ਆਈ ਤਾਜਾ ਵੱਡੀ ਖਬਰ

ਅਜਿਹੇ ਦਰਦਨਾਕ ਸੜਕ ਹਾਦਸੇ ਰੋਜ਼ਾਨਾ ਹੀ ਸਾਹਮਣੇ ਆਉਂਦੇ ਹਨ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਜਿਸ ਸਦਕਾ ਵਾਹਨ ਚਾਲਕ ਆਪਣੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ। ਪਰ ਅਚਾਨਕ ਵਾਪਰਨ ਵਾਲੇ ਹਾਦਸਿਆਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਅਣਗਿਣਤ ਲੋਕ ਕਿਸੇ ਨਾ ਕਿਸੇ ਕੰਮ ਦੇ ਸਿਲਸਲੇ ਵਿੱਚ ਆਪਣੇ ਘਰ ਤੋਂ ਬਾਹਰ ਜਾਂਦੇ ਹਨ ਜੋ ਵਾਪਸ ਨਹੀਂ ਆ ਪਾਉਂਦੇ । ਇਨ੍ਹਾਂ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਪੰਜਾਬ ਵਿੱਚ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਆਏ ਦਿਨ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿੱਥੇ ਕੁਝ ਲੋਕਾਂ ਦੀ ਗਲਤੀ ਕਾਰਨ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਹੁਣ ਪੰਜਾਬ ਵਿੱਚ ਇਥੇ ਵਾਪਰੇ ਹਾਦਸੇ ਦੌਰਾਨ ਕਹਿਰ ਵਾਪਰਿਆ ਹੈ ਜਿੱਥੇ ਮਾਂ ਧੀ ਦੀ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਟਾਂਡਾ ਉੜਮੁੜ ਦੇ ਦਾਰਾਪੁਰ ਬਾਈਪਾਸ ਤੋਂ ਸਾਹਮਣੇ ਆਈ ਹੈ। ਜਿੱਥੇ ਅੱਜ 11:30 ਵਜੇ ਦੇ ਕਰੀਬ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਕਟਿਵਾ ਸਵਾਰ ਸੰਗੀਤਾ ਭਾਰਦਵਾਜ ਅਤੇ ਉਸ ਦੀ ਬੇਟੀ ਪ੍ਰਿਆ ਭਾਰਦਵਾਜ ਨੇ ਵਾਸੀ ਖੁੱਡਾ ਕਿਸੇ ਕੰਮ ਦੇ ਸਿਲਸਲੇ ਵਿੱਚ ਆਪਣੀ ਐਕਟਿਵਾ ਤੇ ਜਾ ਰਹੀਆਂ ਸਨ ਤਾਂ, ਉਸ ਸਮੇਂ ਇਕ ਤੇਜ਼ ਰਫ਼ਤਾਰ ਕਾਰ ਵੱਲੋਂ ਮਾਵਾਂ ਧੀਆਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਗਈ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਐਕਟਿਵਾ ਤੇ ਸਵਾਰ ਮਾਵਾਂ-ਧੀਆਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਇਨ੍ਹਾਂ ਮਾਵਾਂ ਧੀਆਂ ਦੀ ਪਹਿਚਾਣ ਸੰਗੀਤਾ ਭਾਰਦਵਾਜ ਪਤਨੀ ਕਮਲ ਭਾਰਦਵਾਜ , ਅਤੇ ਇਨ੍ਹਾਂ ਦੀ ਬੇਟੀ ਪ੍ਰਿਆ ਭਾਰਦਵਾਜ ਨਿਵਾਸੀ ਖੁੱਡਾ ਵਜੋਂ ਵਜੋਂ ਹੋਈ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਥੇ ਹੀ ਵਾਪਰੇ ਇਸ ਹਾਦਸੇ ਦੀ ਜਾਂਚ ਵੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਐਕਟਿਵਾ ਨੂੰ ਟੱਕਰ ਮਾਰਨ ਵਾਲਾ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਵਾਪਰੇ ਇਸ ਹਾਦਸੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਵਾਪਰਿਆ ਕਹਿਰ ਮਾਂ ਧੀ ਨੂੰ ਏਦਾਂ ਮਿਲੀ ਮੌਤ , ਛਾਈ ਸੋਗ ਦੀ ਲਹਿਰ
ByadminJuly 26, 2021Comments Off on ਪੰਜਾਬ ਚ ਇਥੇ ਵਾਪਰਿਆ ਕਹਿਰ ਮਾਂ ਧੀ ਨੂੰ ਏਦਾਂ ਮਿਲੀ ਮੌਤ , ਛਾਈ ਸੋਗ ਦੀ ਲਹਿਰ
Previous Postਪੰਜਾਬ ਚ ਹੁਣ ਇਥੇ ਮਿਲਿਆ ਇਸ ਬਿਮਾਰੀ ਦਾ ਮਰੀਜ ਗਵਾਂਢ ਦੇ 60 ਘਰਾਂ ਚ ਤੁਰੰਤ ਕੀਤਾ ਗਿਆ ਇਹ ਕੰਮ , ਪਈਆਂ ਭਾਜੜਾਂ
Next Postਹੋ ਜਾਵੋ ਤਿਆਰ 1 ਅਗਸਤ ਤੋਂ ਇਹ ਕੰਮ ਕਰਨ ਤੇ ਹੋਵੇਗੀ ਜੇਬ ਢਿੱਲੀ – ਤਾਜਾ ਵੱਡੀ ਖਬਰ