਤੇ ਹਰ ਮਹੀਨੇ 500 ਰੁਪਏ ਦਿੱਤੇ ਜਾਣਗੇ।ਇਸ ਦੇ ਨਾਲ ਹੀ ਪਸ਼ੂ ਪਾਲਣ ਦੇ ਵਿਆਜ਼ ‘ਚ 2 ਫ਼ੀਸਦੀ ਛੋਟ ਮਿਲੇਗੀ।
Home ਤਾਜਾ ਜਾਣਕਾਰੀ ਮੋਦੀ ਸਰਕਾਰ ਵੱਲੋਂ ਬਜਟ 2019 ਵਿੱਚ ਕਿਸਾਨਾਂ ਨੂੰ ਵੱਡੀ ਰਾਹਤ, ਇਨ੍ਹਾਂ ਕਿਸਾਨਾਂ ਦੇ ਸਿੱਧੇ ਖਾਤੇ ਵਿਚ ਆਇਆ ਕਰਨਗੇ 6000 ਰੁਪਏ
ਤਾਜਾ ਜਾਣਕਾਰੀ