BREAKING NEWS
Search

ਸਾਵਧਾਨ: ਇੰਡੀਆ ਚ 23 ਮਈ ਰਾਤ 12.00 ਵਜੇ ਤੋਂ 14:00 ਵਜੇ ਤੱਕ ਲਈ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਦੇ ਵਿੱਚ ਹਰ ਇਨਸਾਨ ਆਪਣੀ ਜਿੰਦਗੀ ਵਿੱਚ ਬਹੁਤ ਜ਼ਿਆਦਾ ਵਿਅਸਤ ਹੈ ਜਿਸ ਕਾਰਨ ਉਸ ਕੋਲ ਕਈ ਕੰਮਾਂ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਸਮੇਂ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੇ ਵੱਲੋਂ ਲੋਕਾਂ ਦੇ ਕੰਮ ਆਸਾਨ ਕਰਨ ਲਈ ਆਨਲਾਈਨ ਪੈਸੇ ਟਰਾਂਸਫਰ ਕਰਨ ਦੀ ਸੁਵਿਧਾ ਮੁਹਈਆ ਕਰਵਾਈ ਗਈ। ਇਸ ਸੁਵਿਧਾ ਦਾ ਲਾਭ ਕਰੋੜਾਂ ਦੀ ਗਿਣਤੀ ਵਿੱਚ ਲੋਕ ਲੈ ਰਹੇ ਹਨ। ਪਰ ਹੁਣ ਪੈਸੇ ਟਰਾਂਸਫ਼ਰ ਸਬੰਧੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਲਈ ਜੇਕਰ ਤੁਸੀਂ ਇਕ ਬੈਂਕ ਤੋਂ ਦੂਜੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਇਸ ਖਬਰ ਨੂੰ ਜ਼ਰੂਰ ਪੜ੍ਹ ਲਵੋ।

ਦਰਅਸਲ ਹੁਣ ਰਿਜ਼ਰਵ ਬੈਂਕ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੀ NEFT ਸੇਵਾ ਕੁਝ ਘੰਟਿਆਂ ਲਈ ਬੰਦ ਰਹੇਗੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਸੇਵਾ 23 ਮਈ ਨੂੰ ਬੰਦ ਰਹੇਗੀ। ਇਸ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ 23 ਮਈ ਤੋਂ ਪਹਿਲਾਂ ਪੈਸੇ ਟਰਾਂਸਫਰ ਕਰ ਸਕਦੇ ਹਨ ਜਾਂ ਫਿਰ ਇਸ ਤੋਂ ਬਾਅਦ। ਦੱਸ ਦਈਏ ਕਿ ਇਸ ਖ਼ਬਰ ਸੰਬੰਧੀ ਜਾਣਕਾਰੀ ਆਰ ਬੀ ਆਈ ਦੇ ਵੱਲੋਂ ਇਕ ਟਵੀਟ ਦੇ ਰਾਹੀਂ ਸਾਂਝੀ ਕੀਤੀ ਗਈ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਨੈਸ਼ਨਲ ਇਲੈਕਟ੍ਰੋਨਿਕਸ ਐਂਡ ਟਰਾਂਸਪੋਰਟ ਸਿਸਟਮ ਭਾਰਤ ਦੇਸ਼ ਵਿਚ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਦੇ ਰਾਹੀਂ ਪੈਸੇ ਇੱਕ ਤੋਂ ਦੂਜੇ ਬੈਂਕ ਖਾਤਿਆਂ ਵਿਚ ਭੇਜੇ ਜਾਂ ਟਰਾਂਸਫਰ ਕੀਤੇ ਜਾਂਦੇ ਹਨ। ਪਰ ਹੁਣ ਆਰ ਬੀ ਆਈ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 23 ਮਈ ਨੂੰ ਇਹ ਸੇਵਾ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰਹੇਗੀ।

ਇਸ ਲਈ ਉਨ੍ਹਾਂ ਦੇ ਵੱਲੋਂ ਇਸ ਸਮੇਂ ਦੌਰਾਨ ਟਰਾਂਸਫਰ ਨਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕਿਸੇ ਨੂੰ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਇਸ ਸਮੇਂ ਦੇ ਦੌਰਾਨ ਪੈਸੇ ਟਰਾਂਸਫਰ ਨਹੀਂ ਹੋਣਗੇ ਜਾਂ ਰੁਕਾਵਟ ਆ ਸਕਦੀ ਹੈ। ਇਸ ਲਈ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਪੈਸੇ ਟਰਾਂਸਫ਼ਰ ਸੰਬੰਧੀ ਕੰਮ ਕਰਨ ਲਈ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ।



error: Content is protected !!