BREAKING NEWS
Search

ਹੁਣੇ ਹੁਣੇ ਹਸਪਤਾਲ ਚ ਦਾਖਲ ਮਸ਼ਹੂਰ ਬਾਲੀਵੁੱਡ ਸਟਾਰ ਦਿਲੀਪ ਕੁਮਾਰ ਬਾਰੇ ਆਈ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਫਿਲਮੀ ਦੁਨੀਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨਾਂ ਨੇ ਆਪਣੀ ਮਿਹਨਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜਿਨ੍ਹਾਂ ਨੂੰ ਅੱਜ ਵੀ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਲਈ ਪ੍ਰੇਰਨਾ ਦੇ ਸਰੋਤ ਬਣੇ ਹੋਏ ਹਨ। ਅਜਿਹੀਆਂ ਬਹੁਤ ਸਾਰੀਆਂ ਫ਼ਿਲਮੀ ਜੋੜੀਆਂ ਹਨ ਜੋ ਲੋਕਾਂ ਦੀਆਂ ਹਰਮਨ ਪਿਆਰੀਆਂ ਬਣੀਆਂ ਹੋਈਆਂ ਹਨ। ਜਿੱਥੇ ਅਜਿਹੀਆਂ ਜੋੜੀਆਂ ਨੂੰ ਫਿਲਮਾਂ ਵਿਚ ਉਨ੍ਹਾਂ ਦੇ ਨਿਭਾਏ ਜਾਂਦੇ ਕਿਰਦਾਰਾਂ ਲਈ ਪਿਆਰ ਕੀਤਾ ਜਾਂਦਾ ਹੈ, ਉਥੇ ਹੀ ਜਿੰਦਗੀ ਵਿੱਚ ਉਨ੍ਹਾਂ ਦਾ ਪਿਆਰ ਦੇਖ ਕੇ ਵੀ ਲੋਕ ਉਹਨਾਂ ਪ੍ਰਤੀ ਹਮਦਰਦੀ ਅਤੇ ਪਿਆਰ ਦੀ ਭਾਵਨਾ ਰੱਖਦੇ ਹਨ। ਆਏ ਦਿਨ ਕਿਸੇ ਨਾ ਕਿਸੇ ਫਿਲਮੀ ਅਦਾਕਾਰ ਬਾਰੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ।

ਹੁਣ ਹਸਪਤਾਲ ਵਿੱਚ ਦਾਖ਼ਲ ਮਸ਼ਹੂਰ ਬਾਲੀਵੁੱਡ ਸਟਾਰ ਦਿਲੀਪ ਕੁਮਾਰ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਫ਼ਿਲਮੀ ਅਦਾਕਾਰ ਦਲੀਪ ਕੁਮਾਰ ਨੂੰ ਜਿਥੇ ਪਿਛਲੇ ਦਿਨੀਂ ਸਾਹ ਦੀ ਤਕਲੀਫ ਹੋਣ ਤੇ ਹਸਪਤਾਲ ਦਾਖਲ ਕਰਾਉਣ ਦੀ ਜ਼ਰੂਰਤ ਪੈ ਗਈ ਸੀ। ਉਸ ਸਮੇਂ ਉਨ੍ਹਾਂ ਨੂੰ ਹਿੰਦੂਜਾਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੂੰ ਕੁਝ ਦਿਨ ਆਕਸੀਜ਼ਨ ਉਪਰ ਰੱਖਿਆ ਗਿਆ। ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਭਾਰੀ ਮੁਸ਼ਕਲ ਆ ਰਹੀ ਸੀ। ਦੱਸਿਆ ਗਿਆ ਹੈ ਕਿ ਉਹਨਾਂ ਦੇ ਫ਼ੇਫ਼ੜਿਆਂ ਵਿਚੋਂ ਪਾਣੀ ਕੱਢ ਦਿੱਤਾ ਗਿਆ ਹੈ ਜਿਸ ਨਾਲ ਉਨ੍ਹਾਂ ਨੂੰ ਅਰਾਮ ਮਿਲ ਗਿਆ ਹੈ।

ਇਸ ਪਾਣੀ ਨੂੰ ਬਾਹਰ ਕੱਢਣ ਲਈ ਇੱਕ ਛੋਟੀ ਜਿਹੀ ਸਰਜਰੀ ਕੀਤੀ ਗਈ ਹੈ। ਜਿਸ ਜ਼ਰੀਏ ਛਾਤੀ ਵਿੱਚ ਇਕੱਠੇ ਹੋਏ ਪਾਣੀ ਅਤੇ ਬਲਗਮ ਨੂੰ ਬਾਹਰ ਕੱਢ ਦਿੱਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ। ਜਿੱਥੇ ਉਨ੍ਹਾਂ ਨੂੰ ਐਤਵਾਰ ਤੋਂ ਲਗਾਤਾਰ ਆਕਸੀਜ਼ਨ ਉਪਰ ਰੱਖਿਆ ਗਿਆ ਸੀ ਉਥੇ ਹੀ ਬੁੱਧਵਾਰ ਨੂੰ ਕੀਤੀ ਇਸ ਮਾਮੂਲੀ ਸਰਜਰੀ ਕਾਰਣ ਉਨ੍ਹਾਂ ਨੂੰ ਰਾਹਤ ਮਿਲ ਗਈ ਹੈ। ਉਨ੍ਹਾਂ ਦਾ ਇਲਾਜ ਜਰਨਲ ਵਾਰਡ ਵਿੱਚ ਚੱਲ ਰਿਹਾ ਸੀ। ਉੱਥੇ ਹੀ ਉਨ੍ਹਾਂ ਦੀਆਂ ਕੁਝ ਐਂਟੀਬਾਇਟਿਕ ਦਵਾਈਆਂ ਚੱਲ ਰਹੀਆਂ ਹਨ।

ਜਿਸ ਨਾਲ ਉਹਨਾਂ ਨੂੰ ਜਲਦੀ ਹੀ ਰਾਹਤ ਮਿਲ ਜਾਵੇਗੀ। ਉੱਥੇ ਹੀ ਉਨ੍ਹਾਂ ਦੀ ਸਥਿਰ ਹਾਲਤ ਨੂੰ ਦੇਖਦੇ ਹੋਏ ਅੱਜ ਛੁੱਟੀ ਕਰ ਦਿੱਤੀ ਗਈ ਹੈ। ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਬਾਂਦਰਾਂ ਦੇ ਪਾਲੀ ਹਿਲ ਬੰਗਲੇ ਵਿਚ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਹੈ। ਉਹਨਾਂ ਦੇ ਜਲਦ ਸਿਹਤਯਾਬ ਹੋਣ ਲਈ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਦੁਆਵਾਂ ਕੀਤੀਆਂ ਗਈਆਂ। ਦਿਲੀਪ ਕੁਮਾਰ ਦੇ ਠੀਕ ਹੋਣ ਨਾਲ ਹੀ ਸਾਇਰਾ ਬਾਨੋ ਦੇ ਚਿਹਰੇ ਤੇ ਰੌਣਕ ਪਰਤ ਆਈ ਹੈ।



error: Content is protected !!