=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਖੇਤੀਬਾੜੀ ਬੋਰਾਂ ਰਾਹੀਂ ਧਰਤੀ ਹੇਠਲਾ ਪਾਣੀ ਪਲੀਤ ਕਰਨ ਵਾਲੇ ਦਾ ਪਰਦਾਫ਼ਾਸ਼, ਹੁਣ ਤੱਕ ਬੋਰਾਂ ‘ਚ ਪਾ ਚੁੱਕਾਂ ਸੀ ਹਜ਼ਾਰਾਂ ਕੁਇੰਟਲ ਤੇਜ਼ਾਬ ਤੇ ਹੋਰ ਕੈਮੀਕਲ

ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਨ ਵਾਲਿਆਂ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਟੀਮ ਨੇ ਸਾਂਝੀ ਕਾਰਵਾਈ ਤਹਿਤ ਐਮ.ਆਰ. ਕੈਮੀਕਲਜ ਸੇਲਜ ਕਾਰਪੋਰੇਸ਼ਨ ਦੇ ਪਟਿਆਲਾ ਦੇ ਘਲੋੜੀ ਗੇਟ ਵਿਖੇ ਬਣਾਏ
ਗੋਦਾਮ ਵਿਖੇ ਪਏ ਲੱਖਾਂ ਲਿਟਰ ਤੇਜ਼ਾਬ ਤੇ ਕੈਮੀਕਲਜ ਸਮੇਤ ਹੋਰ ਸਾਜ਼ੋ ਸਮਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਨਾਲ ਹੀ ਡਰੱਗ ਲਾਇਸੈਂਸਿੰਗ ਅਥਾਰਟੀ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਇਸ ਫ਼ਰਮ ਦਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ।

ਟੀਮ ਨੇ ਇਸ ਫ਼ਰਮ ਦਾ ਪਰਦਾਫ਼ਾਸ਼ ਕਰਨ ਲਈ ਵਿਛਾਏ ਗਏ ਜਾਲ ਅਧੀਨ ਕੁਲਵਿੰਦਰ ਰਾਏਕੋਟ ਨਾਮ ਦੇ ਵਿਅਕਤੀ ਰਾਹੀਂ, 1600 ਕਿਲੋ ਤੇਜ਼ਾਬ ਤੇ ਕੈਮੀਕਲ, ਜਿਸ ਨੂੰ ਇਹ ‘ਬੋਰ ਕੈਮੀਕਲ’ ਦੇ ਨਾ ਹੇਠ ਕੇਵਲ ਖੇਤੀਬਾੜੀ ਵਰਤੋਂ ਲਈ ਵੇਚਦਾ ਸੀ, 7552 ਰੁਪਏ ‘ਚ ਖਰੀਦ ਕਰਵਾਇਆ।
ਇਸ ਟੀਮ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਇੱਕ ਹੋਰ ਟੀਮ ਨੇ ਪਟਿਆਲਾ ਦੇ ਘਲੋੜੀ ਗੇਟ ਵਿਖੇ ਛਾਪਾਮਾਰੀ ਕਰਕੇ ਲੱਖਾਂ ਲਿਟਰ ਤੇਜ਼ਾਬ ਤੇ ਹੋਰ ਕੈਮੀਕਲ ਬਰਾਮਦ ਕੀਤਾ। ਇਥੇ ਹੀ ਇਸ ਫ਼ਰਮ ਵੱਲੋਂ ਕੀਤਾ ਗਿਆ ਇੱਕ ਗ਼ੈਰਕਾਨੂੰਨੀ ਬੋਰ ਵੀ ਮਿਲਿਆ, ਜਿਸ ‘ਚ ਇਸ ਫ਼ਰਮ ਵੱਲੋਂ ਤੇਜ਼ਾਬ ਤੇ ਹੋਰ ਕੈਮੀਕਲ ਬਿਨ੍ਹਾਂ ਸੋਧੇ ਸਿੱਧੇ ਹੀ ਧਰਤੀ ‘ਚ ਇਸ ਬੋਰ ਰਾਹੀਂ ਪਾ ਕੇ ਧਰਤੀ ਹੇਠਲਾ ਜਲ ਪਲੀਤ ਕੀਤਾ ਜਾ ਰਿਹਾ ਸੀ।

ਲਾਇਸੈਂਸੀ ਨਵਨੀਤ ਮਲਹੋਤਰਾ ਨੇ ਮੰਨਿਆ ਕਿ ਉਹ ਇਹ ਕੰਮ ਪਿਛਲੇ ਕਰੀਬ 13 ਸਾਲਾਂ ਤੋਂ ਕਰ ਰਿਹਾ ਹੈ। ਉਸ ਮੁਤਾਬਕ ਇਕ ਬੋਰ ‘ਚ ਕਰੀਬ 6 ਕੁਇੰਟਲ ਤੇਜ਼ਾਬ ਤੇ ਹੋਰ ਕੈਮੀਕਲ ਪਾਏ ਜਾਂਦੇ ਸਨ ਅਤੇ ਹੁਣ ਤੱਕ ਉਹ ਕਰੀਬ 17 ਹਜ਼ਾਰ ਟਿਊਬਵੈਲਾਂ ‘ਚ ਇਹ ਕੈਮੀਕਲ ਪੁਆ ਚੁੱਕਾ ਹੈ।




error: Content is protected !!