ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਵੀਂ ਦਿੱਲੀ: ਸੈਕੰਡਰੀ ਸਿੱਖਿਆ ਦੇ ਕੇਂਦਰੀ ਬੋਰਡ (ਸੀਬੀਐਸਈ) ਨੇ ਸਾਲ 2020 ਤੋਂ ਦਸਵੀਂ ਜਮਾਤ ਦੇ ਹਿਸਾਬ ਦੇ ਵਿਸ਼ੇ ਨੂੰ ਦੋ ਭਾਗਾਂ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ ਤੇ ਦੋਵਾਂ ਦੇ ਪੇਪਰ ਵੀ ਵੱਖੋ-ਵੱਖ ਹੋਣਗੇ। ਸੀਬੀਐਸਈ ਨੇ ਅਜਿਹਾ ਵੱਖਰੀਆਂ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਲਈ ਕੀਤਾ ਹੈ।
ਇਨ੍ਹਾਂ ਵਿੱਚੋਂ ਇੱਕ ਮੌਜੂਦਾ ਹਿਸਾਬ ਵਾਲਾ ਮੁਸ਼ਕਲ ਹੋਵੇਗਾ ਤੇ ਦੂਜਾ ਆਸਾਨ ਹੋਵੇਗਾ ਜੋ ਵਿਦਿਆਰੀਆਂ ਨੂੰ ਆਮ ਹਿਸਾਬ ਦਾ ਗਿਆਨ ਦੇਵੇਗਾ।
ਦੋਵਾਂ ਦੇ ਨਾਂ ਮੈਥੇਮੈਟਿਕਸ- ਸਟੈਂਡਰਡ ਤੇ ਦੂਜਾ ਮੈਥੇਮੈਟਿਕਸ- ਬੇਸਿਕ ਹੋਣਗੇ। ਸੀਬੀਐਸਈ ਨੇ ਇਸ ਬਾਬਤ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਜੋ ਵਿਦਿਆਰਥੀ ਹਿਸਾਬ ਨੂੰ ਔਖਾ ਮੰਨ ਕੇ ਤਣਾਅ ਮਹਿਸੂਸ ਕਰਦੇ ਹਨ, ਉਹ ਸੁਖਾਲਾ ਪਰਚਾ ਚੁਣ ਸਕਦੇ ਹਨ।
ਅਜਿਹੇ ਵਿਦਿਆਰਥੀ ਜਿਨ੍ਹਾਂ ਨੇ ਉਚੇਰੀ ਪੜ੍ਹਾਈ ਦੌਰਾਨ ਹਿਸਾਬ ਦੀ ਲੋੜ ਨਹੀਂ, ਉਹ ਬੇਸਿਕ ਵਾਲਾ ਮੈਥ ਪੜ੍ਹ ਕੇ ਆਪਣੇ ਨੰਬਰ ਵਧਾ ਸਕਦੇ ਹਨ।
ਸਰਕੂਲਰ ਵਿੱਚ ਅਜਿਹਾ ਕਰਨ ਦੀ ਲੋੜ ਵਿਦਿਆਰਥੀਆਂ ਦੇ ਨਤੀਜਿਆਂ ਤੋਂ ਮਹਿਸੂਸ ਹੋਈ, ਜਿਸ ਤੋਂ ਬੋਰਡ ਨੇ ਹਿਸਾਬ ਦੇ ਪੇਪਰ ਨੂੰ ਦੋ ਪੱਧਰਾਂ ‘ਤੇ ਰੱਖਣ ਦਾ ਫੈਸਲਾ ਲਿਆ ਹੈ। ਬੋਰਡ ਮੁਤਾਬਕ ਮਾਰਚ 2020 ਵਿੱਚ 10ਵੀਂ ਪਾਸ ਕਰਨ ਵਾਲੇ ਵਿਦਿਆਰਥੀ ਦੋਵਾਂ ਪੱਧਰਾਂ ਦੇ ਮੁਤਾਬਕ ਪਰਚੇ ਦੇ ਸਕਣਗੇ।
ਕਲਾਸਰੂਮ ਵਿੱਚ ਅਧਿਆਪਕ ਬੱਚਿਆਂ ਨੂੰ ਉਨ੍ਹਾਂ ਵੱਲੋਂ ਚੁਣੇ ਪੱਧਰ ਦੇ ਹਿਸਾਬ ਨਾਲ ਪੜ੍ਹਾਉਣਗੇ ਤੇ ਇੰਟਰਨਲ ਅਸੈਸਮੈਂਟ ਆਦਿ ਵੀ ਪੱਧਰ ਦੇ ਹਿਸਾਬ ਨਾਲ ਹੀ ਦਿੱਤੀ ਜਾਵੇਗੀ।
ਤਾਜਾ ਜਾਣਕਾਰੀ