ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗੁਰਮੀਤ ਰਾਮ ਰਹੀਮ ‘ਤੇ ਫ਼ੈਸਲੇ ਤੋਂ ਪਹਿਲਾਂ ਦੋਹੇ ਸੂਬਿਆਂ ‘ਚ ਅਲਰਟ

ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਕੇਸ ਵਿੱਚ ਗੁਰਮੀਤ ਰਾਮ ਰਹੀਮ ‘ਤੇ ਫੈਸਲਾ ਆਉਣ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਵਿੱਚ ਸੁਰੱਖਿਆ ਵਧਾਈ ਗਈ ਹੈ। ਦੋਹਾਂ ਸੂਬਿਆਂ ਵਿੱਚ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ।

ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ ਹੈਡਕੁਆਟਰ ਹੋਣ ਕਾਰਨ ਅਤੇ ਪੰਚਕੁਲਾ ਵਿੱਚ ਕੇਸ ਦੀ ਸੁਣਵਾਈ ਹੋਣ ਕਾਰਨ,ਦੋਹੇਂ ਸ਼ਹਿਰ ਸੰਵੇਦਨਸ਼ੀਲ ਨੇ। ਸਿਰਸਾ ਵਿੱਚ ਧਾਰਾ 144 ਲਗਾਈ ਗਈ ਹੈ। ਇੱਥੇ ਪੁਲਿਸ ਨੇ ਫਲੈਗ ਮਾਰਚ ਵੀ ਕੱਢਿਆ ਅਤੇ ਡੇਰੇ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਨਾਕੇਬੰਦੀ ਕੀਤੀ ਗਈ ਹੈ।

ਸਿਰਸਾ ਵਿੱਚ ਹਰਿਆਣਾ ਪੁਲਿਸ ਦੀਆਂ 12 ਕੰਪਨੀਆਂ ਸੱਦੀਆਂ ਗਈਆਂ ਹਨ। ਉਧਰ ਪੰਜਾਬ ਦੇ ਬਠਿੰਡਾ ਵਿੱਚ ਪੈਂਦਾ ਸਲਾਬਤਪੁਰਾ ਵੀ ਸੰਵੇਦਨਸ਼ੀਲ ਹੈ। ਬਠਿੰਡਾ ਵਿੱਚ ਪੰਜਾਬ ਪੁਲਿਸ ਦੀਆਂ 15 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ।

ਦੱਸ ਦੇਈਏ ਕਿ ਕੱਲ੍ਹ ਯਾਨੀ 11 ਜਨਵਰੀ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਕੇਸ ਵਿੱਚ ਪੰਚਕੁਲਾ ਦੀ ਸੀਬੀਆਈ ਕੋਰਟ ਫ਼ੈਸਲਾ ਸੁਣਾ ਸਕਦੀ ਹੈ।

ਸਾਲ 2017 ਵਿੱਚ ਜਦੋਂ ਪੰਚਕੁਲਾ ਦੀ ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਸਰੀਰਕ ਸੋਸ਼ਣ ਕੇਸ ਵਿੱਚ ਸਜ਼ਾ ਸੁਣਾਈ ਤਾਂ ਕਾਫ਼ੀ ਹਿੰਸਾ ਭੜਕ ਗਈ ਸੀ। ਇਸ ਵਾਰ ਅਜਿਹੇ ਹਾਲਾਤ ਨਾ ਬਣਨ , ਇਸ ਲਈ ਸਾਵਧਾਨੀ ਵਰਤੀ ਜਾ ਰਹੀ ਹੈ।
![]()

ਤਾਜਾ ਜਾਣਕਾਰੀ
ਹੁਣੇ ਸ਼ਾਮੀ ਪੰਜਾਬ ਲਈ ਜਾਰੀ ਹੋਇਆ ਹਾਈ ਅਲਰਟ ਹੋ ਜਾਵੋ ਸਾਵਧਾਨ ਕਿਓਂਕੇ ….
ByadminJanuary 10, 2019Comments Off on ਹੁਣੇ ਸ਼ਾਮੀ ਪੰਜਾਬ ਲਈ ਜਾਰੀ ਹੋਇਆ ਹਾਈ ਅਲਰਟ ਹੋ ਜਾਵੋ ਸਾਵਧਾਨ ਕਿਓਂਕੇ ….
Previous Postਲੱਖਾ ਸਿਧਾਣਾ ਨੇ ਅਚਾਨਕ ਆ ਕੇ ਚਲ ਰਹੀ ਕਾਨਫਰੰਸ ਚ ਦੇਖੋ ਕੀ ਕੀ ਸੁਣਾ ਦਿੱਤਾ (ਵੀਡੀਓ )
Next Postਨੌਜਵਾਨ ਦੇ ਟਰੈਕਟਰ ਥੱਲੇ ਆ ਕੇ ਵੱਢੇ ਜਾਣ ਦੀ ਵਾਇਰਲ ਵੀਡੀਓ ਦਾ ਅਸਲ ਸੱਚ ਆਇਆ ਸਾਹਮਣੇ,ਦੇਖੋ ਵੀਡੀਓ