ਆਈ ਤਾਜਾ ਵੱਡੀ ਖਬਰ
ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਖੁਸ਼ੀਆਂ ਜੁੜ ਜਾਂਦੀਆਂ ਹਨ। ਉਥੇ ਹੀ ਮਾਪਿਆਂ ਵੱਲੋਂ ਬੱਚਿਆਂ ਦੇ ਸ਼ੌਕ ਵੀ ਪੂਰੇ ਕੀਤੇ ਜਾਂਦੇ ਹਨ। ਹਰ ਮਾਂ-ਬਾਪ ਵੱਲੋਂ ਆਪਣੇ ਬੱਚੇ ਦੇ ਜਿੰਦਗੀ ਵਿੱਚ ਕਾਮਯਾਬ ਹੋਣ ਅਤੇ ਉਸ ਦੇ ਵਿਆਹ ਦੇ ਸੁਪਨੇ ਵੇਖੇ ਜਾਂਦੇ ਹਨ। ਹਰ ਮਾਂ-ਬਾਪ ਦੀ ਜ਼ਿੰਦਗੀ ਵਿਚ ਇਕ ਖੁਸ਼ੀ ਦਾ ਸਮਾਂ ਬਹੁਤ ਇੰਤਜ਼ਾਰ ਤੋਂ ਬਾਅਦ ਆਉਂਦਾ ਹੈ। ਜਿੱਥੇ ਉਨ੍ਹਾਂ ਦੇ ਸੁਪਨੇ ਸਾਕਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਬੱਚੇ ਆਪਣੀ ਜ਼ਿੰਦਗੀ ਦੇ ਅਗਲੇ ਪੜਾਅ ਵਿੱਚ ਦਾਖਲ ਹੁੰਦੇ ਹਨ। ਉੱਥੇ ਹੀ ਅਜਿਹੇ ਖੁਸ਼ੀ ਦੇ ਮੌਕਿਆਂ ਉੱਪਰ ਵਾਪਰਨ ਵਾਲੀਆਂ ਕੁਝ ਘਟਨਾਵਾਂ ਵਿਆਹ ਦੇ ਚਾਅ ਨੂੰ ਗ਼ਮ ਵਿਚ ਤਬਦੀਲ ਕਰ ਦਿੰਦੀਆਂ ਹਨ।
ਹੁਣ ਪੰਜਾਬ ਵਿੱਚ ਇੱਥੇ ਵਿਆਹ ਤੋਂ ਦੋ ਦਿਨ ਪਹਿਲਾਂ ਕੋਈ ਲਾੜੇ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਿਲਾ ਫਾਜਿਲਕਾ ਦੇ ਅਧੀਨ ਆਉਂਦੇ ਅਬੋਹਰ ਤੇ ਰਾਜੀਵ ਨਗਰ ਤੋਂ ਸਾਹਮਣੇ ਆਈ ਹੈ। ਜਿਥੇ ਇੱਕ ਨੌਜਵਾਨ ਦੀ ਭੇਦਭਰੇ ਹਲਾਤਾਂ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਹਰਿਆਣਾ ਦੇ ਸਿਰਸਾ ਜਿਲ੍ਹੇ ਨਾਲ ਸਬੰਧਤ ਜੋਧਪੁਰ ਦੇ 22 ਸਾਲਾ ਦੇ ਨੌਜਵਾਨ ਦੀ ਜਿੱਥੇ ਸੋਮਵਾਰ ਨੂੰ ਕੋਰਟ ਮੈਰਿਜ ਹੋਣੀ ਤੈਅ ਦੱਸੀ ਗਈ ਹੈ, ਉਥੇ ਹੀ ਲੜਕਾ ਆਪਣੀ ਭੈਣ ਦੇ ਕੋਲ ਅਬੋਹਰ ਆਇਆ ਹੋਇਆ ਸੀ।
ਦੱਸਿਆ ਗਿਆ ਹੈ ਕਿ ਜਿਸ ਦੀ ਮੈਰਿਜ ਜਿਸ ਲੜਕੀ ਨਾਲ ਹੋਣੀ ਤੈਅ ਹੋਈ ਸੀ ਉਹ ਕੁੜੀ ਵੀ ਰਾਕੇਸ਼ ਦੀ ਭੈਣ ਪੂਨਮ ਕੋਲ ਆਈ ਹੋਈ ਸੀ। ਜਿੱਥੇ ਦੋਹਾਂ ਵੱਲੋਂ ਰਲ ਕੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਥੇ ਹੀ ਸ਼ਨੀਵਾਰ ਰਾਤ ਨੂੰ 2 ਵਜੇ ਆਪਣੀ ਭੈਣ ਦੇ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਪਰ ਵਾਪਸ ਨਹੀਂ ਪਰਤਿਆ ਤੇ ਕੁਝ ਦੇਰ ਬਾਅਦ ਉਸ ਦੀ ਲਾਸ਼ ਸੜਕ ਉਪਰ ਪਈ ਵੇਖੀ ਗਈ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਨੂੰ ਹੱਤਿਆ ਜਾਂ ਆਤਮ ਹੱਤਿਆ ਵੇਖਿਆ ਜਾ ਰਿਹਾ ਹੈ। ਇਸ ਲਈ ਕਿ ਪਰਿਵਾਰਕ ਮੈਂਬਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਵੱਲੋਂ ਇਸ ਬਾਬਤ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਜਿੱਥੇ 22 ਸਾਲਾਂ ਦੇ ਨੌਜਵਾਨ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋਈ ਹੈ। ਉੱਥੇ ਹੀ ਨੌਜਵਾਨ ਦੀ ਲਾਸ਼ ਕੰਧ ਵਾਲਾ ਰੋਡ ਤੇ ਪਈ ਹੋਈ ਮਿਲੀ ਸੀ।
Home ਤਾਜਾ ਜਾਣਕਾਰੀ ਪੰਜਾਬ ਚ ਇਥੇ ਵਿਆਹ ਤੋਂ 2 ਦਿਨ ਪਹਿਲਾਂ ਲਾੜੇ ਨੂੰ ਮਿਲੀ ਰਹਸਮਈ ਮੌਤ , ਛਾਈ ਇਲਾਕੇ ਚ ਸੋਗ ਦੀ ਲਹਿਰ
ਤਾਜਾ ਜਾਣਕਾਰੀ