BREAKING NEWS
Search

ਹੁਣ 30 ਜੂਨ ਲਈ ਕਿਸਾਨਾਂ ਵਲੋਂ ਦੇਸ਼ ਭਰ ਲਈ ਹੋ ਗਿਆ ਇਹ ਵੱਡਾ ਐਲਾਨ , ਸਰਕਾਰ ਪਈ ਚਿੰਤਾ ਚ

ਆਈ ਤਾਜਾ ਵੱਡੀ ਖਬਰ

ਨਵੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਵੱਲੋਂ ਰਾਜਧਾਨੀ ਦਿੱਲੀ ਵਿਚ ਮੋਰਚਾਬੰਦੀ ਕੀਤੀ ਗਈ ਹੈ। ਭਾਜਪਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ, ਜਿੱਥੇ ਕਿਸਾਨਾਂ ਵੱਲੋਂ ਸਰਕਾਰ ਨੂੰ ਆਪਣਾ ਇਹ ਕਾਨੂੰਨ ਰੱਦ ਕਰਨ ਲਈ ਆਖਿਆ ਜਾਂਦਾ ਹੈ ਉੱਥੇ ਹੀ ਸਰਕਾਰ ਵੱਲੋਂ ਹਰ ਬਾਰ ਕਿਸਾਨਾਂ ਦੀ ਇਸ ਮੰਗ ਤੇ ਧਿਆਨ ਨਹੀਂ ਦਿੱਤਾ ਜਾਂਦਾ। ਕਰੋਨਾ ਕਾਲ ਵਿੱਚ ਸਾਵਧਾਨੀ ਵਰਤਦਿਆਂ ਕਿਸਾਨਾਂ ਵੱਲੋਂ ਇਸ ਮੋਰਚੇ ਵਿੱਚ ਥੋੜੀ ਹਲੀਮੀ ਵਰਤੀ ਜਾ ਰਹੀ ਹੈ।

ਦਿੱਲੀ ਵਿੱਚ ਚੱਲ ਰਹੇ ਪੰਜਾਬ ਦੇ ਕਿਸਾਨੀ ਸੰਘਰਸ਼ ਵਿੱਚ ਕਈ ਮਹਾਨ ਹਸਤੀਆਂ ਨੇ ਹਿੱਸਾ ਲਿਆ ਹੈ ਅਤੇ ਵਿਸ਼ਵ ਪੱਧਰੀ ਤੌਰ ਤੇ ਲੋਕਾਂ ਅਤੇ ਉੱਘੇ ਕਲਾਕਾਰਾਂ ਨੇ ਖੁੱਲ੍ਹੇਆਮ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਕਿਸਾਨ ਮੋਰਚੇ ਵੱਲੋਂ ਸੂਬੇ ਦੇ ਹਰ ਖੇਤਰ ਵਿੱਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਲਈ 30 ਜੂਨ ਲਈ ਇੱਥੇ ਇਕ ਵੱਡਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਨੇ 30 ਜੂਨ ਨੂੰ ਫਿਰ ਤੋਂ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

ਜਿਥੇ ਸੰਯੁਕਤ ਕਿਸਾਨ ਮੋਰਚੇ ਦੁਆਰਾ ਜਨਜਾਤੀ ਖੇਤਰਾਂ ਦੇ ਮੈਂਬਰਾਂ ਨੂੰ ਕਿਸਾਨੀ ਸੰਘਰਸ਼ ਦੇ ਧਰਨੇ ਵਿੱਚ ਸ਼ਾਮਿਲ ਹੋਣ ਦਾ ਨਿਓਤਾ ਦਿੱਤਾ ਹੈ ਓਥੇ ਹੀ ਮੋਰਚੇ ਵੱਲੋਂ ਬੀਜਾਪੁਰ ਅਤੇ ਸੂਖ਼ਮ ਜ਼ਿਲਿਆਂ ਦੀਆਂ ਸਰਹੱਦਾਂ ਤੇ ਵਸਦੇ ਗ੍ਰਾਮ ਸਾਗਰ ਦੇ ਆਦੀਵਾਸੀਆਂ ਨੂੰ ਕਿਸਾਨਾਂ ਵੱਲੋਂ ਉਨ੍ਹਾਂ ਲੋਕਾਂ ਨੂੰ ਆਪਣਾ ਸਮਰਥਨ ਦਿੱਤਾ ਗਿਆ ਜੋ ਬਿਨਾ ਕਿਸੇ ਰੈਫਰਲ ਦੇ ਸੀ ਆਰ ਪੀ ਐਫ ਵਾਸਤੇ ਲਈ ਜਾ ਰਹੀ ਉਨ੍ਹਾਂ ਦੀ ਜ਼ਮੀਨ ਦੇ ਫ਼ੈਸਲੇ ਵਿਰੁੱਧ ਸਰਕਾਰ ਨਾਲ ਲੜ ਰਹੇ ਹਨ।

ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਵਿੱਚ ਭਾਜਪਾ ਨੇਤਾਵਾਂ ਦੇ ਆਉਣ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ ਅਤੇ ਨਾਲ ਹੀ ਉਨ੍ਹਾਂ ਵਿਰੁਧ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਜਾਰੀ ਰੱਖਣ ਲਈ ਵੀ ਕਿਹਾ। ਕਰੋਨਾ ਦੀ ਘਟ ਰਹੀ ਰਫਤਾਰ ਦੇ ਕਾਰਨ ਜਿੱਥੇ ਬਹੁਤ ਸਾਰੇ ਸੂਬੇ ਤਾਲਾ ਬੰਦੀ ਤੋਂ ਆਜ਼ਾਦ ਹੋਏ ਹਨ ਉਥੇ ਕਿਸਾਨਾਂ ਵੱਲੋਂ ਫਿਰ ਤੋਂ ਸਰਕਾਰ ਵਿਰੁੱਧ ਸਖ਼ਤ ਮੋਰਚੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ 30 ਜੂਨ ਨੂੰ ਕੇਂਦਰ ਦੇ ਸਾਰੇ ਪ੍ਰਦਰਸ਼ਨ ਥਾਵਾਂ ਤੇ ਕ੍ਰਾਂਤੀ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਬਹੁਤ ਸਾਰੇ ਇਲਾਕਿਆਂ ਦੇ ਲੋਕ 30 ਜੂਨ ਨੂੰ ਹੋਣ ਵਾਲੇ ਇਸ ਪ੍ਰਦਰਸ਼ਨ ਵਿੱਚ ਕਿਸਾਨਾਂ ਦਾ ਸਾਥ ਦੇ ਰਹੇ ਹਨ।



error: Content is protected !!