ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਸਭ ਪਾਸੇ ਕਰੋਨਾ ਨਾਲ ਹਾਹਾਕਾਰ ਮਚੀ ਹੋਈ ਹੈ। ਉਥੇ ਹੀ ਕੋਈ ਨਾ ਕੋਈ ਦਿਲ ਨੂੰ ਹਲੂਣਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਰਹਿੰਦੀ ਹੈ। ਜਿਸ ਨਾਲ ਦੇਸ਼ ਦੇ ਹਾਲਾਤਾਂ ਉੱਤੇ ਵੀ ਗਹਿਰਾ ਅਸਰ ਪੈਂਦਾ ਹੈ। ਇਸ ਸਾਲ ਦੇ 4 ਮਹੀਨਿਆਂ ਦੇ ਵਿੱਚ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ ਵਿੱਚੋਂ ਕਈ ਸਖਸ਼ੀਅਤਾਂ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਸਾਰੀਆਂ ਅਜਿਹੀਆਂ ਸਖਸੀਅਤਾਂ ਨੂੰ ਗੁਆ ਦਿੱਤਾ ਹੈ ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸ ਸਾਲ ਵਿੱਚ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ । ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ।

ਪਿਛਲੇ ਸਾਲ ਦੇ ਵਿੱਚ ਵੀ ਇਨੀਆ ਮਹਾਨ ਸ਼ਖ਼ਸੀਅਤਾਂ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਣਗੀਆਂ ,ਕਿਸੇ ਨੇ ਸੋਚਿਆ ਵੀ ਨਹੀਂ ਸੀ।ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਬਾਲੀਵੁੱਡ ਵਿੱਚ ਇਸ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੁਰੇਸ਼ ਗਰੋਵਰ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਤੇ ਉਨ੍ਹਾਂ ਨੂੰ ਮੁੰਬਈ ਦੇ ਜੇ ਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਹ ਜੇਰੇ ਇਲਾਜ ਸਨ। ਉਥੇ ਹੀ ਉਨ੍ਹਾਂ ਦਾ ਹਸਪਤਾਲ ਵਿਚ 10 ਮਈ ਨੂੰ ਦੇਹਾਂਤ ਹੋ ਗਿਆ।

ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਬਾਲੀਵੁੱਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਸੁਰੇਸ਼ ਗਰੋਵਰ ਨੇ ਅਦਾਕਾਰਾ ਪ੍ਰਿਆ ਨਾਲ ਵਿਆਹ ਕੀਤਾ ਹੋਇਆ ਸੀ। ਪਹਿਲਾਂ ਉਨ੍ਹਾਂ ਦੇ ਪਿਆਰ ਦੇ ਕਿੱਸੇ ਕਾਫੀ ਮਸ਼ਹੂਰ ਸਨ ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ, ਤੇ ਇਹ ਜੋੜੀ ਆਪਣੀ ਖੁਸ਼ਹਾਲ ਜਿੰਦਗੀ ਜੀ ਰਹੀ ਸੀ। ਹਿੰਦੀ ਫ਼ਿਲਮਾਂ ਤੋਂ ਇਲਾਵਾ ਇਨ੍ਹਾਂ ਨੇ ਭੋਜਪੁਰੀ ਫਿਲਮ ਦੁਸ਼ਮਣ ਦਾ ਖ਼ੂਨ ਪਾਣੀ ,ਵੀ ਬਣਾਈ ਸੀ।

ਇਨ੍ਹਾਂ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਅਦਾਕਾਰ ਮਿਥੁਨ ਚੱਕਰਵਰਤੀ ਦੇ ਨਾਲ ਫਿਲਮ ਰੋਟੀ ਦੀ ਕੀਮਤ ਨਾਲ ਕੀਤੀ ਸੀ। ਇਸ ਤੋਂ ਬਾਅਦ 1987 ਵਿੱਚ ਪਿਆਰ ਦੇ ਕਾਬਿਲ ਫਿਲਮ ਰਿਸ਼ੀ ਕਪੂਰ ਨਾਲ ਬਣਾਈ। 1993 ਵਿੱਚ ਸੰਗ੍ਰਾਮ ਅਜੇ ਦੇਵਗਨ ਨਾਲ ,ਜੋ ਕਾਫੀ ਹਿੱਟ ਰਹੀ। ਸੁਨੀਲ ਸ਼ੈੱਟੀ ਨਾਲ ਢਾਲ ਬਣਾਈ। ਫਿਲਮੀ ਜਗਤ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਸੁਰੇਸ਼ ਗਰੋਵਰ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਬੋਲੀਵੁਡ ਚ ਛਾਇਆ ਮਾਤਮ ਹੋਈ ਇਸ ਚੋਟੀ ਦੀ ਮਸ਼ਹੂਰ ਹਸਤੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ
ByadminMay 12, 2021Comments Off on ਬੋਲੀਵੁਡ ਚ ਛਾਇਆ ਮਾਤਮ ਹੋਈ ਇਸ ਚੋਟੀ ਦੀ ਮਸ਼ਹੂਰ ਹਸਤੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ
Previous Postਪੰਜਾਬ ਚ ਝੋਨਾ ਲਾਉਣ ਦੀ ਤਰੀਕ ਦਾ ਸਰਕਾਰ ਵਲੋਂ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ
Next Postਸਾਵਧਾਨ : ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਪੁਲਸ ਵਲੋਂ ਇਥੋਂ ਆਈ ਇਹ ਵੱਡੀ ਖਬਰ