ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਆਏ ਦਿਨ ਹੀ ਵਾਪਰ ਰਹੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੀ ਚੌਕਸੀ ਵਰਤਣ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ। ਸਮੇਂ ਸਮੇਂ ਤੇ ਲੋਕਾਂ ਨੂੰ ਵੀ ਅਜਿਹੇ ਹਾਦਸਿਆਂ ਤੋਂ ਬਚਣ ਸਬੰਧੀ ਆਗਾਹ ਕੀਤਾ ਜਾਂਦਾ ਹੈ ਲੇਕਿਨ ਫਿਰ ਵੀ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਸੂਬੇ ਵਿਚ ਇਥੇ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਮੌਤ ਕਰੋਨਾ ਕਾਰਨ ਵੀ ਹੋ ਚੁੱਕੀ ਹੈ। ਇਸ ਤੋ ਇਲਾਵਾ ਹੋਰ ਬਹੁਤ ਸਾਰੇ ਹਾਦਸੇ ਅਤੇ ਬਿਮਾਰੀਆਂ ਲੋਕਾਂ ਦੀ ਜ਼ਿੰਦਗੀ ਖਤਮ ਹੋਣ ਦਾ ਕਾਰਨ ਬਣ ਜਾਂਦੇ ਹਨ।
ਹੁਣ ਇੱਥੇ ਕਹਿਰ ਵਾਪਰਿਆ ਹੈ ਜਿਥੇ ਅਰਦਾਸ ਹੋ ਰਹੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨੰਗਲ ਦੇ ਨਜ਼ਦੀਕ ਪਿੰਡ ਤਲਵਾੜਾ ਦੇ ਨਾਲ ਲਗਦੇ ਸਤਲੁਜ ਦਰਿਆ ਤੋਂ ਸਾਹਮਣੇ ਆਈ ਹੈ। ਜਿੱਥੇ ਪਿੰਡ ਤਲਵਾੜਾ ਦੇ ਕੁਝ ਬੱਚੇ ਆਪਣੇ ਘਰੋ ਸਾਈਕਲ ਤੇ ਨਹਾਉਣ ਵਾਸਤੇ ਸਤਲੁਜ ਦਰਿਆ ਕੋਲ ਚਲੇ ਗਏ ਸਨ। ਗਰਮੀ ਦੇ ਦੌਰ ਵਿੱਚ ਜਿੱਥੇ ਬੱਚਿਆਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਨਹਿਰੀ ਪਾਣੀ ਵਿੱਚ ਨਹਾਉਣ ਦੀ ਯੋਜਨਾ ਬਣਾਈ ਗਈ, ਉਥੇ ਹੀ ਇਹ ਤਿੰਨ ਦੋਸਤ ਜਦੋਂ ਦਰਿਆ ਵਿੱਚ ਨਹਾਉਣ ਲਈ ਗਏ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਤਿੰਨੋਂ ਬੱਚੇ ਪਾਣੀ ਦੇ ਤੇਜ਼ ਵਹਾਅ ਵਿਚ ਬਹਿ ਗਏ।
ਇਨ੍ਹਾਂ ਤਿੰਨਾਂ ਬੱਚਿਆਂ ਵਿੱਚੋਂ ਜਿੱਥੇ ਦੋ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਇਕ ਬੱਚੇ ਨੂੰ ਮੰਦਰ ਵਿੱਚ ਮੱਥਾ ਟੇਕਣ ਆਈ ਔਰਤ ਵੱਲੋਂ ਵੇਖ ਕੇ ਜਿਸ ਕਾਰਨ ਇਸ ਬੱਚੇ ਨੂੰ ਕੁੱਝ ਨੌਜਵਾਨਾਂ ਵਲੋਂ ਬਚਾ ਲਿਆ ਗਿਆ। ਉਥੇ ਹੀ ਬਚਾ ਲੈ ਗਏ ਬੱਚੇ ਜੱਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਸਮੇਂ ਤਿਨੋਂ ਦੋਸਤ ਨਹਾ ਰਹੇ ਸਨ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਰੁੜ ਗਏ।
ਇਸ ਬੱਚੇ ਨੂੰ ਥੋੜ੍ਹਾ ਤੈਰਨਾ ਆਉਂਦਾ ਸੀ ਜਿਸ ਕਾਰਨ ਇਸ ਦਾ ਬਚਾਅ ਹੋ ਗਿਆ। ਖਬਰ ਲਿਖੇ ਜਾਣ ਤੱਕ ਦੋਹਾਂ ਬੱਚਿਆਂ ਦੇ ਲਾਪਤਾ ਦੀ ਖਬਰ ਹੀ ਸਾਹਮਣੇ ਆ ਰਹੀ ਸੀ। ਇਸ ਮਾਮਲੇ ਦੀ ਖਬਰ ਮਿਲਣ ਤੇ ਪੁਲੀਸ ਵੱਲੋਂ ਗੋਤਾਖੋਰਾਂ ਦੇ ਸਹਿਯੋਗ ਨਾਲ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਉਥੇ ਹੀ ਪਿੰਡ ਦੇ ਲੋਕਾਂ ਵੱਲੋਂ ਬੱਚਿਆਂ ਦੇ ਸਹੀ ਸਲਾਮਤ ਮਿਲ ਜਾਣ ਲਈ ਅਰਦਾਸ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ