BREAKING NEWS
Search

ਮਸ਼ਹੂਰ ਗਾਇਕ ਗੈਰੀ ਸੰਧੂ ਬਾਰੇ ਆਈ ਮਾੜੀ ਖਬਰ – ਪ੍ਰਸੰਸਕਾਂ ਚ ਛਾਈ ਚਿੰਤਾ ਦੀ ਲਹਿਰ, ਕਰ ਰਹੇ ਦੁਆਵਾਂ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੀ ਜਦੋ ਪਹਿਲੀ ਲੜਾਈ ਸੀ ਤਾਂ ਇਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਰ ਜਦੋਂ ਦੂਜੀ ਲਹਿਰ ਸਾਹਮਣੇ ਆਈ ਹੈ ਤਾਂ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਸਾਬਿਤ ਹੋਈ ਹੈ। ਇਸ ਨਾਲ ਸੰਬੰਧਿਤ ਜੇਕਰ ਬਾਲੀਵੁਡ ਜਾਂ ਸੰਗੀਤਕ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਮਿਊਜ਼ਿਕ ਇੰਡਸਟਰੀ ਅਤੇ ਸੰਗੀਤ ਇੰਡਸਟਰੀ ਨੂੰ ਕਰੋਨਾ ਵਾਇਰਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਹੁਣ ਇੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਸਬੰਧਿਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਮਿਊਜ਼ਿਕ ਜਗਤ ਵਿਚ ਹਲਚਲ ਮਚ ਗਈ।

ਦਰਅਸਲ ਇਹ ਮੰਦਭਾਗੀ ਖਬਰ ਗੈਰੀ ਸੰਧੂ ਦੀ ਆਵਾਜ਼ ਨਾਲ ਸਬੰਧਿਤ ਆ ਰਹੀ ਹੈ। ਗੈਰੀ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਕਲਾਕਾਰ ਹਨ। ਦਰਅਸਲ ਹੁਣ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੈਰੀ ਸੰਧੂ ਨੂੰ ਕਰੋਨਾ ਵਾਇਰਸ ਦੇ ਕਾਰਨ ਗਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਤੇ ਜਾਣਕਾਰੀ ਗੈਰੀ ਸੰਧੂ ਨੇ ਖੁਦ ਆਪਣੇ ਸ਼ੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਹੈ। ਦਰਅਸਲ ਗੈਰੀ ਸੰਧੂ ਆਪਣੇ ਸੋਸ਼ਲ ਮੀਡੀਆ ਰਾਹੀਂ ਇਕ ਵੀਡੀਓ ਸਾਂਝੀ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਿਛਲੀ ਵਾਰੀ ਹੋ ਗਿਆ ਸੀ ਉਨ੍ਹਾਂ ਨੂੰ ਗਾਉਣ ਵਿੱਚ ਆ ਰਹੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ 5 ਤੋਂ 6 ਵਾਰ ਕਈ ਗਾਣੇ ਰਿਕੋਰਡ ਕਰਨ ਲਈ ਸਟੂਡੀਓ ਵਿੱਚ ਗਏ ਸਨ ਪਰ ਗਾਉਣ ਵਿੱਚ ਉਹ ਗੱਲ ਨਹੀਂ ਬਣੀ ਜੋ ਪਹਿਲਾਂ ਹੁੰਦੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਵਾਜ਼ ਬਿਲਕੁਲ ਬੰਦ ਹੋ ਚੁੱਕੀ ਹੈ ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਰਿਹਾ। ਇਸ ਤੋਂ ਇਲਾਵਾ ਉਹ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰਦੇ ਹਨ ਕਿ ਜਿਹੜੇ ਗਾਣੇ ਉਨ੍ਹਾਂ ਨੇ ਕਰੋਨਾ ਵਾਇਰਸ ਤੋਂ ਰਿਕਾਰਡ ਕਿਤੇ ਸੀ ਹੁਣ ਤੁਸੀਂ ਉਹੀ ਸੁਣੋ। ਉਨ੍ਹਾਂ ਗੀਤਾਂ ਨੂੰ ਆਪਣਾ ਪਿਆਰ ਦਿਓ।

ਕਿਉਂਕਿ ਹੁਣ ਉਨ੍ਹਾਂ ਨੂੰ ਗਾਉਣ ਦੇ ਵਿੱਚ ਦਿੱਕਤਾਂ ਆ ਰਹੀਆਂ ਹਨ। ਇਸ ਖਬਰ ਤੋਂ ਬਾਅਦ ਗੈਰੀ ਸੰਧੂ ਦੇ ਪ੍ਰਸੰਸਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। ਬਹੁਤ ਸਾਰੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਇਸ ਵੀਡੀਉ ਅਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।



error: Content is protected !!