ਦੁਨੀਆਂ ਵਿਚ ਰੋਜ਼ਾਨਾਂ ਹੀ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿੰਨਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ, ਕੁੱਝ ਅਜਿਹਾ ਹੀ ਹੋਇਆ ਹੈ ਕੈਨੇਡਾ ਦੇ ਹਾਈਵੇ ਰੋਡ ਤੇ ਜਾ ਰਹੀਆਂ ਦੋ ਕੁੜੀਆਂ ਦੇ ਨਾਲ |ਜੀ ਹਾਂ ਕੈਨੇਡਾ ਦੇ ਹਾਈਵੇ ਰੋਡ ਤੇ ਜਦੋਂ ਜਸਪ੍ਰੀਤ ਕੌਰ ਸਰਾਂ ਤੇ ਸੁਖਪ੍ਰੀਤ ਕੌਰ ਢਿੱਲੋਂ ਜਦੋਂ ਕੈਨੇਡਾ ਦੇ ਹਾਈਵੇ ਰੋਡ ਤੇ ਜਾ ਰਹੀਆਂ ਸਨ ਤਾਂ ਆਚਾਨਕ ਪਲਾਈਵੁੱਡ ਦਾ ਇੱਕ ਵੱਡਾ ਟੁੱਕੜਾ ਉਹਨਾਂ ਦੀ ਕਾਰ ਨੂੰ ਚੀਰਦਾ ਹੋਇਆ ਅੰਦਰ ਦਾਖਲ ਹੋ ਗਿਆ,
ਤੇ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਟੁੱਕੜਾ ਇੰਨ੍ਹਾਂ ਵੱਡਾ ਹੋਣ ਦੇ ਬਾਵਜੂਦ ਵੀ ਉਹਨਾਂ ਦੋਨਾਂ ਦੀ ਕੁੱਝ ਹੀ ਸੈਂਟੀਮੀਟਰ ਦੇ ਫਾਸਲੇ ਦੇ ਨਾਲ ਜਾਨ ਬਚ ਗਈ |ਦੱਸਿਆ ਜਾ ਰਿਹਾ ਹੈ ਕਿ ਇਹ ਦਿਲ ਦਹਿਲਾਉਣ ਵਾਲਾ ਹਾਦਸਾ ਬਰੈਂਪਟਨ ਦੀ ਕੁਈਵੀ ਈਸਟ ਨੇੜੇ ਹਾਈਵੇ 410 ਤੇ ਵਾਪਰਿਆ |ਦੁਪਹਿਰ ਵੇਲੇ ਸੜ੍ਹਕ ਉੱਤੇ ਕਾਫੀ ਟ੍ਰੈਫਿਕ ਨਜਰ ਆ ਰਿਹਾ ਸੀ ਤੇ ਇਸੇ ਦਰਮਿਆਨ ਪਲਾਈਵੁੱਡ ਦੇ ਵੱਡੇ ਟੁੱਕੜੇ ਨੇ ਜਸਪ੍ਰੀਤ ਅਤੇ ਸੁਖਪ੍ਰੀਤ ਦੇ ਦਿਲ ਦਹਿਲਾ ਦਿੱਤੇ |ਉਹਨਾਂ ਦੋਨਾਂ ਨੇ ਪ੍ਰਮਾਤਮਾਂ ਦਾ ਸ਼ੁਕਰ ਕੀਤਾ ਕਿ ਉਹਨਾਂ ਦੀ ਇਸ ਭਿਆਨਕ ਹਾਦਸੇ ਵਿਚ ਜਾਨ ਬਚ ਗਈ |
ਤਸਵੀਰਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਜੇਕਰ ਇਹ ਪਲਾਈਵੁੱਡ ਦਾ ਟੁੱਕੜਾ ਕੁੱਝ ਵੀ ਸੈਂਟੀਮੀਟਰ ਇੱਧਰ-ਉੱਧਰ ਹੁੰਦਾ ਤਾਂ ਦੋਨਾਂ ਦੀ ਹੀ ਜਾਨ ਲੈ ਸਕਦਾ ਸੀ |ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਮੌਕੇ ਗੱਡੀ ਦੇ ਵਿਚ ਜਸਪ੍ਰੀਤ ਕੌਰ ਦੀ ਸੱਸ ਵੀ ਮੌਜੂਦ ਸੀ ਤੇ ਉਹਨਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਇਹ ਪਲਾਈਵੁੱਡ ਦਾ ਟੁੱਕੜਾ ਉੱਡਦਾ ਹੋਇਆ ਨਜਰ ਆਇਆ ਅਤੇ 10 ਤੋਂ 15 ਸੈਕਿੰਡ ਦੇ ਅੰਦਰ ਹੀ ਪਲਾਈ ਦੇ ਟੁੱਕੜੇ ਨੇ ਉਹਨਾਂ ਦੀ ਕਾਰ ਨੂੰ ਚੀਰ ਕੇ ਰੱਖ ਦਿੱਤਾ |
ਖਬਰਾਂ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪਲਾਈਵੁੱਡ ਦਾ ਟੁੱਕੜਾ SUV ਵੀ ਟ੍ਰੇਲਰ ਦੇ ਵਿਚੋਂ ਡਿੱਗਾ ਤੇ ਡਰਾਈਵਰ ਨੇ ਆਪਣੀ ਗੱਡੀ ਨੂੰ ਮੌਕੇ ਤੇ ਨਾ ਰੋਕਿਆ |ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ SUV ਵੀ ਟ੍ਰੇਲਰ ਨੂੰ ਕੌਣ ਚਲਾ ਰਿਹਾ ਸੀ |
Home ਤਾਜਾ ਜਾਣਕਾਰੀ ਕੈਨੇਡਾ ਚ’ ਪੰਜਾਬੀ ਪਰਿਵਾਰ ਤੇ ਅਸਮਾਨੋਂ ਡਿੱਗੀ ਮੌਤ, ਦੇਖੋ ਮੌਕੇ ਦੀ ਰੌਗਤੇ ਖੜ੍ਹੇ ਕਰਨ ਵਾਲੀ LIVE ਵੀਡੀਓ
ਤਾਜਾ ਜਾਣਕਾਰੀ