BREAKING NEWS
Search

ਜਲੰਧਰ ਚ ਘਰੋਂ ਭੱਜ ਕੇ ਆਏ ਮੁੰਡੇ ਕੁੜੀ ਬਾਰੇ ਆਈ ਇਹ ਵੱਡੀ ਤਾਜਾ ਖਬਰ , ਇਸ ਤਰਾਂ ਹੋਈ ਛਿੱਤਰ-ਪਰੇਡ

ਆਈ ਤਾਜਾ ਵੱਡੀ ਖਬਰ

ਹਰ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੀ ਬਹੁਤ ਵਧੀਆ ਪਰਵਰਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਹਰ ਮਾਂ-ਬਾਪ ਉਨ੍ਹਾਂ ਨੂੰ ਵਧੀਆ ਪਰਵਰਿਸ਼ ਦਿੰਦੇ ਹਨ। ਮਾਪੇ ਆਪਣੇ ਸੁਪਨਿਆਂ ਨੂੰ ਛੱਡ ਕੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਹਰ ਪਲ ਕੋਸ਼ਿਸ਼ਾਂ ਕਰਦੇ ਹਨ ਜਿਸ ਸਦਕਾ ਉਨ੍ਹਾਂ ਦੇ ਬੱਚਿਆਂ ਨੂੰ ਖੁਸ਼ੀ ਮਿਲ ਸਕੇ ਅਤੇ ਉਹ ਅੱਗੇ ਜਾ ਕੇ ਉੱਚ ਮੁਕਾਮ ਹਾਸਲ ਕਰ ਸਕਣ। ਜਿੱਥੇ ਬਹੁਤ ਸਾਰੇ ਬੱਚਿਆਂ ਵੱਲੋਂ ਆਪਣੇ ਮਾਪਿਆਂ ਦੀਆਂ ਰੀਝਾਂ ਨੂੰ ਪੂਰੇ ਕੀਤਾ ਜਾਂਦਾ ਹੈ ਉਥੇ ਹੀ ਕੁਝ ਅਜਿਹੇ ਨੌਜਵਾਨ ਵੀ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਮਾਂ-ਬਾਪ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ।

ਹੁਣ ਜਲੰਧਰ ਵਿਚ ਘਰੋ ਭੱਜ ਕੇ ਆਏ ਮੁੰਡੇ-ਕੁੜੀ ਬਾਰੇ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਦੀ ਇਸ ਤਰਾਂ ਛਿੱਤਰ ਪਰੇਡ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਤੋਂ ਪ੍ਰਾਪਤ ਹੋਈ ਹੈ ਜਿਥੇ ਦਿੱਲੀ ਤੋਂ ਇਕ ਲੜਕਾ ਅਤੇ ਲੜਕੀ ਆਪਣੇ ਘਰ ਤੋਂ ਭੱਜ ਕੇ ਜਲੰਧਰ ਆਏ ਸਨ। ਅਤੇ ਬੱਸ ਵਿੱਚ ਕੀਤੇ ਜਾ ਰਹੇ ਸਨ। ਜਿੱਥੇ ਲੜਕੀ ਮੂਲ ਰੂਪ ਵਿੱਚ ਦਿੱਲੀ ਦੇ ਭਜਨਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ। ਉੱਥੇ ਹੀ ਲੜਕਾ ਮਨੀਸ਼ ਪੁੱਤਰ ਸਤਵੀਰ ਵਾਸੀ ਕਰਨਾਲ ਦਾ ਰਹਿਣ ਵਾਲਾ ਹੈ।

ਇਨ੍ਹਾਂ ਦੋਹਾਂ ਦੇ ਘਰੋ ਭੱਜ ਜਾਣ ਤੇ ਪਰਿਵਾਰ ਵਾਲਿਆਂ ਵੱਲੋਂ ਪੁਲੀਸ ਨੂੰ ਇਤਲਾਹ ਕੀਤੀ ਗਈ ਸੀ। ਇਸ ਉਪਰੰਤ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਜਿੱਥੇ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਦੇ ਨੰਬਰ ਨੂੰ ਟਰੇਸ ਕਰਦੇ ਹੋਏ ਜਲੰਧਰ ਵਿੱਚ ਪਹੁੰਚ ਕੀਤੀ ਗਈ। ਜਿਸ ਸਮੇਂ ਇਹ ਦੋਵੇਂ ਬੱਸ ਰਾਹੀਂ ਕੀਤੇ ਜਾ ਰਹੇ ਸਨ ਤਾਂ ਲੜਕੀ ਪਰਿਵਾਰ ਵੱਲੋਂ ਉਨ੍ਹਾਂ ਨੂੰ ਘੇਰ ਲਿਆ ਗਿਆ। ਜਿੱਥੇ ਚੱਲਦੀ ਬੱਸ ਵਿਚ ਹਫੜਾ-ਦਫੜੀ ਮਚ ਗਈ।

ਜਲੰਧਰ ਅਤੇ ਪਠਾਨਕੋਟ ਚੌਕ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਇਨ੍ਹਾਂ ਦੋਹਾਂ ਨੂੰ ਕਾਫੀ ਛਿੱਤਰ ਪਰੇਡ ਦਾ ਸਾਹਮਣਾ ਕਰਨਾ ਪਿਆ। ਪੁਲਿਸ ਵੱਲੋਂ ਜਿਥੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਲੜਕੀ ਪਰਿਵਾਰ ਵੱਲੋ ਲੜਕੇ ਦੀ ਕੁੱਟਮਾਰ ਵੀ ਕੀਤੀ ਗਈ। ਲੜਕੇ ਵੱਲੋਂ ਚਲਦੀ ਬੱਸ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ। ਇਹ ਦੋਵੇਂ ਨੌਜਵਾਨ ਪਿਛਲੇ ਕੁਝ ਦਿਨ ਪਹਿਲਾਂ ਹੀ ਆਪਣੇ ਘਰ ਤੋਂ ਭੱਜ ਗਏ ਸਨ।



error: Content is protected !!