ਆਈ ਤਾਜਾ ਵੱਡੀ ਖਬਰ

ਜੋ ਵੀ ਇਨਸਾਨ ਇਸ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ। ਉਸ ਨੂੰ ਬੁਰੇ ਦਿਨਾਂ ਦਾ ਅੰਜਾਮ ਭੁਗਤਣਾ ਹੀ ਪੈਂਦਾ ਹੈ, ਲਾਲਚ ਵਿੱਚ ਫਸਿਆ ਹੋਇਆ ਇਨਸਾਨ ਕਈ ਤਰ੍ਹਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਹੈ। ਦੇਸ਼ ਅੰਦਰ ਆਏ ਦਿਨੀਂ ਹੀ ਲੁੱਟ ਖੋਹ ਤੇ ਚੋਰੀਆਂ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੇਸ਼ ਕਰੋਨਾ ਦੇ ਕਾਰਨ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਅਜਿਹੀਆਂ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਲੋਕਾਂ ਨੂੰ ਹੋਰ ਝੰਜੋੜ ਕੇ ਰੱਖ ਦਿੰਦੀਆਂ ਹਨ। ਸਿਆਣਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੁੰਦੀ ਹੈ।

ਇਨ੍ਹਾਂ ਗਤੀਵਿਧੀਆਂ ਦੇ ਜ਼ਰੀਏ ਉਹ ਖੁਦ ਨੂੰ ਜਲਦੀ ਅਮੀਰ ਹੋਣ ਦੇ ਸੁਪਨੇ ਵੀ ਸੰਜੋਅ ਲੈਂਦਾ ਹੈ ਅਤੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਵੱਲੋਂ ਚੁੱਕੇ ਗਏ ਕਦਮ ਉਸ ਇਨਸਾਨ ਨੂੰ ਜੇਲ੍ਹ ਦਾ ਰਸਤਾ ਦਿਖਾ ਦਿੰਦੇ। ਹੁਣ 43 ਕਿਲੋ ਸੋਨਾ ਇਸ ਤਰ੍ਹਾਂ ਲੁਕੋ ਕੇ ਲਿਜਾ ਰਹੇ ਕਾਬੂ ਆਏ ਹਨ, ਜਿੱਥੇ ਸੋਨਾ ਕੱਢਣ ਲਈ 18 ਘੰਟੇ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਣੀਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਤਸਕਰਾਂ ਵੱਲੋਂ ਸੋਨੇ ਦੇ ਬਿਸਕੁਟ ਆਦਿ ਤਸਕਰੀ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਤਿੰਨ ਕੈਵਿਟੀ ਕਾਰ ਵਿੱਚ ਬਣਾਈ ਗਈ ਸੀ।

ਏਜ਼ੰਸੀ ਨੂੰ ਮਿਲੀ ਜਾਣਕਾਰੀ ਦੇ ਅਧਾਰ ਤੇ ਸ਼ੱਕੀ ਗੱਡੀ ਨੂੰ ਅਧਿਕਾਰੀਆਂ ਵੱਲੋ ਰੋਕਿਆ ਗਿਆ। ਉਸ ਸਮੇਂ ਹੀ ਗੱਡੀ ਵਿਚ ਬੈਠੇ ਦੋ ਸ਼ੱਕੀ ਵਿਅਕਤੀਆਂ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਨ ਤੇ ਸਾਰਾ ਸੱਚ ਸਾਹਮਣੇ ਆ ਗਿਆ। ਅਧਿਕਾਰੀਆਂ ਵੱਲੋਂ ਕਾਰ ਦੀ ਤਲਾਸ਼ੀ ਲੈਣ ਤੇ ਸੋਨਾ ਪ੍ਰਾਪਤ ਹੋਇਆ ਤੇ ਇਸ ਸੋਨੇ ਨੂੰ ਪ੍ਰਾਪਤ ਕਰਨ ਲਈ 18 ਘੰਟੇ ਦਾ ਸਮਾਂ ਲੱਗਾ। 260 ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ, ਜਿਨ੍ਹਾਂ ਦਾ ਭਾਰ 43 ਕਿੱਲੋ ਤੋਂ ਜ਼ਿਆਦਾ ਸੀ। ਦੋਸ਼ੀਆਂ ਵੱਲੋਂ ਇਸ ਗੱਡੀ ਦਾ ਇਸਤੇਮਾਲ ਪਹਿਲਾਂ ਵੀ ਸੋਨੇ ਦੀ ਸਮੱਗਲਿੰਗ ਕਰਨ ਲਈ ਕੀਤਾ ਜਾ ਰਿਹਾ ਸੀ।

ਉਥੇ ਹੀ ਜਾਂਚ ਏਜੰਸੀਆਂ ਵੱਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਸੋਨਾ ਕਿਸ ਦਾ ਤੇ ਕਿਥੇ ਕਿਥੇ ਵੇਚਣ ਦੀ ਯੋਜਨਾ ਵਿੱਚ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 16 ਜੂਨ ਦੀ ਹੈ। ਕਾਬੂ ਕੀਤੇ ਗਏ ਤਸਕਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ 21 ਕਰੋੜ ਦੀ ਕੀਮਤ ਵਾਲੇ 260 ਸੋਨੇ ਦੇ ਬਿਸਕੁਟ ਨੂੰ ਟਿਕਾਣੇ ਲਗਾਉਣ ਦੀ ਫਿਰਾਕ ਵਿਚ ਸਨ।

Home ਤਾਜਾ ਜਾਣਕਾਰੀ ਕਰਲੋ ਘਿਓ ਨੂੰ ਭਾਂਡਾ : 43 ਕਿਲੋ ਸੋਨਾ ਇਸਤਰਾਂ ਲਕੋ ਕੇ ਲਿਜਾ ਰਹੇ ਸੀ 18 ਘੰਟੇ ਲਗੇ ਕਢਣ ਨੂੰ – ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ
ਕਰਲੋ ਘਿਓ ਨੂੰ ਭਾਂਡਾ : 43 ਕਿਲੋ ਸੋਨਾ ਇਸਤਰਾਂ ਲਕੋ ਕੇ ਲਿਜਾ ਰਹੇ ਸੀ 18 ਘੰਟੇ ਲਗੇ ਕਢਣ ਨੂੰ – ਤਾਜਾ ਵੱਡੀ ਖਬਰ
ByadminJune 19, 2021Comments Off on ਕਰਲੋ ਘਿਓ ਨੂੰ ਭਾਂਡਾ : 43 ਕਿਲੋ ਸੋਨਾ ਇਸਤਰਾਂ ਲਕੋ ਕੇ ਲਿਜਾ ਰਹੇ ਸੀ 18 ਘੰਟੇ ਲਗੇ ਕਢਣ ਨੂੰ – ਤਾਜਾ ਵੱਡੀ ਖਬਰ
Previous Post2 ਲੱਖ 70 ਹਜ਼ਾਰ ਰੁਪਏ ਕਿੱਲੋ ਵਾਲੇ ਅੰਬਾਂ ਦੀ ਰਾਖੀ ਲਈ ਮਾਲਕ ਨੇ ਰੱਖੇ 6 ਕੁੱਤੇ ਅਤੇ 4 ਗਾਰਡ – ਦੇਖੋ ਅੰਬਾਂ ਦੀ ਖਾਸੀਅਤ
Next Postਕਨੇਡਾ ਜਾਣ ਦੇ ਸ਼ੌਕੀਨਾਂ ਲਈ ਆ ਰਹੀ ਕਨੇਡੇ ਤੋਂ ਇਹ ਖਬਰ – ਖਿੱਚੋ ਤਿਆਰੀਆਂ