BREAKING NEWS
Search

ਪੰਜਾਬ ਚ ਇਥੇ ਕਾਰਾਂ ਦੀ ਲਗਾਈ ਰੇਸ ਨੇ ਕੀਤਾ ਮੌਤ ਦਾ ਤਾਂਡਵ -ਇਲਾਕੇ ਚ ਪਿਆ ਮਾਤਮ

ਆਈ ਤਾਜਾ ਵੱਡੀ ਖਬਰ

ਸੜਕਾਂ ਤੇ ਹੋਣ ਵਾਲੇ ਹਾਦਸਿਆਂ ਦਾ ਕਾਰਨ ਜ਼ਿਆਦਾਤਰ ਨੌਜਵਾਨ ਹੀ ਬਣਦੇ ਹਨ ਕਿਉਂਕਿ ਉਹ ਕਿਸੇ ਵੀ ਸੜਕ ਨਿਯਮ ਦੀ ਪਾਲਣਾ ਕਰਨ ਵਿਚ ਯਕੀਨ ਨਹੀਂ ਰੱਖਦੇ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿਚ ਨੌਜਵਾਨਾਂ ਦੀ ਮੌਤ ਦਰ ਬਾਕੀ ਉਮਰ ਦੇ ਵਿਅਕਤੀਆਂ ਨਾਲੋਂ ਜ਼ਿਆਦਾ ਦਰਜ ਕੀਤੀ ਜਾਂਦੀ ਹੈ। ਸੜਕ ਆਵਾਜਾਈ ਵਿਭਾਗ ਵੱਲੋਂ ਇਹਨਾਂ ਦੁਰਘਟਨਾਵਾਂ ਨੂੰ ਰੋਕਣ ਲਈ ਹਰ ਰੋਡ ਤੇ ਸਪੀਡ ਲਿਮਿਟ ਲਿਖੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਨੌਜਵਾਨ ਆਪਸ ਵਿਚ ਰੇਸਾਂ ਲਗਾਉਣ ਦੇ ਚੱਕਰ ਵਿਚ ਸਪੀਡ ਲਿਮਿਟ ਕਰਾਸ ਕਰ ਦਿੰਦੇ ਹਨ ਜੋ ਇਕ ਵੱਡੇ ਹਾਦਸੇ ਨੂੰ ਜਨਮ ਦਿੰਦੀ ਹੈ।

ਅਜਿਹੀ ਹੀ ਰਾਏਕੋਟ ਬਰਨਾਲਾ ਰੋਡ ਤੇ ਕਾਰਾਂ ਦੀ ਲਗਾਈ ਰੇਸ ਕਾਰਨ ਹੋਈ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਫੇਦ ਅਤੇ ਕਾਲੇ ਰੰਗ ਦੀਆਂ ਦੋ ਕਾਰਾ ਜੋ ਕਿ ਬਰਨਾਲਾ ਵੱਲੋਂ ਆਪਸ ਵਿੱਚ ਤੇਜ਼ ਰਫ਼ਤਾਰ ਨਾਲ ਰੇਸ ਲਗੋਂਦੇ ਹੋਇਆ ਆ ਰਹੀਆਂ ਸਨ। ਰਾਏਕੋਟ ਸ਼ਹਿਰ ਦੇ ਬਾਹਰ ਬਰਨਾਲਾ ਰੋਡ ਤੇ ਸਥਿਤ ਬਨਿੰਗ ਬਲਿੰਗ ਸਕੂਲ ਨੇੜੇ ਕਾਲੇ ਰੰਗ ਦੀ ਕਾਰ ਨੇ ਅੱਗੇ ਜਾ ਰਹੇ ਇਕ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਕਾਰ ਦਾ ਚਾਲਕ ਮੁਕਲ ਸਿੰਗਲਾ ਅਤੇ ਹਿਮਾਂਸ਼ੂ ਸਿੰਗਲਾ ਜੋ ਕਿ ਬਠਿੰਡਾ ਦੇ ਮਾਡਲ ਟਾਊਨ ਤੋਂ ਸਨ ਦੋਵੇਂ ਕਾਰ ਵਿੱਚ ਸਵਾਰ ਸਨ।

ਇਹ ਟੱਕਰ ਇੰਨੀ ਜ-ਬ-ਰ-ਦ-ਸ-ਤ ਸੀ ਕਿ ਕਾਰ ਉੱਡਦੀ ਹੋਈ ਸੜਕ ਦੇ ਲਾਗੇ ਝੋਨੇ ਦੇ ਖੇਤ ਵਿੱਚ ਜਾ ਡਿੱਗੀ, ਇਸ ਹਾਦਸੇ ਵਿਚ ਮੋਟਰ ਸਾਈਕਲ ਸਵਾਰ 18 ਸਾਲਾ ਨੌਜਵਾਨ ਤਰੁਣ ਭੰਡਾਰੀ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ ਚਾਚਾ ਰਾਜਕੁਮਾਰ ਭੰਡਾਰੀ ਜ਼ਖਮੀ ਹੋ ਗਿਆ। ਜ਼ਖ਼ਮੀ ਰਾਜਕੁਮਾਰ ਨੂੰ ਰਾਹਗੀਰ ਜੀਤ ਸਿੰਘ ਵਾਸੀ ਕੁਰੜ ਵੱਲੋਂ ਆਪਣੀ ਕਾਰ ਵਿੱਚ ਰਾਏਕੋਟ ਦੇ ਲਾਈਫ ਕੇਅਰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਰਾਜ ਕੁਮਾਰ ਭੰਡਾਰੀ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਮੌਕੇ ਤੇ ਪੁੱਜੇ ਰਾਏਕੋਟ ਥਾਣਾ ਸਿਟੀ ਦੇ ਐੱਸ ਐੱਚ ਓ ਵਿਨੋਦ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਹਾਦਸਾ ਗ੍ਰਸਤ ਵਾਹਨ ਕਬਜ਼ੇ ਵਿਚ ਲੈ ਲਿਆ। ਪੁਲੀਸ ਵੱਲੋਂ ਚਾਚੇ ਭਤੀਜੇ ਦੀਆਂ ਮ੍ਰਿਤਕ ਦੇਹਾਂ ਨੂੰ ਰਾਏਕੋਟ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਅਤੇ ਇਸ ਕੇਸ ਦੀ ਅੱਗੋਂ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



error: Content is protected !!