BREAKING NEWS
Search

ਬਣਿਆ ਵਰਲਡ ਰਿਕਾਰਡ 3 ਫੁੱਟ 7 ਇੰਚ ਦਾ ਘਰਵਾਲਾ ਅਤੇ ਏਨੇ ਫੁੱਟ ਲੰਬੀ ਘਰਵਾਲੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਭਰ ਵਿਚ ਕੁਝ ਅਜਿਹੀਆਂ ਕੁਦਰਤੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਖੁਦ ਹੀ ਵਿਸ਼ਵ ਰਿਕਾਰਡ ਵਿੱਚ ਤਬਦੀਲ ਹੋ ਜਾਂਦੀਆਂ ਹਨ। ਸੰਸਾਰ ਵਿੱਚ ਲੋਕਾਂ ਦੁਆਰਾ ਬਹੁਤ ਅਜੀਬੋ ਗਰੀਬ ਰਿਕਾਰਡ ਬਣਾਏ ਜਾਂਦੇ ਹਨ, ਇਹਨਾਂ ਵਿੱਚੋਂ ਕੁਝ ਰਿਕਾਰਡ ਕੁਦਰਤੀ ਹੀ ਬਣ ਜਾਂਦੇ ਹਨ ਅਤੇ ਕਈਆਂ ਨੂੰ ਬਣਾਉਣ ਲਈ ਲੋਕਾਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਜਾਂਦੀ ਹੈ। ਬਹੁਤ ਲੋਕਾਂ ਦੀ ਸਰੀਰਕ ਬਨਾਵਟ ਹੀ ਇਹੋ ਜਿਹੀ ਹੁੰਦੀ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ।

ਅਜਿਹੇ ਵਿਸ਼ਵ ਰਿਕਾਰਡ ਲੋਕਾਂ ਦੁਆਰਾ ਤਰਾਸ਼ੀ ਗਈ ਉਨ੍ਹਾਂ ਦੀ ਸ਼ਮਤਾ, ਖੇਡਾਂ,ਸਮਾਜਿਕ-ਧਾਰਮਿਕ ਕੰਮਾਂ, ਅਤੇ ਸੱਭਿਆਚਾਰਕ ਰੀਤੀਆਂ ਜੋ ਦੁਨੀਆਂ ਵਿੱਚ ਸਭ ਤੋਂ ਜ਼ਰੂਰੀ ਅਤੇ ਦੁਰਲਭ ਹੁੰਦੇ ਹਨ ਦੇ ਅਧਾਰ ਤੇ ਵਾਇਲਡ ਰਿਕਾਰਡ ਲਿਸਟ ਵਿਚ ਸ਼ਾਮਲ ਕੀਤੇ ਜਾਂਦੇ ਹਨ। ਲੰਡਨ ਤੋਂ ਬਣੇ ਇਕ ਅਜਿਹੀ ਹੀ ਵਰਲਡ ਰਿਕਾਰਡ ਦੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਵੇਲਜ਼ ਵਿਚ ਰਹਿਣ ਵਾਲੇ 33 ਸਾਲਾ ਜੇਮਸ ਲਸਟੇਡ ਅਤੇ 27 ਸਾਲਾ ਕਲੋਈ ਨੇ ਆਪਸ ਵਿੱਚ ਵਿਆਹ ਰਚਾ ਕੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕਰ ਲਿਆ ਹੈ।

ਜੇਮਸ ਇਕ ਕਾਮਨ ਦੋਸਤ ਦੇ ਜ਼ਰੀਏ ਪੱਬ ਵਿਚ ਕਲੋਈ ਨਾਲ ਪਹਿਲੀ ਵਾਰ ਮਿਲਿਆ। ਕਲੋਈ ਨੇ ਦੱਸਿਆ ਕਿ ਉਹ ਲੰਬੇ ਮੁੰਡਿਆਂ ਦੇ ਪ੍ਰਤੀ ਸ਼ੁਰੂ ਤੋਂ ਹੀ ਅਕਰਸ਼ਿਤ ਸੀ ਪਰ ਜੇਮਸ ਨੂੰ ਮਿਲਣ ਤੋਂ ਬਾਅਦ ਉਸ ਦੀ ਇਸ ਪਸੰਦ ਵਿੱਚ ਤਬਦੀਲੀ ਆ ਗਈ। ਜਿੱਥੇ ਕਲੋਈ ਦਾ ਕੱਦ 5 ਫੁੱਟ 4 ਇੰਚ ਹੈ ਉਥੇ ਹੀ ਜੇਮਸ 3 ਫੁੱਟ 7 ਇੰਚ ਦਾ ਹੈ ਇਹਨਾਂ ਦੋਨਾਂ ਦੀ ਲੰਬਾਈ ਵਿਚ ਇਕ ਫੁੱਟ 9 ਇੰਚ ਦਾ ਫਰਕ ਹੈ। 2016 ਵਿਚ ਜੇਮਸ ਅਤੇ ਕਲੋਈ ਨੇ ਵਿਆਹ ਕਰਵਾ ਲਿਆ ਸੀ ਜਿਸ ਤੋਂ ਇਨਾਂ ਦੀ ਦੋ ਸਾਲਾਂ ਦੀ ਇਕ ਧੀ ਓਲੀਵੀਆ ਵੀ ਹੈ।

ਜੇਮਸ ਨੇ ਦੱਸਿਆ ਕਿ ਉਹ ਖੁਦ ਨੂੰ 10 ਫੁੱਟ ਲੰਬਾ ਅਨੁਭਵ ਕਰ ਰਿਹਾ ਸੀ ਜਦੋਂ ਕਲੋਈ ਨੇ ਉਸ ਨੂੰ ਪ੍ਰਪੋਜ਼ ਕੀਤਾ ਸੀ। ਗਿਨੀਜ ਵਲਡ ਰਿਕਾਰਡ ਨੇ ਇਸ ਅਦਭੁਤ ਜੋੜੇ ਦੇ ਬਾਰੇ ਖੁਲਾਸਾ ਕੀਤਾ ਕਿ ਇਹੋ-ਜਿਹੇ ਮਾਮਲਿਆ ਵਿੱਚ ਸਿਰਫ਼ ਇਸ ਜੋੜੇ ਦੀ ਉਚਾਈ ਵਿੱਚ ਹੀ ਦੁਨੀਆਂ ਦਾ ਸਭ ਤੋਂ ਜ਼ਿਆਦਾ ਅੰਤਰ ਹੈ। ਇਹਨਾਂ ਦੋਹਾਂ ਦੇ ਨਾਮ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਪਤੀ ਪਤਨੀ ਦੀ ਲੰਬਾਈ ਵਿੱਚ ਜ਼ਿਆਦਾ ਫਰਕ ਲਈ ਦਰਜ਼ ਕਰ ਦਿੱਤਾ ਗਿਆ ਹੈ।



error: Content is protected !!