BREAKING NEWS
Search

ਪੰਜਾਬ : ਘਰ ਵਿੱਚ ਸੁੱਤੀ ਪਈ ਡੇਢ ਸਾਲਾ ਬੱਚੀ ਨੂੰ ਇੰਝ ਆ ਘੇਰਿਆ ਮੌਤ ਨੇ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਵਿੱਚ ਬਹੁਤ ਸਾਰੇ ਜ਼-ਹਿ-ਰੀ-ਲੇ ਜਾਨਵਰ ਪਾਏ ਜਾਂਦੇ ਹਨ ਜੋ ਅਕਸਰ ਹੀ ਲੋਕਾਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ। ਭਾਰਤ ਵਿਚ ਵਿਸ਼ਵ ਦੇ ਸਭ ਤੋਂ ਜ਼ਿਆਦਾ ਸੱਪਾਂ ਦੇ ਡੰ-ਗ-ਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ, ਇਕ ਅਧਿਐਨ ਮੁਤਾਬਿਕ ਭਾਰਤ ਵਿੱਚ 2000 ਤੋਂ 2019 ਤਕ ਹਰ ਸਾਲ 58 ਹਜਾਰ ਸੱਪਾਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ 50 ਪ੍ਰਤੀਸ਼ਤ ਮਾਮਲੇ ਜਿਆਦਾ ਤਰ ਮੌਨਸੂਨ ਵਿਚ ਹੀ ਸਾਹਮਣੇ ਆਉਂਦੇ ਹਨ ਜਿੱਥੇ ਸੱਪਾਂ ਨੂੰ ਆਮ ਗਲੀਆਂ ਵਿਚ ਘੁੰਮਦੇ ਦੇਖਿਆ ਜਾ ਸਕਦਾ ਹੈ।

ਸੱਪਾਂ ਦੇ ਜ਼-ਹਿ-ਰ ਨੂੰ ਕੱਟਣ ਲਈ ਭਾਰਤ ਵਿੱਚ ਹਰ ਖੇਤਰ ਵਿਚ ਵੈਕਸੀਨ ਮੌਜੂਦ ਨਹੀਂ ਹੈ ਜਿਸ ਕਾਰਨ ਛੋਟੇ ਪਿੰਡਾਂ ਦੇ ਲੋਕ ਅਕਸਰ ਇਲਾਜ ਦੀ ਕਮੀ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਸਰਕਾਰ ਵੱਲੋਂ ਇਨ੍ਹਾਂ ਵੈਕਸੀਨਾਂ ਨੂੰ ਭਾਰਤ ਦੇ ਹਰ ਛੋਟੇ ਖੇਤਰ ਵਿੱਚ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਸੱਪਾਂ ਦੇ ਕੱਟਣ ਕਾਰਨ ਲੋਕਾਂ ਨੂੰ ਜਲਦ ਤੋਂ ਜਲਦ ਇਲਾਜ ਮੁਹਾਇਆ ਹੋ ਸਕੇ ਅਤੇ ਉਨ੍ਹਾਂ ਦੀ ਜਾਨ ਬਚ ਸਕੇ। ਭਾਰਤ ਵਿੱਚ ਸੱਪਾਂ ਦੁਆਰਾ ਕੱਟੇ ਜਾਣ ਤੇ ਸਭ ਤੋਂ ਜ਼ਿਆਦਾ ਮੌ-ਤਾਂ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੀ ਹੁੰਦੀਆਂ ਹਨ , ਇਸ ਲਈ ਸਿਹਤ ਵਿਭਾਗ ਨੂੰ ਇਸ ਮਾਮਲੇ ਤੇ ਜਲਦ ਹੀ ਧਿਆਨ ਦੇਣ ਦੀ ਲੋੜ ਹੈ।

ਸੱਪ ਦੇ ਕੱ-ਟ-ਣ ਦੀ ਇੱਕ ਅਜਿਹੀ ਹੀ ਘਟਨਾ ਬਟਾਲਾ ਤੋਂ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਇਟ ਅਵੇਨਿਊ ਕਾਦੀਆਂ ਦੇ ਮੋਕਸਨ ਨਾਹਰ ਦੀ ਬੇਟੀ ਰੋਜ਼ ਨਾਹਰ ਆਪਣੇ ਪਰਿਵਾਰ ਨਾਲ ਘਰ ਵਿਚ ਸੌਂ ਰਹੀ ਸੀ ਅਤੇ ਅ-ਚਾ-ਨ-ਕ ਹੀ ਰਾਤ ਨੂੰ ਸੱਪ ਨੇ ਉਸ ਨੂੰ ਡੰਗ ਲਿਆ ਜਿਸ ਕਾਰਨ ਬੱਚੀ ਰੋਣ ਲੱਗ ਪਈ।

ਬੱਚੀ ਦੀ ਰੋਣ ਕਾਰਨ ਜਦ ਪਰਿਵਾਰਕ ਮੈਂਬਰਾਂ ਨੇ ਉਠ ਕੇ ਸੱਪ ਨੂੰ ਦੇਖਿਆ ਤਾਂ ਉਨ੍ਹਾਂ ਵੱਲੋਂ ਕਾਦੀਆਂ ਦੇ ਨਿੱਜੀ ਹਸਪਤਾਲ ਵਿਚ ਜਲਦੀ ਹੀ ਆਪਣੀ ਬੇਟੀ ਨੂੰ ਲਿਜਾਇਆ ਗਿਆ, ਉਥੋਂ ਦੇ ਡਾਕਟਰਾਂ ਨੇ ਬੱਚੀ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਰੈਫਰ ਕਰ ਦਿੱਤਾ। ਬਟਾਲਾ ਦੇ ਹਸਪਤਾਲ ਵਿੱਚ ਥੋੜੀ ਦੇਰ ਬਾਅਦ ਹੀ ਬੱਚੀ ਦੀ ਮੌਤ ਹੋ ਗਈ ਜਿਸ ਕਾਰਨ ਪਰਿਵਾਰ ਕਾਫ਼ੀ ਸ-ਦ-ਮੇ ਵਿਚ ਹੈ।



error: Content is protected !!