BREAKING NEWS
Search

ਖਾਲਸਾ ਏਡ ਦੇ ਆਗੂ ਰਵੀ ਸਿੰਘ ਦੇ ਘਰੋਂ ਆਈ ਮਾੜੀ ਖਬਰ ਹੋਈ ਇਸ ਪ੍ਰੀਵਾਰਕ ਮੈਂਬਰ ਦੀ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਇਸ ਦੁਨੀਆਂ ਵਿਚ ਜਿਥੇ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ, ਉਥੇ ਹੀ ਇਕ ਤੋਂ ਬਾਅਦ ਇਕ ਅਜਿਹੀਆਂ ਸਖਸ਼ੀਅਤਾਂ ਤੇ ਉਨ੍ਹਾਂ ਨਾਲ ਜੁੜੇ ਹੋਏ ਲੋਕ ਹੀ ਸੰਸਾਰ ਨੂੰ ਛੱਡ ਕੇ ਜਾ ਰਹੇ ਹਨ ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਵੱਖ ਵੱਖ ਖੇਤਰਾਂ ਦੇ ਵਿੱਚ ਇਨ੍ਹਾਂ ਮਹਾਨ ਸਖਸ਼ੀਅਤਾਂ ਵੱਲੋਂ ਚੁੱਕੇ ਗਏ ਕਦਮਾਂ ਦੇ ਕਾਰਨ ਪੂਰੀ ਦੁਨੀਆ ਵਿੱਚ ਇਨ੍ਹਾਂ ਦੀ ਪ੍ਰਸੰਸਾ ਕੀਤੀ ਜਾਂਦੀ ਹੈ। ਅੱਜ ਕਰੋਨਾ ਦੇ ਦੌਰ ਦੇ ਵਿਚ ਅਜਿਹੀਆਂ ਸੰਸਥਾਵਾਂ ਵੱਲੋਂ ਅੱਗੇ ਵਧ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਜੋ ਨਿਰਸਵਾਰਥ ਭਾਵਨਾ ਨਾਲ ਲੋਕਾਂ ਦੀ ਸੇਵਾ ਕਰ ਰਹੀਆਂ ਹਨ। ਜਿਨ੍ਹਾਂ ਵੱਲੋਂ ਦਿੱਲੀ ਤੇ ਮਹਾਰਾਸ਼ਟਰ ਦੇ ਵਿੱਚ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਨੂੰ ਹਰ ਮੈਡੀਕਲ ਸਹੂਲਤ ਮੁਹਇਆ ਕਰਵਾਈ ਜਾ ਰਹੀ ਹੈ।

ਖਾਲਸਾ ਏਡ ਦੇ ਆਗੂ ਰਵੀ ਸਿੰਘ ਦੇ ਘਰੋਂ ਇਕ ਖਬਰ ਸਾਹਮਣੇ ਆਈ ਹੈ, ਜਿੱਥੇ ਇਸ ਪ੍ਰੀਵਾਰਕ ਮੈਂਬਰ ਦੀ ਅਚਾਨਕ ਮੌਤ ਹੋ ਗਈ ਹੈ। ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਖਾਲਸਾ ਏਡ ਉਹ ਸੰਸਥਾ ਹੈ, ਜੋ ਦੁੱਖ ਦੇ ਸਮੇਂ ਦੇਸ਼ ਦੇ ਕੋਨੇ-ਕੋਨੇ ਵਿੱਚ ਲੋਕਾਂ ਨੂੰ ਸਹੂਲਤ ਮੁਹਇਆ ਕਰਵਾਉਂਦੀ ਹੈ ਜੋ ਇਸ ਸਮੇਂ ਪੰਜਾਬ ਦੇ ਵਿਚ ਵੀ ਮਰੀਜ਼ਾਂ ਨੂੰ ਪੇਸ਼ ਆਉਣ ਵਾਲੀਆਂ ਆਕਸੀਜਨ ਅਤੇ ਵੈਂਟੀਲੇਟਰ ਦੀਆਂ ਸਮੱਸਿਆਵਾਂ ਨੂੰ ਵੀ ਹੱਲ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਦੀ ਧਰਮ ਪਤਨੀ ਦੇ ਭੂਆ ਦੇ ਬੇਟੇ ਅਮਰੀਕ ਸਿੰਘ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਸੰਸਥਾ ਦੇ ਮੁੱਖੀ ਰਵੀ ਸਿੰਘ ਵਲੋ ਆਪ ਫੇਸਬੁੱਕ ਅਕਾਊਂਟ ਉਪਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਫੇਸਬੁੱਕ ਉਪਰ ਲਿਖਿਆ ਗਿਆ ਹੈ ਕਿ ਅਮਰੀਕ ਸਿੰਘ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਉਨ੍ਹਾਂ ਦੀ ਕਮੀ ਪਰਿਵਾਰ ਵਿੱਚ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਅੱਗੇ ਲਿਖਿਆ ਕਿ ਅਕਾਲ ਪੁਰਖ ਵੱਲੋਂ ਬਖਸ਼ੇ ਇਹਨਾਂ ਸਵਾਸਾਂ ਦੀ ਪੂੰਜੀ ਪੂਰੇ ਕਰਦੇ ਹੋਏ ਅਮਰੀਕ ਸਿੰਘ ਚੜ੍ਹਾਈ ਕਰ ਗਏ ਹਨ, ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ। ਇਸ ਜਾਣਕਾਰੀ ਤੋਂ ਬਾਅਦ ਬਹੁਤ ਸਾਰੇ ਲੋਕਾਂ ਵਲੋ ਰਵੀ ਸਿੰਘ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।



error: Content is protected !!