ਤੁਸੀਂ ਕਦੇ ਸੋਚਿਆ ਧਰਤੀ ਦਾ ਵੀ ਕੋਈ ਐਂਡ ਹੋ ਸਕਦਾ ਜਾਂ ਇਹ ਜੋ ਸੜਕਾਂ ਨੇ ਇਹ ਕਿਤੇ ਜਾ ਕੇ ਮੁਕਦੀਆਂ ਵੀ ਨੇ ਤਾ ਜਾਣੋ ਉੱਤਰੀ ਧਰੁਵ ਸਾਡੀ ਧਰਤੀ ਦਾ ਸੱਭ ਤੋਂ ਸੁੰਦਰ ਪੁਆਇੰਟ ਹੈ। ਇਸ ਦੀ ਧੁਰੀ ‘ਤੇ ਧਰਤੀ ਘੁੰਮਦੀ ਹੈ। ਯੂਰੋਪ ਇਸ ਬਿੰਦੂ ਦੇ ਕਾਫ਼ੀ ਕਰੀਬ ਹੈ। ਨਾਰਵੇ ਦਾ ਆਖਰੀ ਖੇਤਰੀ ਹੈ, ਜਿੱਥੇ ਅੱਗੇ ਜਾਣ ਦਾ ਰਸਤਾ
ਦੁਨੀਆਂ ਦੀ ਆਖਰੀ ਸੜਕ ਮੰਨਿਆ ਜਾਂਦਾ ਹੈ। ਧਰਤੀ ਦੇ ਖੇਤਰ ਅਤੇ ਨਾਰਵੇ ਨੂੰ ਜੋ ਸੜਕ ਜੋੜਦੀ ਹੈ ਉਸ ਨੂੰ E – 69 ਕਿਹਾ ਜਾਂਦਾ ਹੈ। ਸੱਭ ਤੋਂ ਜ਼ਿਆਦਾ ਸਰਦੀ ਹੋਣ ਦੇ ਬਾਵਜੂਦ ਵੀ ਇਨਸਾਨ ਇੱਥੇ ਰਹਿੰਦਾ ਆਇਆ ਹੈ। E- 69 ਨੂੰ ਜੇਕਰ ਦੁਨੀਆਂ ਦੀ ਅੰਤਮ ਸੜਕ ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ।
ਇਸ ਤੋਂ ਅੱਗੇ ਕੋਈ ਸੜਕ ਨਹੀਂ ਹੈ। ਬਰਫ ਹੀ ਬਰਫ ਛਾਈ ਹੈ… ਸਮੰਦਰ ਹੀ ਸਮੰਦਰ। ਜਾਣਕਾਰੀ ਲਈ ਦੱਸ ਦਈਏ ਕਿ ਉੱਤਰੀ ਧਰੁਵ ਹੀ ਆਰਕਟਿਕ ਸਾਗਰ ਕਹਿਲਾਉਂਦਾ ਹੈ। ਈ – 69 ਹਾਈਵੇ ‘ਤੇ ਕਈ ਅਜਿਹੀਆਂ ਜਗ੍ਹਾਵਾਂ ਹਨ,ਜਿੱਥੇ ਇਕੱਲੇ ਗੱਡੀ ਚਲਾਉਣਾ ਵੀ ਮਨ੍ਹਾ ਹੈ। 14 ਕਿਲੋਮੀਟਰ ਲੰਮਾ ਹੈ ਇਹ ਹਾਈਵੇ। ਇੱਥੇ ਤੁਸੀਂ ਕਈ ਲੋਕਾਂ ਦੇ ਨਾਲ ਹੀ ਗੁਜਰ ਸਕਦੇ ਹੋ। ਕੁੱਝ ਰਸਤੇ ਤਾਂ ਅਜਿਹੇ ਵੀ ਹਨ ਕਿ ਕਿਸੇ ਦੇ ਵੀ ਗੁੰਮ ਹੋਣ ਦੀ ਸੰਭਾਵਨਾ ਇੱਥੇ ਹਮੇਸ਼ਾ ਬਣੀ ਰਹਿੰਦੀ ਹੈ। ਇਸ ਇਲਾਕੇ ਦਾ ਵਿਕਾਸ ਸਾਲ 1930 ਵਿਚ ਹੋਇਆ।
ਪਹਿਲਾਂ ਇੱਥੇ ਮੱਛੀ ਦਾ ਕੰਮ-ਕਾਜ ਹੁੰਦਾ ਸੀ। 1934 ਵਿਚ ਇਸ ਇਲਾਕੇ ਦੇ ਲੋਕਾਂ ਨੇ ਮਿਲ ਕੇ ਫ਼ੈਸਲਾ ਲਿਆ, ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸੈਲਾਨੀਆਂ ਲਈ ਵੀ ਖੁੱਲੇ ਤਾਂਕਿ ਇਨਕਮ ਦਾ ਇਕ ਜਰੀਆ ਬਣ ਸਕੇ। ਇਸ ਦੇ ਪਿੱਛੇ ਹਾਲਾਂਕਿ ਭੂਗੋਲਿਕ ਕਾਰਨ ਹਨ। ਉੱਤਰੀ ਧਰੁਵ ਦੇ ਕੋਲ ਹੋਣ ਦੇ ਕਾਰਨ ਹੀ ਸਰਦੀਆਂ ਵਿਚ ਇੱਥੇ ਰਾਤਾਂ ਖਤਮ ਹੀ ਨਹੀਂ ਹੁੰਦੀਆਂ ਅਤੇ ਗਰਮੀਆਂ ਵਿਚ ਸੂਰਜ ਡੁੱਬਦਾ ਹੀ ਨਹੀਂ।
ਇੱਥੇ ਰਹਿਣ ਵਾਲੇ ਲੋਕ ਬਾਕੀ ਦੁਨੀਆਂ ਤੋਂ ਵੱਖ ਰਹਿਣਾ ਹੀ ਪਸੰਦ ਕਰਦੇ ਹਨ। ਉਨ੍ਹਾਂ ਨੂੰ ਵੱਡੇ – ਵੱਡੇ ਸ਼ਹਿਰ ਵੀ ਨਾਪਸੰਦ ਹਨ। ਹੁਣ ਇੱਥੇ ਮਛੇਰਿਆਂ ਦੇ ਕਾਰਨ ਸੱਭ ਕੁੱਝ ਬਦਲ ਗਿਆ ਹੈ।
ਮੱਛੀਆਂ ਦਾ ਬਿਜਨਸ ਕਾਫ਼ੀ ਵਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿੰਗ ਕੇਕੜੇ ਵੀ ਇੱਥੇ ਫੜੇ ਜਾਂਦੇ ਹਨ। ਇੱਥੇ ਕੁੱਝ ਵੀ ਕਿਸੇ ਦੀ ਇਜਾਜਤ ਨਾਲ ਨਹੀਂ ਹੋ ਸਕਦਾ, ਇੱਥੇ ਕੁਦਰਤ ਮਹਾਨ ਹੈ। ਸਾਲ ਦੇ ਅੰਤ ਵਿਚ ਦੁਨਿਆਂਭਰ ਤੋਂ ਲੋਕ ਨਾਰਥ ਪੋਲ ਦੇਖਣ ਆਉਂਦੇ ਹਨ। ਇੱਥੇ ਨੈਚੁਰਲ ਲਾਈਟਸ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਇਹੀ ਲੱਗਦਾ ਹੈ ਕਿ ਜੰਨਤ ਤਾਂ ਬਸ ਇੱਥੇ ਹੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ