BREAKING NEWS
Search

ਪੰਜਾਬ ਪੁਲਸ ਦੇ ASI ਕੇ ਸ਼ਰੇਆਮ ਕੀਤਾ ਅਜਿਹਾ ਕਾਰਾ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿਥੇ ਕਰੋਨਾ ਦੇ ਦੌਰ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਕਰੋਨਾ ਜੋਧਿਆਂ ਵਜੋਂ ਕੰਮ ਕਰਕੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਉਥੇ ਹੀ ਦੇਸ਼ ਅੰਦਰ ਵਾਪਰਣ ਵਾਲੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੀ ਹੋਣ ਤੋਂ ਰੋਕਦੇ ਹਨ। ਜਿੱਥੇ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਰੱਖਿਆ ਕਰਦਾ ਹੈ। ਉਥੇ ਹੀ ਇਨ੍ਹਾਂ ਨੂੰ ਪੰਜਾਬ ਦੇ ਰਾਖੇ ਆਖਿਆ ਜਾਂਦਾ ਹੈ। ਜਿਨ੍ਹਾਂ ਵੱਲੋਂ ਦਿਨ-ਰਾਤ ਆਪਣੇ ਘਰ ਤੋਂ ਬਾਹਰ ਰਹਿ ਕੇ ਤਨਦੇਹੀ ਨਾਲ ਡਿਊਟੀ ਨਿਭਾਈ ਜਾਂਦੀ ਹੈ ਅਤੇ ਲੋਕਾਂ ਦੀ ਰੱਖਿਆ ਕੀਤੀ ਜਾਂਦੀ ਹੈ। ਉਥੇ ਹੀ ਕੁਝ ਕਰਮਚਾਰੀਆਂ ਵੱਲੋਂ ਕੀਤੀਆਂ ਗਲਤੀਆਂ ਦੇ ਕਾਰਨ ਉਸ ਦਾ ਖਮਿਆਜਾ ਬਾਕੀ ਅਧਿਕਾਰੀਆਂ ਨੂੰ ਵੀ ਭੁਗਤਣਾ ਪੈਂਦਾ ਹੈ। ਜਿਸ ਕਾਰਨ ਪੁਲਿਸ ਵਿਭਾਗ ਚਰਚਾ ਵਿਚ ਆ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਨਾਲ ਪੁਲਿਸ ਕਰਮਚਾਰੀਆਂ ਦੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ।

ਪੰਜਾਬ ਪੁਲਿਸ ਦੇ ਏ ਐੱਸ ਆਈ ਨੇ ਸ਼ਰੇਆਮ ਕੀਤਾ ਅਜਿਹਾ ਕਾਰਾ,ਜਿਸ ਕਰਕੇ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਸ਼ਾਂਤੀ ਬਿਹਾਰ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਏ ਐਸ ਆਈ ਅਧਿਕਾਰੀ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਇਕ ਰੇੜ੍ਹੀ ਵਾਲੇ ਨਾਲ ਝ-ਗ-ੜਾ ਕੀਤਾ ਗਿਆ ਹੈ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਗਿਆ ਹੈ ਕਿ ਇਸ ਏ ਐਸ ਆਈ ਅਧਿਕਾਰੀ ਵੱਲੋਂ ਆਪਣੀ ਕਾਰ ਨੂੰ ਰੋਕ ਕੇ ਉਸ ਉਪਰ ਸ਼ਰਾਬ ਦੀ ਬੋਤਲ ਰੱਖੀ ਗਈ ਅਤੇ ਉਥੇ ਫਰੂਟ ਦੀ ਰੇਹੜੀ ਵਾਲਿਆਂ ਨਾਲ ਝ-ਗ-ੜਾ ਕੀਤਾ ਗਿਆ।

ਦੱਸਿਆ ਗਿਆ ਹੈ ਕਿ ਇਹ ਝ-ਗ-ੜਾ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਹੈ। ਪੀ ਏ ਪੀ ਵਿਚ ਤੈਨਾਤ ਏਐਸਆਈ ਰਛਪਾਲ ਸਿੰਘ ਨਿਵਾਸੀ ਅਸ਼ੋਕ ਨਗਰ ਇਸ ਮੌਕੇ ਤੇ ਵੀਡੀਓ ਇੱਕ ਕਾਰ ਚਾਲਕ ਵੱਲੋਂ ਬਣਾਈ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੀਸੀਆਰ ਦੇ ਏਐਸ ਆਈ ਨਾਲ ਵੀ ਇਸ ਅਧਿਕਾਰੀ ਵੱਲੋਂ ਝਗੜਾ ਕੀਤਾ ਗਿਆ। ਇਸ ਘਟਨਾ ਬਾਰੇ ਦੱਸਦੇ ਹੋਏ ਪੀ ਸੀ ਆਰ ਦੇ ਏਐਸਆਈ ਪਿਆਰਾ ਸਿੰਘ ਨੇ ਦੱਸਿਆ ਕਿ ਅਜੇ ਤੱਕ ਰਛਪਾਲ ਸਿੰਘ ਖਿਲਾਫ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਰਛਪਾਲ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਹੈ, ਬਾਕੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾ-ਰ-ਵਾ-ਈ ਕੀਤੀ ਜਾਵੇਗੀ। ਇਹ ਮਾਮਲਾ ਥਾਣਾ ਨੰਬਰ 1 ਦੀ ਪੁਲਸ ਤੱਕ ਪਹੁੰਚਣ ਤੇ ਏਐਸਆਈ ਰਛਪਾਲ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜੋ ਨਸ਼ੇ ਦੀ ਹਾਲਤ ਵਿਚ ਰਸਤੇ ਵਿੱਚ ਅਜੀਬ ਹਰਕਤਾਂ ਕਰ ਰਿਹਾ ਸੀ ਤੇ ਇਕ ਰਾਹਗੀਰ ਕਾਰ ਚਾਲਕ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਹੈ।



error: Content is protected !!