BREAKING NEWS
Search

ਹੁਣੇ ਹੁਣੇ ਇੰਡੀਆ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਫਿਲਮ ਜਗਤ, ਸੰਗੀਤ ਜਗਤ ,ਖੇਡ-ਜਗਤ, ਰਾਜਨੀਤਿਕ ਜਗਤ ,ਧਾਰਮਿਕ ਜਗਤ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਕ ਤੋਂ ਬਾਅਦ ਇਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੀਆਂ ਹਨ। ਜਿਨ੍ਹਾਂ ਦੇ ਜਾਣ ਨਾਲ ਵੱਖ-ਵੱਖ ਖੇਤਰਾਂ ਨੂੰ ਹੋਇਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਬਹੁਤ ਸਾਰੇ ਲੋਕ ਬਿ-ਮਾ-ਰੀ-ਆਂ ਦੇ ਸ਼ਿਕਾਰ ਹੋਏ ਤੇ ਬਹੁਤ ਸਾਰੇ ਸੜਕ ਹਾਦਸਿਆਂ ਦੇ, ਉਥੇ ਹੀ ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਦੀ ਬੀਮਾਰੀ ਨੇ ਹੁਣ ਤੱਕ ਬਹੁਤ ਸਾਰੀਆਂ ਸਖ਼ਸ਼ੀਅਤਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਜਿਨ੍ਹਾਂ ਵਿਚੋਂ ਕੁਝ ਤਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਕੁੱਝ ਇਸ ਕਰੋਨਾ ਨਾਲ ਜ਼ਿੰਦਗੀ ਦੀ ਜੰਗ ਹਾਰ ਗਈਆਂ ਹਨ।

ਦੁਨੀਆਂ ਵਿਚ ਸਾਰੇ ਦੇਸ਼ਾਂ ਤੇ ਕਰੋਨਾ ਦਾ ਜਾਰੀ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ ਜਿੱਥੇ ਕਿ ਕਰੋਨਾ ਕੇਸ ਤੇਜ਼ੀ ਨਾਲ ਵਧ ਰਹੇ ਹਨ। ਜਿੱਥੇ ਬਹੁਤ ਸਾਰੇ ਫ਼ਿਲਮੀ ਅਦਾਕਾਰ ਵੀ ਇਸ ਕਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਬਹੁਤ ਸਾਰੇ ਸੂਬਿਆਂ ਅੰਦਰ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਹੁਣ ਇੰਡੀਆ ਦੀ ਮਸ਼ਹੂਰ ਹਸਤੀ ਦੀ ਅਚਾਨਕ ਮੌਤ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਤ ਅਤੇ ਉੜੀਸਾ ਦੇ ਉਘੇ ਅਰਥ ਸ਼ਾਸਤਰੀ ਦੇ ਵਾਤਾਵਰਣਵਾਦੀ ਰਾਧਾ ਮੋਹਨ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦਾ ਜਨਮ 30 ਜਨਵਰੀ 1943 ਨੂੰ ਨਿਆਂਗੜ ਜ਼ਿਲੇ ਦੇ ਰੰਗਾਨੀ ਪਟਨਾ ਦੇ ਪਿੰਡ ਵਿੱਚ ਹੋਇਆ ਸੀ। ਓਡਗਾਓਂ ਵਿੱਚ ਆਪਣੀ ਸਕੂਲੀ ਸਿਖਿਆ ਪੂਰੀ ਕੀਤੀ ਤੇ ਐਸ ਸੀ ਐਸ ਕਾਲਜ ਪੁਰੀ ਤੋਂ ਅਰਥ ਸ਼ਾਸਤਰ ਵਿਚ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ । ਉਨ੍ਹਾਂ ਨੂੰ ਸਿਹਤ ਸੰਬੰਧੀ ਸਮੱਸਿਆ ਆਉਣ ਤੇ ਭੁਵਨੇਸ਼ਵਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਹ ਜੇਰੇ ਇਲਾਜ ਸਨ।

ਉਥੇ ਹੀ ਅੱਜ 78 ਸਾਲਾ ਰਾਧਾਮੋਹਨ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਅਰਥ-ਵਿਵਸਥਾ ਤੇ ਵਾਤਾਵਰਣ ਸਬੰਧਤ ਵਿਸ਼ਿਆਂ ਤੇ ਉਨ੍ਹਾਂ ਦੇ ਗਿਆਨ ਲਈ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੇ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਕਰਦੇ ਹੋਏ ਟਵੀਟ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਦਿਹਾਂਤ ਤੇ ਦੁਖੀ ਹਾਂ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨੂੰ ਦਿਲਾਸਾ। ਉਨ੍ਹਾਂ ਲਿਖਿਆ ਹੈ ਕਿ ਪ੍ਰੋਫੈਸਰ ਰਾਧਾ ਮੋਹਨ ਜੀ ਖੇਤੀ ਦੇ ਪ੍ਰਤੀ ਵਿਸ਼ੇਸ਼ ਰੂਪ ਨਾਲ ਸਥਾਈ ਤੇ ਜੈਵਿਕ ਅਭਿਆਸ ਨੂੰ ਅਪਣਾਉਣ ਦੇ ਪ੍ਰਤੀ ਜਾਨੂੰਨੀ ਸਨ।



error: Content is protected !!