ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਬੱਡੀ ਦੀ ਸ਼ਾਨ ਮਹਾਨ ਖਿਡਾਰੀ ਗਗਨ ਜਲਾਲ ਦੀ ਕੈਨੇਡਾ ਦੇ ਸਰੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਖਬਰ ਨਾਲ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਬਠਿੰਡਾ ਦੇ ਜਲਾਲ ਪਿੰਡ ਦੇ ਰਹਿਣ ਵਾਲੇ ਜਲਾਲ ਦਾ ਨਾਂ ਪੰਜਾਬ ਤੋਂ ਕੈਨੇਡਾ ਤੱਕ ਗੂੰਜਦਾ ਸੀ। ਗੱਲ ਅਮਰੀਕਾ ਦੇ ਫਿਲਾਡੇਲਫੀਆ ਕੱਪ ਦੀ ਹੋਵੇ ਜਾਂ ਫਿਰ ਕੈਨੇਡਾ ਦੇ ਐਡਮਿੰਟਨ ਤੇ ਵੈਨਕੂਵਰ ਕਬੱਡੀ ਕੱਪ ਦੀ ਚੀਤੇ ਵਾਂਗ ਤੇਜ਼ ਤਰਾਰ ਗਗਨ ਕਿਸੇ ਵੀ ਜਾਫੀ ਨੂੰ ਚਕਮਾ ਦੇ ਮਿੰਟਾਂ ‘ਚ ਫੁਰਰਰਰਰ ਹੋ ਜਾਂਦਾ ਸੀ ਤੇ ਕਬੱਡੀ ਕੱਪ ਉਸ ਦੇ ਹੱਥਾਂ ‘ਚ ਹੁੰਦਾ ਸੀ।
ਅੱਜ ਇਹ ਮਹਾਨ ਕਬੱਡੀ ਖਿਡਾਰੀ ਭਰੀ ਜਵਾਨੀ ਵਿਚ ਦੁਨੀਆ ਨੂੰ ਚਕਮਾ ਦੇ ਗਿਆ ਤੇ ਸਮੁੱਚਾ ਕਬੱਡੀ ਜਗਤ ਇਸ ਚੜ੍ਹਦੇ ਸਿਤਾਰੇ ਦੇ ਟੁੱਟਣ ਦਾ ਸੋਗ ਮਨਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਬੀਤੇ ਕੁਝ ਸਮੇਂ ਵਿਚ ਜਿਸ ਤਰ੍ਹਾਂ ਕਬੱਡੀ ਖਿਡਾਰੀ ਦਿਲ ਦੇ ਦੌਰੇ ਦੇ ਸ਼ਿਕਾਰ ਹੋ ਰਹੇ ਹਨ, ਉਹ ਵੀ ਚਿੰਤਾ ਦਾ ਵਿਸ਼ਾ ਹੈ।
ਤਾਜਾ ਜਾਣਕਾਰੀ