BREAKING NEWS
Search

ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ – ਸਰਕਾਰ ਨੇ ਬਿਲਾਂ ਦੇ ਬਾਰੇ ਚ ਕਰਤਾ ਹੁਣ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਆਏ ਦਿਨ ਬਿਜਲੀ ਵਿਭਾਗ ਨੂੰ ਲੈ ਕੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਅੱਜ ਜਿੱਥੇ ਇਨਸਾਨ ਨੂੰ ਜ਼ਿੰਦਗੀ ਜਿਉਣ ਲਈ ਰੋਟੀ, ਕੱਪੜੇ ਤੇ ਮਕਾਨ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਹੋਰ ਵੀ ਬਹੁਤ ਸਾਰੀਆਂ ਮੁੱਢਲੀਆਂ ਜ਼ਰੂਰਤਾਂ ਅੱਜ ਇਨਸਾਨ ਦੀ ਮਜਬੂਰੀ ਬਣ ਗਈਆਂ ਹਨ। ਜਿਨ੍ਹਾਂ ਤੋਂ ਬਿਨਾਂ ਇਨਸਾਨ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦਾ। ਸਮੇਂ ਦੀ ਤਬਦੀਲੀ ਨਾਲ ਬਹੁਤ ਕੁਝ ਬਦਲ ਚੁੱਕਾ ਹੈ। ਅੱਜ ਹਰ ਇਕ ਇਨਸਾਨ ਦੀ ਜ਼ਿੰਦਗੀ ਵਿੱਚ ਜਿੰਨੀ ਰੋਟੀ ਦੀ ਜ਼ਰੂਰਤ ਹੈ ਉਨੀ ਹੀ ਬਿਜਲੀ ਦੀ। ਕਿਉਂਕਿ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਹੀ ਬਿਜਲੀ ਦੇ ਸਿਰ ਤੇ ਚਲਦਾ ਹੈ। ਅਗਰ ਬਿਜਲੀ ਠੱਪ ਹੋ ਜਾਵੇ ਤਾਂ ਰੋਜ਼ਗਾਰ ਉੱਪਰ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ ਹੈ।

ਉੱਥੇ ਹੀ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕੋਈ ਨਾ ਕੋਈ ਐਲਾਨ ਕੀਤਾ ਜਾਂਦਾ ਹੈ। ਉਥੇ ਹੀ ਕੁਝ ਐਲਾਨ ਖ਼ਪਤਕਾਰਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਕੀਤੇ ਜਾਂਦੇ ਹਨ। ਪੰਜਾਬ ਵਿੱਚ ਬਿਜਲੀ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ ,ਜਿਸ ਬਾਰੇ ਐਲਾਨ ਹੋਇਆ ਹੈ। ਪੰਜਾਬ ਵਿਚ ਹੁਣ ਬਿਜਲੀ ਵਿਭਾਗ ਵੱਲੋਂ ਬਿਜਲੀ ਦੇ ਬਿਲ ਦਾ ਭੁਗਤਾਨ ਕਰਨ ਲਈ ਇਕ ਸਮੇਂ ਸੀਮਾ ਤੈਅ ਕੀਤੀ ਜਾ ਰਹੀ ਹੈ। ਜਿਸ ਵਿਚ ਜ਼ਿਆਦਾ ਕੀਮਤ ਵਾਲੇ ਬਿੱਲ ਦਾ ਭੁਗਤਾਨ ਡਿਜੀਟਲ ਤਰੀਕੇ ਨਾਲ ਹੀ ਕੀਤਾ ਜਾਵੇਗਾ।

ਉਪਭੋਗਤਾ ਕਿਸੇ ਵੀ ਡਿਜੀਟਲ ਚੈਨਲ ਮੋਡ ਜ਼ਰੀਏ ਭੁਗਤਾਨ ਲਈ ਬਿਜਲੀ ਦੇ ਬਿੱਲ ਦਾ ਖਾਤਾ ਨੰਬਰ ਦਰਜ ਕਰੇਗਾ, ਉਥੇ ਹੀ ਬਿੱਲ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ। ਜਿਸ ਵਿੱਚ ਬਿਲ ਦੀ ਕੀਮਤ ਅਤੇ ਆਖਰੀ ਤਰੀਕ ਦੀ ਆਨਲਾਈਨ ਅਦਾਇਗੀ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ।ਪੇਟੀਐਮ ਦੇ ਜ਼ਰੀਏ ਆਨਲਾਈਨ ਭੁਗਤਾਨ ਕਰਨ ਉਪਰ ਕੋਈ ਚਾਰਜ ਨਹੀਂ ਲੱਗਦਾ। ਇਸ ਤੋਂ ਇਲਾਵਾ ਬੈਂਕਾਂ ਦੀ ਭੀਮ ਸੁਵਿਧਾ ਨਾਲ ਵੀ ਬਿਲ ਨੂੰ ਭਰਿਆ ਜਾ ਸਕਦਾ ਹੈ।

ਪੀ ਐਸ ਪੀ ਸੀ ਐਲ ਦੀ ਵੈੱਬਸਾਈਟ ਦੇ ਜ਼ਰੀਏ ਬਿੱਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਬਿਜਲੀ ਵਿਭਾਗ ਵੱਲੋਂ ਨਵੀਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 20 ਹਜ਼ਾਰ ਤੋਂ ਵੱਧ ਬਿਲ ਦੀ ਅਦਾਇਗੀ 1 ਜੁਲਾਈ 2021 ਤੋਂ ਸਿਰਫ ਡਿਜੀਟਲ ਮੋਡ ਰਾਹੀਂ ਹੀ ਸਵੀਕਾਰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 1 ਜੁਲਾਈ 2019 ਤੋਂ 20 ਹਜ਼ਾਰ ਤੋਂ ਵੱਧ ਕੀਮਤ ਦੇ ਬਿੱਲ ਦਾ ਭੁਗਤਾਨ ਡਿਜੀਟਲ ਤਰੀਕੇ ਨਾਲ ਲਾਜ਼ਮੀ ਕੀਤਾ ਗਿਆ ਸੀ।



error: Content is protected !!