ਖਬਰਾਂ ਸਭ ਤੋਂ ਪਹਿਲਾਂ ਤਾਜੀਆਂ ਤੇ ਸੱਚੀਆਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੁਧਿਆਣਾ : ਇਸ ਵਾਰ ਠੰਡ ਸਮੇ ਤੋਂ ਪਹਿਲਾ ਹੀ ਆ ਗਈ ਹੈ ਭਾਵ ਇਸ ਵਾਰ ਕਈ ਪਹਾੜੀ ਇਲਾਕਿਆਂ ‘ਚ ਨਵੰਬਰ ਮਹੀਨੇ ਹੀ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਮੌਸਮ ਵਿਭਾਗ ਦਾ ਕਹਿਣਾ ਹੈ ਅਗਲੇ ਆਉਣ ਵਾਲੇ ਦੋ ਦਿਨਾਂ ‘ਚ ਮੌਸਮ ‘ਚ ਕੁੱਝ ਬਦਲਾਅ ਆ ਸਕਦਾ ਹੈ । ਮੌਸਮ ‘ਚ 27 -28 ਨਵੰਬਰ ਨੂੰ ਮੌਸਮ ‘ਚ ਹਲਕਾ ਬਦਲਾਅ ਆਉਣ ਵਾਲਾ ਹੈ । ਇਸ ਦੇ ਪਿੱਛੇ ਕਾਰਨ ਹੈ ਵੈਦਰ ਸਿਸਟਮ ਜੋ ਕਾਫ਼ੀ ਕਮਜ਼ੋਰ ਚੱਲ ਰਿਹਾ ਹੈ।
ਇਹ 27 ਨਵੰਬਰ ਨੂੰ ਜੰਮੂ-ਕਸ਼ਮੀਰ ਅਤੇ ਹਿਮਾਚਲ ਨੂੰ ਇੰਫੈਕਟ ਕਰੇਗਾ। ਇਸਦੇ ਪ੍ਰਭਾਵ ਨਾਲ ਇੱਥੇ ਹਲਕੇ ਬਾਦਲ ,,,,, ਰਹਿਣਗੇ ਅਤੇ ਹਵਾਵਾਂ ਵੀ ਚੱਲਣਗੀਆਂ। ਹਾਲਾਂਕਿ ਇਸ ਸਮੇਂ ਵੀ ਸ਼ਾਮ ਦੇ ਸਮੇਂ ਠੰਡੀ ਹਵਾਵਾਂ ਚਲਣ ਨਾਲ ਮੌਸਮ ਇੱਕਦਮ ਨਾਲ ਠੰਡਾ ਹੋ ਰਿਹਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਸੱਤ ਦਿਨਾਂ ਤੱਕ ਮੌਸਮ ਡਰਾਈ ਰਹੇਗਾ। ਇਸ ਦੌਰਾਨ ਸਵੇਰੇ-ਸ਼ਾਮ ਹੱਲਕੀ ਧੁੰਧ ਵੀ ਦੇਖਣ ਨੂੰ ਮਿਲੇਗੀ।ਐਤਵਾਰ ਨੂੰ ਮੈਕਸਿਮਮ ਪਾਰਾ 28 ਡਿਗਰੀ ਤੱਕ ਰਿਕਾਰਡ ਕੀਤਾ ਗਿਆ।ਰਾਤ ਸਮੇਂ ਠੰਡ ਹੋਣ ਲੱਗ ਜਾਂਦੀ ਹੈ।