ਆਈ ਤਾਜਾ ਵੱਡੀ ਖਬਰ

ਦੇਸ਼ ਦੇ ਵਿਚ ਬੇਰੁਜ਼ਗਾਰੀ ਦੀ ਦਰ ਵਧਣ ਦੇ ਕਾਰਨ ਬਹੁਤ ਸਾਰੇ ਨੌਜਵਾਨ ਵਦਿਆਰਥੀ ਵਿਦੇਸ਼ਾ ਦਾ ਰੁੱਖ ਕਰਦੇ ਜਾ ਰਹੇ ਹਨ। ਪੰਜਾਬ ਦੇ ਵਿਚ ਵਿਦੇਸ਼ਾਂ ਨੂੰ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਚੁੱਕੀ ਹੈ। ਕਈ ਵਾਰੀ ਨੌਜਵਾਨ ਵਿਦੇਸ਼ਾਂ ਦਾ ਰੁਖ ਮਜ਼ਬੂਰੀਆਂ ਕਾਰਨ ਜਾਂ ਆਰਥਿਕ ਤੰਗੀਆਂ ਦੇ ਕਾਰਨ ਕਰਦੇ ਹਨ। ਉਹ ਆਪਣੀਆਂ ਅੱਖਾਂ ਵਿੱਚ ਸੁਨਹਿਰੀ ਸੁਪਨੇ ਸਜਾ ਕੇ ਵਿਦੇਸ਼ਾਂ ਨੂੰ ਜਾਂਦੇ ਹਨ। ਪਰ ਕਈ ਵਾਰੀ ਵਿਦੇਸ਼ਾਂ ਵਿੱਚ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਮਾਪਿਆਂ ਦੀਆਂ ਅੱਖਾਂ ਦੇ ਸੁਪਨੇ ਅਤੇ ਉਹ ਦੋਨੋਂ ਚੂਰ-ਚੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਇੱਕ ਹੋਰ ਮੰਦਭਾਗੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਇਸ ਖਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

ਦਰਅਸਲ ਅਮਰੀਕਾ ਦੇ ਵਿੱਚ ਰਹਿ ਰਹੇ ਪੰਜਾਬੀ ਦੀ ਇਕ ਸੜਕ ਹਾਦਸੇ ਦੇ ਵਿਚ ਹੋਈ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਬਾਠ ਸਪੁੱਤਰ ਦਲਜੀਤ ਸਿੰਘ ਨਾਂ ਦੇ ਵਿਅਕਤੀ ਤੋਂ ਹੋਈ ਹੈ। ਮ੍ਰਿਤਕ ਵਿਅਕਤੀ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਨਾਲ ਸਬੰਧ ਰੱਖਦਾ ਸੀ। ਗੁਰਵਿੰਦਰ ਸਿੰਘ ਬਾਠ ਵਿਦੇਸ਼ ਦੀ ਧਰਤੀ ਉਤੇ ਰੋਜ਼ੀ-ਰੋਟੀ ਦੀ ਭਾਲ ਵਿੱਚ ਗਿਆ ਸੀ। ਜਿੱਥੇ ਉਹ ਅਮਰੀਕਾ ਦੇ ਲਾਸ ਵੇਗਾਸ ਵਿੱਚ ਰਹਿ ਰਿਹਾ ਸੀ।

ਪਰ ਇਕ ਹਫਤਾ ਪਹਿਲਾਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਅਮਰੀਕਾ ਦੇ ਦੂਜੇ ਸੂਬੇ ਵਿਚ ਗਿਆ ਜਿੱਥੇ ਉਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰਾਲੇ ਨਾਲ ਕਾਰ ਟਕਰਾਉਣ ਨਾਲ ਹੋਇਆ ਹੈ। ਹਾਦਸਾ ਏਨਾ ਵੱਡਾ ਸੀ ਕੇ ਗੁਰਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੀ ਕੀਤੀ ਗਈ ਹੈ।

ਦੱਸ ਦੇਈਏ ਕਿ ਗੁਰਵਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਪੁੱਤਰਾਂ ਨੂੰ ਛੱਡ ਗਿਆ ਹੈ ਜਿਨ੍ਹਾਂ ਨੂੰ ਉਹ ਪੰਜਾਬ ਤੋਂ ਜਲਦੀ ਅਮਰੀਕਾ ਵਿਚ ਜਾਣ ਬਾਰੇ ਸੋਚ ਰਿਹਾ ਸੀ। ਗੁਰਵਿੰਦਰ ਸਿੰਘ ਬਾਠ ਦੀ ਮੌਤ ਕਾਰਨ ਕੈਲਫੋਰਨੀਆ ਵਿਚ ਮੌਜੂਦ ਭਾਈਚਾਰੇ ਵਿੱਚ ਸੋਗ ਦੀ ਲਹਿਰ ਫ਼ੈਲ ਗਈ। ਇਸ ਹਾਦਸੇ ਦੇ ਕਾਰਨ ਗੁਰਵਿੰਦਰ ਸਿੰਘ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਅੱਧ ਵਿਚਕਾਰ ਛੱਡ ਗਿਆ।


ਤਾਜਾ ਜਾਣਕਾਰੀ
ਅਮਰੀਕਾ ਚ ਵਾਪਰਿਆ ਕਹਿਰ ਪੰਜਾਬ ਚ ਵਿਛੇ ਸਥਿਰ , ਛਾਇਆ ਸੋਗ – ਤਾਜਾ ਵੱਡੀ ਖਬਰ
ByadminMay 16, 2021Comments Off on ਅਮਰੀਕਾ ਚ ਵਾਪਰਿਆ ਕਹਿਰ ਪੰਜਾਬ ਚ ਵਿਛੇ ਸਥਿਰ , ਛਾਇਆ ਸੋਗ – ਤਾਜਾ ਵੱਡੀ ਖਬਰ
Previous Postਇੰਡੀਆ ਚ ਇਥੇ ਆਇਆ ਭੁਚਾਲ , ਕੰਬੀ ਧਰਤੀ – ਤਾਜਾ ਵੱਡੀ ਖਬਰ
Next Postਪੰਜਾਬ ਚ ਅਨੰਦ ਕਾਰਜ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਲਾੜੀ ਇਹ ਬਹਾਨਾ ਲਾ ਕੇ ਹੋਈ ਫਰਾਰ – ਪਈਆਂ ਭਾਜੜਾਂ