BREAKING NEWS
Search

ਅੰਤਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਇਸ ਦੇਸ਼ ਤੋਂ ਇੰਡੀਆ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਫੈਲਣ ਵਾਲੀ ਕਰੋਨਾ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕਰਨ ਲਈ ਸਰਕਾਰਾਂ ਨੂੰ ਮਜਬੂਰ ਕਰ ਦਿੱਤਾ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਲਾਗੂ ਕੀਤੀਆਂ ਗਈਆਂ। ਇਸ ਕਰੋਨਾ ਦਾ ਅਸਰ ਹਰ ਇਕ ਇਨਸਾਨ ਦੀ ਜ਼ਿੰਦਗੀ ਉੱਪਰ ਪਿਆ ਹੈ ਉੱਥੇ ਹੀ ਹਵਾਈ ਆਵਾਜਾਈ ਉਪਰ ਲਗਾਈ ਗਈ ਪਾਬੰਦੀ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿੱਚ ਵੀ ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉੱਪਰ ਪੂਰਨ ਰੂਪ ਤੇ ਪਾਬੰਦੀ ਅਣਮਿੱਥੇ ਸਮੇਂ ਲਈ ਲਗਾ ਦਿੱਤੀ ਗਈ ਸੀ।

ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਇਸ ਦੇਸ਼ ਤੋਂ ਭਾਰਤ ਵਾਲ਼ਿਆਂ ਲਈ ਇਕ ਵੱਡਾ ਐਲਾਨ ਹੋ ਗਿਆ ਹੈ। ਹੁਣ ਯੂ ਏ ਈ ਵੱਲੋਂ ਪ੍ਰਾਪਤ ਹੋਈ ਖ਼ਬਰ ਅਨੁਸਾਰ ਦੇਸ਼ ਅੰਦਰ ਆਫਤ ਪ੍ਰਬੰਧਨ ਦੀ ਸਰਬੋਤਮ ਕਮੇਟੀ ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਨੁਮਾਇੰਦਗੀ ਵਿੱਚ 23 ਜੂਨ ਤੋਂ ਦੱਖਣੀ ਅਫਰੀਕਾ, ਭਾਰਤ,ਅਤੇ ਨਾਈਜ਼ੀਰੀਆ ਤੋਂ ਆਉਣ ਵਾਲੇ ਯਾਤਰੀਆਂ ਲਈ ਯਾਤਰਾ ਪ੍ਰੋਟੋਕੋਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਗੈਰ ਪ੍ਰਵਾਸੀ ਯਾਤਰੀਆਂ ਨੂੰ ਵੀ ਟੀਕਾਕਰਨ ਅਤੇ ਪੀ ਸੀ ਆਰ ਟੈਸਟ ਦੀਆਂ ਸ਼ਰਤਾਂ ਅਧੀਨ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਨ੍ਹਾਂ ਯਾਤਰੀਆਂ ਨੂੰ 48 ਘੰਟੇ ਪਹਿਲਾਂ ਕੀਤੇ ਗਏ ਆਰਟੀ ਪੀਸੀਆਰ ਟੈਸਟ ਦੀ ਨੈਗਟਿਵ ਰਿਪੋਰਟ ਵਿਖ਼ਾਉਣੀ ਲਾਜ਼ਮੀ ਕੀਤੀ ਗਈ ਹੈ। ਉੱਥੇ ਹੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਦੁਬਈ ਜਾਣ ਤੋਂ 4 ਘੰਟੇ ਪਹਿਲਾਂ ਇੱਕ ਰੈਪਿਡ ਪੀਸੀਆਰ ਟੈਸਟ ਵਿਚੋਂ ਗੁਜ਼ਰਨਾ ਪੈਂਦਾ ਹੈ। ਹੁਣ ਯਾਤਰੀਆਂ ਨੂੰ ਦੁਬਈ ਪਹੁੰਚਣ ਤੇ ਵੀ ਇਹ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ।

ਰਿਪੋਰਟ ਆਉਂਣ ਤਕ ਯਾਤਰੀਆਂ ਨੂੰ ਕੁਆਰੰਟੀਨ ਕੀਤਾ ਜਾਵੇਗਾ। ਦੁਬਈ ਆਉਣ ਵਾਲੇ ਲੋਕਾਂ ਨੂੰ ਯੂਏਈ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਟੀਕੇ ਦੀਆਂ ਦੋਵੇਂ ਖੁਰਾਕ ਲੈਣੀਆਂ ਪੈਣਗੀਆਂ। ਇਜਾਜ਼ਤ ਦਿੱਤੇ ਜਾਣ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਰੋਨਾ ਸਬੰਧੀ ਜਾਰੀ ਕੀਤੇ ਗਏ ਸਾਰੇ ਪ੍ਰੋਟੋਕੋਲ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਭਾਰਤ ਤੋਂ ਆਉਣ ਵਾਲੇ ਅਜਿਹੇ ਯਾਤਰੀਆਂ ਨੂੰ ਸਿਰਫ ਵੈਲਿਡ ਵੀਜ਼ੇ ਦੀ ਜ਼ਰੂਰਤ ਹੋਵੇਗੀ। ਉਥੋਂ ਦੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਟੀਕਿਆਂ ਦੀਆਂ ਦੋ ਖੁਰਾਕਾਂ ਲੈਣੀਆਂ ਵੀ ਲਾਜ਼ਮੀ ਕੀਤੀਆਂ ਗਈਆਂ ਹਨ।



error: Content is protected !!