BREAKING NEWS
Search

ਮਸ਼ਹੂਰ ਐਕਟਰ ਅਨੁਪਮ ਖੇਰ ਨਾਲ ਮਾੜੀ ਹੋ ਗਈ – ਖੁਦ ਨੂੰ ਕਹਿਣਾ ਪਿਆ ਚੁੱਲੂ ਭਰ ਪਾਣੀ ਚ ਡੁੱਬ ਮਰਾਂ

ਆਈ ਤਾਜਾ ਵੱਡੀ ਖਬਰ

ਦੁਨੀਆਂ ਦੇ ਵਿੱਚ ਬਾਲੀਵੁੱਡ ਇੰਡਸਟਰੀ ਦੁਨੀਆ ਦੀ ਸਭ ਤੋਂ ਜਿਆਦਾ ਫ਼ਿਲਮਾਂ ਬਣਾਉਣ ਵਾਲੀ ਇੰਡਸਟਰੀ ਹੈ ਅਤੇ ਹਜ਼ਾਰਾਂ ਲੋਕ ਇਸ ਇੰਡਸਟਰੀ ਵਿੱਚ ਕੰਮ ਕਰਕੇ ਮਸ਼ਹੂਰ ਹੁੰਦੇ ਹਨ। ਬਾਲੀਵੁੱਡ ਇੰਡਸਟਰੀ ਵਿਚ ਬਹੁਤ ਮੰਝੇ ਹੋਏ ਕਲਾਕਾਰ ਆਪਣੀ ਅਦਾਕਾਰੀ ਲਈ ਦੇਸ਼ ਵਿਦੇਸ਼ ਵਿੱਚ ਵੱਖਰੀ ਪਛਾਣ ਬਣਾ ਚੁੱਕੇ ਹਨ। ਉਥੇ ਹੀ ਇਨ੍ਹਾਂ ਹਸਤੀਆਂ ਦੇ ਮਸ਼ਹੂਰ ਹੋਣ ਨਾਲ ਇਹਨਾਂ ਦੀ ਨਿੱਜੀ ਜ਼ਿੰਦਗੀ ਵੀ ਛੁਪੀ ਨਹੀ ਰਹਿੰਦੀ ਅਤੇ ਅੱਜ-ਕੱਲ੍ਹ ਇੰਟਰਨੈਟ ਦੇ ਜਮਾਨੇ ਵਿੱਚ ਇਨ੍ਹਾਂ ਹਸਤੀਆਂ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਇਨ੍ਹਾਂ ਹਸਤੀਆਂ ਨਾਲ ਕੁਝ ਅਜਿਹਾ ਬੀਤ ਜਾਂਦਾ ਹੈ ਜਿਸ ਤੇ ਇਨ੍ਹਾਂ ਨੂੰ ਖੁਦ ਵੀ ਯਕੀਨ ਨਹੀਂ ਹੋ ਪਾਉਂਦਾ।

ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਇਨ੍ਹਾਂ ਹਸਤੀਆਂ ਨਾਲ ਜੁੜੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ ਜੋ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਬਾਲੀਵੁੱਡ ਦੇ ਮਹਾਨ ਅਭਿਨੇਤਾ ਅਨੁਪਮ ਖੇਰ ਨਾਲ ਜੁੜੀ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਜਾਰੀ ਕੀਤਾ ਗਿਆ ਜਿਸ ਵਿੱਚ ਉਹ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀ ਸੜਕਾਂ ਤੇ ਸਵੇਰ ਦੀ ਸੈਰ ਕਰਦੇ ਨਜ਼ਰ ਆ ਰਹੇ ਸਨ।

ਲਗਭਗ 1.6 ਕਿਲੋਮੀਟਰ ਚੱਲਣ ਤੋਂ ਬਾਅਦ ਉਨ੍ਹਾਂ ਨੇ ਇਕ ਸਥਾਨਕ ਵਿਅਕਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਉਸ ਦੇ ਘਰ ਦੀ ਦੂਰੀ ਬਾਰੇ ਪੁੱਛਿਆ ਜਿਸ ਤੇ ਉਸ ਆਦਮੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਦਾ ਘਰ ਇੱਥੋਂ 6 ਤੋਂ 7 ਕਿਲੋਮੀਟਰ ਦੂਰ ਹੈ।

ਅਨੁਪਮ ਖੇਰ ਦੁਆਰਾ ਉਸ ਵਿਅਕਤੀ ਨੂੰ ਆਪਣੇ ਬਾਰੇ ਪੁੱਛਿਆ ਗਿਆ ਤਾਂ ਉਸ ਵਿਅਕਤੀ ਨੇ ਅਨੁਪਮ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮਾਸਕ ਉਤਾਰ ਕੇ ਅਨੁਪਮ ਖੇਰ ਵੱਲੋਂ ਦੁਬਾਰਾ ਉਸ ਵਿਅਕਤੀ ਤੋਂ ਆਪਣੇ ਬਾਰੇ ਪੁੱਛਿਆ ਗਿਆ ਜਿਸ ਤੇ ਉਸ ਦਾ ਜਵਾਬ ਇਸ ਬਾਰ ਵੀ ਨਾ ਹੀ ਸੀ, ਜਦ ਕਿ ਅਨੁਪਮ ਖੇਰ ਵੱਲੋਂ ਆਪਣਾ ਨਾਮ ਦੱਸਣ ਦੇ ਬਾਵਜੂਦ ਉਸ ਵਿਅਕਤੀ ਨੂੰ ਅਨੁਪਮ ਦਾ ਨਾਮ ਯਾਦ ਨਹੀਂ ਰਿਹਾ। ਇਸ ਤੇ ਅਨੂਪਮ ਖੇਰ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗਿਆਨ ਚੰਦ ਨੇ ਮੈਨੂੰ ਨਹੀਂ ਪਹਿਚਾਣਿਆਂ ਅਤੇ ਓਹਨਾ ਨੇ ਇਸ ਘਟਨਾ ਨੂੰ “ਮਜ਼ਾਕੀਆ ਦਿਲ ਤੋੜਨ ਵਾਲਾ” ਦੱਸਿਆ।



error: Content is protected !!