BREAKING NEWS
Search

NRI ਨਾਲ ਪੰਜਾਬ ਚ ਹੋ ਗਿਆ ਇਹ ਕਾਂਡ , ਸਾਰੇ ਪਾਸੇ ਹੋ ਗਈ ਚਰਚਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਜਿਥੇ ਕੀਤੀ ਗਈ ਤਾਲਾਬੰਦੀ ਕਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਚਲੇ ਜਾਣ ਕਾਰਨ ਲੋਕ ਬੇਰੋਜ਼ਗਾਰ ਹੋ ਗਏ ਹਨ ਅਤੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਦਾ ਅਸਰ ਹਰ ਇਨਸਾਨ ਉਪਰ ਪਿਆ ਹੈ ਜਿਸ ਕਾਰਨ ਲੋਕ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਗਲਤ ਸੰਗਤ ਵਿੱਚ ਪੈ ਕੇ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਜਿਥੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਅਜਿਹੇ ਮੁਜਰਿਮਾਂ ਉਪਰ ਚੌਕਸੀ ਵਰਤੀ ਜਾ ਰਹੀ ਹੈ। ਉੱਥੇ ਹੀ ਅਜਿਹੇ ਸ਼ਰਾਰਤੀ ਅਨਸਰ ਕਿਸੇ ਨਾ ਕਿਸੇ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ ਜਦੋਂ ਉਨ੍ਹਾਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕੇ।

ਹੁਣ ਇਕ ਐਨਆਰਆਈ ਨਾਲ ਪੰਜਾਬ ਵਿੱਚ ਇਹ ਵੱਡਾ ਕਾਂਡ ਹੋਇਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਇਸ ਸਮੇਂ ਪ੍ਰਾਪਤ ਹੋਈ ਇਸ ਵੱਡੀ ਖ਼ਬਰ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਇਹ ਖਬਰ ਨਕੋਦਰ ਸ਼ਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਐਨਆਰਆਈ ਪਰਿਵਾਰ ਦੀ ਸ਼ਹਿਰ ਦੀ ਪੁਰੇਵਾਲ ਕਲੋਨੀ ਵਿੱਚ ਕੁੱਝ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰਾਂ ਵੱਲੋਂ ਘਰ ਵਿੱਚ ਮੌਜੂਦ 80 ਹਜ਼ਾਰ ਰੁਪਏ ਨਗਦ 4 ਮੋਬਾਇਲ ਫੋਨ, ਦੋ ਲੈਪਟਾਪ ਚੋਰੀ ਕਰ ਲਏ ਗਏ ਹਨ।

ਉਥੇ ਹੀ ਇਸ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਸਵੇਰ ਦੇ ਸਮੇਂ ਘਰ ਆ ਕੇ ਸਾਰਾ ਸਮਾਨ ਖਿੱਲਰਿਆ ਹੋਇਆ ਦਿਖਾਈ ਦਿੱਤਾ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।

ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰ ਘਰ ਤੋਂ ਬਾਹਰ ਗਏ ਹੋਏ ਸਨ। ਘਰ ਦੇ ਮਾਲਕ ਸੰਤੋਖ ਰਾਮ ਨੇ ਦੱਸਿਆ ਕਿ ਉਨਾਂ ਦੇ ਪਿੱਛੋਂ ਘਰ ਵਿੱਚ ਚੋਰ ਦਰਵਾਜ਼ੇ ਤੋੜ ਕੇ ਘਰ ਵਿੱਚ ਦਾਖਲ ਹੋਏ ਅਤੇ ਘਰ ਦਾ ਸਾਰਾ ਸਮਾਨ ਉਨ੍ਹਾਂ ਵੱਲੋਂ ਖਿਲਾਰਿਆ ਗਿਆ। ਘਰ ਦੇ ਅੰਦਰਲੇ ਦਰਵਾਜ਼ੇ ਵੀ ਭੰਨੇ ਹੋਏ ਸਨ ਅਤੇ ਅਲਮਾਰੀ ,ਬਾਕਸ ਬੈਡ ਵਿੱਚੋ ਸਾਰਾ ਸਮਾਨ ਖਿਲਰਿਆ ਹੋਇਆ ਸੀ।



error: Content is protected !!