ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਭਾਰਤ ਵਿੱਚ ਵਹੀਕਲ ਚਲਾਉਣ ਵਾਲਿਆਂ ਲਈ ਕੇਂਦਰ ਸਰਕਾਰ ਨੇ ਇੱਕ ਖਾਸ਼ ਉਪਰਾਲਾ ਕੀਤਾ ਹੈ।ਕੇਂਦਰ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਵਹੀਕਲ ਚਲਾਉਣ ਵਾਲਿਆਂ ਦੀ ਸਿਰਦਰਦੀ ਘੱਟ ਜਾਵੇਗੀ।
ਦਰਅਸਲ ‘ਚ ਆਪਣੀ ਜੇਬ੍ਹ ਵਿੱਚ ਆਪਣੀ ਵਹੀਕਲ ਨਾਲ ਸਬੰਧਿਤ ਅਸਲੀ ਕਾਗਜ਼ ਰੱਖਣਾ ਹਮੇਸ਼ਾ ਹੀ ,,,,, ਪਰੇਸ਼ਾਨੀ ਵਾਲਾ ਕੰਮ ਰਿਹਾ ਹੈ। ਇਸਦੇ ਹੱਲ ਲਈ ਕਈ ਵਾਰ ਹੁਣ ਵਿਅਕਤੀ ਕਾਗਜ਼ਾਂ ਦਾ ਡਿਜ਼ੀਟਲ ਰੂਪ ਨਾਲ ਰੱਖ ਲੈਂਦੇ ਹਨ,
ਪਰ ਜਿਸ ਕਾਰਨ ਕਈ ਵਾਰ ਚਲਾਨ ਵੀ ਕੱਟਿਆ ਜਾਂਦਾ ਹੈ ਜਾਂ ਫਿਰ ਕਿਸੇ ਕਾਰਨ ਨਾਲ ਨਾ ਹੋਣ ਕਾਰਨ ਵਾਧੂ ਦੀ ਖੱਜਲ-ਖੁਆਰੀ ਝੱਲਣੀ ਪੈਂਦੀ ਹੈ। ਜਿਸ ਕਰਕੇ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ,,,,,, ਐਲਾਨ ਕੀਤਾ ਹੈ ਕਿ ਭਾਰਤ ਵਿੱਚ ਵਹੀਕਲ ਚਲਾਉਣ ਵੇਲੇ ਸਬੰਧਿਤ ਅਸਲੀ ਕਾਗਜ਼ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ। ਕੇਂਦਰ ਸਰਕਾਰ ਨੇ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਮੋਟਰ ਵਹੀਕਲ ਨਿਯਮਾਂ ‘ਚ ਬਦਲਾਅ ਕੀਤਾ ਹੈ।
ਹੁਣ ਨਵੇਂ ਬਦਲਾਅ ਤਹਿਤ ਟ੍ਰੈਫਿਕ ਅਧਿਕਾਰੀਆਂ ਲਈ ਗੱਡੀਆਂ ‘ਚ ਸਾਰੇ ਡਿਜੀਟਲ ਦਸਤਾਵੇਜ਼ ਸਵੀਕਾਰ ਕਰਨੇ ਹੋਣਗੇ।ਇਸ ‘ਚ ਪ੍ਰਦੂਸ਼ਣ ਸਰਟੀਫਿਕੇਟ ਅਤੇ ਇੰਸ਼ੋਰੈਂਸ ਦਸਤਾਵੇਜ਼ ਵੀ ਸ਼ਾਮਿਲ ਹੋਣਗੇ।