BREAKING NEWS
Search

95 ਸਾਲਾਂ ਦੇ ਇਸ ਜੋੜੇ ਨੇ ਵਿਆਹ ਕਰਵਾ ਸਭ ਨੂੰ ਕਰਤਾ ਹੈਰਾਨ , ਤਸਵੀਰਾਂ ਹੋ ਰਹੀਆਂ ਵਾਇਰਲ ਦੇਖੋ

ਆਈ ਤਾਜਾ ਵੱਡੀ ਖਬਰ

ਇਸ ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਅਜੀਬ ਕਿੱਸੇ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਤੇ ਦੇਖ ਕੇ ਹੈਰਾਨੀ ਵੀ ਹੁੰਦੀ ਹੈ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਰ ਕੁਝ ਲੋਕਾਂ ਵੱਲੋਂ ਵਕਤ ਦੇ ਅਨੁਸਾਰ ਲਏ ਗਏ ਫੈਸਲੇ ਲੋਕਾਂ ਲਈ ਇਕ ਮਿਸਾਲ ਬਣ ਜਾਂਦੇ ਹਨ। ਜ਼ਿੰਦਗੀ ਅਤੇ ਮੌਤ ਜਿਥੇ ਉਸ ਉਪਰ ਵਾਲੇ ਦੇ ਹੱਥ ਹੈ। ਉੱਥੇ ਹੀ ਇਨਸਾਨ ਵੱਲੋਂ ਆਪਣੀ ਜ਼ਿੰਦਗੀ ਨੂੰ ਕੁੱਝ ਵਧੀਆ ਤੇ ਨਵੇਕਲੇ ਢੰਗ ਨਾਲ ਜਿਊਣ ਦਾ ਫੈਸਲਾ ਆਪਣੇ ਹੱਥ ਹੁੰਦਾ ਹੈ। ਵਿਆਹ ਇਕ ਅਜਿਹਾ ਪਵਿੱਤਰ ਬੰਧਨ ਹੈ ਜੋ ਦੋ ਲੋਕਾਂ ਵਿੱਚ ਨਹੀਂ ਦੋ ਪਰਿਵਾਰਾਂ ਵਿਚ ਜੁੜਦਾ ਹੈ। ਦੁਨੀਆਂ ਵਿੱਚ ਹੁਣ ਤੱਕ ਬਹੁਤ ਸਾਰੇ ਵੱਖਰੇ-ਵੱਖਰੇ ਢੰਗ ਨਾਲ ਵਿਆਹ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ।

95 ਸਾਲਾਂ ਦੇ ਇਸ ਜੋੜੇ ਨੇ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜਿਸ ਦੀਆਂ ਤਸਵੀਰਾਂ ਵੀ ਸਭ ਪਾਸੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ 95 ਸਾਲਾ ਦੇ ਜੋੜੇ ਵੱਲੋਂ ਵਿਆਹ ਕਰਵਾਇਆ ਗਿਆ ਹੈ। ਇਸ ਵਿਆਹੁਤਾ ਜੋੜੇ ਦਾ ਜਨਮ ਜਿੱਥੇ 1926 ਵਿੱਚ ਹੋਇਆ ਸੀ। ਉੱਥੇ ਹੀ ਹੁਣ 95ਵੇਂ ਵਰ੍ਹੇ ਵਿੱਚ ਹੋਣ ਤੇ ਇਸ ਜੋੜੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜ਼ਿੰਦਗੀ ਦੇ ਪੰਜ ਸਾਲ ਬਚੇ ਹਨ ਜਿਸ ਨੂੰ ਇਕੱਠਿਆਂ ਬਿਤਾਇਆ ਜਾਵੇਗਾ।

95 ਸਾਲਾ ਲਾੜੀ ਜਾਇ ਮੋਰੋ ਨਲਟਨ ਨੇ ਜਿੱਥੇ 22 ਮਈ ਨੂੰ ਆਪਣਾ ਜਨਮਦਿਨ ਮਨਾਇਆ ਹੈ, ਉਥੇ ਹੀ ਇਸ ਦਿਨ ਸ਼ੂਲਟਸ ਜੂਨੀਅਰ ਨਾਲ ਵਿਆਹ ਕਰਵਾਇਆ ਹੈ। ਜਾਇ ਦੇ ਬੇਟੇ ਵੱਲੋਂ ਆਖਿਆ ਗਿਆ ਹੈ ਕਿ ਦੋਹਾਂ ਦੀ ਜੋੜੀ ਬਹੁਤ ਵਧੀਆ ਲੱਗ ਰਹੀ ਹੈ। ਇਸ ਵਿਆਹ ਬਾਰੇ ਸ਼ੂਲਟਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਜਾਏ ਨੂੰ ਵਿਆਹ ਲਈ ਪੁੱਛਿਆ ਸੀ ਤਾਂ ਉਹ ਮੁਸਕਰਾਉਣ ਲੱਗ ਪਈ ਸੀ। ਜਿੱਥੇ ਸ਼ੂਲਟਸ ਦੇ ਦਸ ਪੋਤੇ ਤੇ ਪੰਜ ਪੜਪੋਤੇ ਹਨ। ਉਥੇ ਹੀ ਜਾਇ ਦੇ ਤਿੰਨ ਪੋਤੇ ਪੋਤੀਆਂ ਅਤੇ ਪੰਜ ਪੜਪੋਤੇ ਹਨ।

ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਇਸ ਫੈਸਲੇ ਨਾਲ ਕਾਫੀ ਖੁਸ਼ ਹਨ। ਦੋਵੇਂ ਇੱਕ ਦੂਜੇ ਨੂੰ ਕਾਫੀ ਸਮੇਂ ਤੋਂ ਜਾਣਦੇ ਹਨ ਅਤੇ ਅਕਸਰ ਹੀ ਜਨਤਕ ਥਾਵਾਂ ਤੇ ਮਿਲਦੇ ਰਹਿੰਦੇ ਸੀ। ਸ਼ੂਲਟਸ 2020 ਵਿੱਚ ਸੇਵਾਮੁਕਤ ਹੋਏ ਹਨ। ਇਨ੍ਹਾਂ ਦੋਹਾਂ ਦੇ ਵਿਆਹ ਤੋਂ ਬਾਅਦ 60 ਸਾਲ ਬਾਅਦ ਜੀਵਨ ਸਾਥੀ ਗੁਜ਼ਰ ਗਏ ਸਨ। ਤੇ ਦੋਨੋਂ ਆਪਣੇ-ਆਪਣੇ ਘਰ ਵਿਚ ਇਕੱਲੇ ਹੀ ਰਹਿੰਦੇ ਸਨ।



error: Content is protected !!