BREAKING NEWS
Search

ਪੰਜਾਬ :ਪਿਓ ਪੁੱਤ ਨੂੰ ਇਕੋ ਦਿਨ ਵੱਖ ਵੱਖ ਥਾਵਾਂ ਤੇ ਏਦਾਂ ਮਿਲੀ ਮੌਤ ਇਕੱਠੀਆਂ ਦਾ ਹੋਇਆ ਸਸਕਾਰ – ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਕਰੋਨਾ ਦੂਜੀ ਲਹਿਰ ਦੇ ਕਾਰਨ ਦੇਸ਼ ਦੇ ਵਿੱਚ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਹਨ। ਦਰਅਸਲ ਕਰੋਨਾ ਵਾਇਰਸ ਦੇ ਕਾਰਨ ਕਈ ਥਾਵਾਂ ਤੇ ਇਕੋ ਪਰਿਵਾਰ ਦੇ ਜੀਅ ਇੱਕੋ ਸਮੇਂ ਤੇ ਇਸ ਸੰਸਾਰ ਤੋਂ ਅਲਵਿਦਾ ਕਹਿ ਰਹੇ ਹਨ। ਦੂਜੇ ਪਾਸੇ ਕਰੋਨਾ ਵਾਇਰਸ ਦਾ ਰੂਪ ਦਿਨ ਪਰ ਦਿਨ ਖਤਰਨਾਕ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਖਬਰ ਤੋਂ ਬਾਅਦ ਸ਼ਹਿਰ ਵਿੱਚ ਸਨਾਟਾ ਛਾ ਗਿਆ ਅਤੇ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ। ‌

ਦਰਅਸਲ ਇਹ ਮੰਦਭਾਗੀ ਖਬਰ ਤਲਵੰਡੀ ਸਾਬੋ ਤੋਂ ਸਾਹਮਣੇ ਆ ਰਹੀ ਹੈ। ਜਿਥੇ ਇੱਕ ਦਿਨ ਵਿਚ ਇਕ ਪਰਿਵਾਰ ਵਿਚ ਦੋ ਮੈਂਬਰਾਂ ਦੀ ਮੌਤ ਹੋ ਗਈ। ਦਰਅਸਲ ਇਨ੍ਹਾਂ ਮੈਂਬਰਾਂ ਦਾ ਆਪਸ ਵਿਚ ਸਬੰਧ ਪਿਓ-ਪੁੱਤ ਦਾ ਸੀ। ਜਿਸ ਦੇ ਚਲਦਿਆਂ ਇਨ੍ਹਾਂ ਪਿਉ ਪੁੱਤ ਦਾ ਸੰਸਕਾਰ ਇੱਕੋ ਸਮੇਂ ਉਤੇ ਕੀਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਯੂਥ ਕਾਂਗਰਸ ਨੇ ਸੀਨੀਅਰ ਆਗੂ ਚਿੰਟੂ ਜਿੰਦਲ ਦੇ ਪਿਤਾ ਓਮ ਪ੍ਰਕਾਸ਼ ਜਿੰਦਲ ਦੀ ਸਿਹਤ ਪਿਛਲੇ ਕੁੱਝ ਦਿਨਾਂ ਤੋਂ ਖਰਾਬ ਚੱਲ ਰਹੀ ਸੀ।

ਜੋ ਬਿਮਾਰੀਆਂ ਨਾਲ ਲੜਦੇ ਜ਼ਿੰਦਗੀ ਅਤੇ ਮੌਤ ਦੀ ਜੰਗ ਵਿਚੋਂ ਹਾਰ ਗਏ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਪਰ ਉਨ੍ਹਾਂ ਦੇ ਦੂਜੇ ਸਪੁੱਤਰ ਅਸ਼ੋਕ ਕੁਮਾਰ ਜਿੰਦਲ ਕਰੋਨਾ ਸਕਰਾਤਮਕ ਪਾਏ ਗਏ ਸਨ। ਪਰ ਉਹ ਕਰੋਨਾ ਦੇ ਕਾਰਨ ਆਪਣੀ ਜ਼ਿੰਦਗੀ ਦੀ ਲੜਾਈ ਵਿਚ ਹਾਰ ਗਏ ਅਤੇ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਇੱਕੋ ਸ਼ਮਸ਼ਾਨਘਾਟ ਵਿਚ ਪਿਉ ਪੁੱਤ ਦੇ ਹੋ ਰਹੇ ਇਕੋ ਸਮੇਂ ਤੇ ਸੰਸਕਾਰ ਦੀ ਖਬਰ ਨੂੰ ਸੁਣ ਕੇ ਹਰ ਪਾਸੇ ਹਰ ਕੋਈ ਦੁੱਖ ਪ੍ਰਗਟਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ।

ਕਰੋਨਾ ਵਾਇਰਸ ਦੇ ਕਾਰਨ ਭਾਵੇਂ ਸੰਸਕਾਰ ਦੇ ਮੌਕੇ ਤੇ ਜਿਆਦਾ ਲੋਕ ਇਕੱਠੇ ਨਹੀਂ ਹੋਏ ਪਰ ਹਰ ਕੋਈ ਦੁਖੀ ਹਿਰਦੇ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਦੇ ਦਿਲਾਸੇ ਦੇ ਰਹੇ ਹਨ। ਦੂਜੇ ਪਾਸੇ ਜੇਕਰ ਸਰਕਾਰ ਜਆ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਇਸੇ ਸਮੇ ਸਰਕਾਰਾਂ ਜਾਂ ਪ੍ਰਸਾਸਨ ਵੱਲੋਂ ਸਮੇਂ-ਸਮੇਂ ਤੇ ਕਰੋਨਾ ਵਾਇਰਸ ਤੋਂ ਬਚਾਅ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।



error: Content is protected !!