ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਥਾਈਲੈਂਡ ਵਿੱਚ ਦਾਖਲ ਹੋਣ ਤੋਂ ਰੋਕੀ ਗਈ ਸਾਊਦੀ ਅਰਬ ਦੀ 18 ਸਾਲਾਂ ਕੁੜੀ ਦਾ ਕਹਿਣਾ ਹੈ ਕਿ ਜੇ ਥਾਈ ਅਧਿਕਾਰੀ ਉਸ ਨੂੰ ਵਾਪਸ ਭੇਜ ਦੇਣ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।
ਰਹਾਫ ਮੋਹੰਮਦ ਏਮ ਅਲਕੁਨੂਨ ਨਾਂਅ ਦੀ ਇਸ ਕੁੜੀ ਨੇ ਕਿਹਾ ਕਿ ਜਦੋਂ ਉਹ ਬੈਂਕਾਕ ਦੇ ਸਵਰਨਭੂਮੀ ਹਵਾਈ ਅੱਡੇ ਉੱਤੇ ਪੁੱਜੀ ਤਾਂ ਉਸ ਨੂੰ ਸਾਊਦੀ ਅਰਬ ਅਤੇ ਕੁਵੈਤੀ ਅਧਿਕਾਰੀਆਂ ਨੇ ਰੋਕ ਕੇ ਉਸ ਦੇ ਯਾਤਰਾ ਕਾਗਜ਼ਾਤ ਜਬਰਨ ਲੈ ਲਏ। ਉਸ ਦੇ ਕਹੇ ਦਾ ਹਿਊਮਨ ਰਾਈਟਸ ਵਾਚ ਨੇ ਸਮਰਥਨ ਕੀਤਾ ਹੈ।
ਰਹਾਫ ਨੇ ਕਿਹਾ ਕਿ ਮੇਰਾ ਪਾਸਪੋਰਟ ਉਨ੍ਹਾਂ ਨੇ ਲੈ ਲਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਮਰਦ ਗਾਰਡੀਅਨ ਨੇ ਉਸ ਦੇ ਬਾਰੇ ‘ਮਨਜ਼ੂਰੀ ਦੇ ਬਿਨਾਂ’ ਯਾਤਰਾ ਕਰਨ ਦੀ ਰਿਪੋਰਟ ਕੀਤੀ ਸੀ।
ਉਸ ਦਾ ਕਹਿਣਾ ਹੈ ਕਿ ਉਹ ਅਪਣੇ ਪਰਵਾਰ ਤੋਂ ਇਸ ਲਈ ਭੱਜ ਰਹੀ ਹੈ ਕਿ ਉਸ ਨੂੰ ਸਰੀਰਕ ਤੇ ਮਾਨਸਿਕ ਦਰਦ ਦਿਤਾ ਜਾਂਦਾ ਸੀ।
ਉਸ ਨੇ ਕਿਹਾ ਕਿ ਮੇਰਾ ਪਰਵਾਰ ਸਖ਼ਤ ਹੈ ਤੇ ਮੇਰੇ ਵਾਲ ਕੱਟਣ ਉੱਤੇ ਉਨ੍ਹਾਂ ਨੇ 6 ਮਹੀਨੇ ਮੈਨੂੰ ਇਕ ਕਮਰੇ ਵਿਚ ਬੰਦ ਰੱਖਿਆ ਸੀ, ਜੇ ਮੈਨੂੰ ਵਾਪਸ ਭੇਜਿਆ ਤਾਂ ਯਕੀਨਨ ਮੈਨੂੰ ਕੈਦ ਕਰ ਲਿਆ ਜਾਵੇਗਾ ਤੇ ਮੈਨੂੰ ਸੌ ਫ਼ੀਸਦੀ ਯਕੀਨ ਹੈ ਕਿ ਸਾਊਦੀ ਅਰਬ ਜੇਲ੍ਹ ਤੋਂ ਨਿਕਲਦੇ ਸਾਰ ਮੈਨੂੰ ਮਾਰ ਦਿਤਾ ਜਾਵੇਗਾ। ਰਹਾਫ ਨੇ ਕਿਹਾ ਕਿ ਉਹ ਡਰੀ ਹੋਈ ਹੈ ਤੇ ਉਸ ਦੀ ਆਸ ਖਤਮ ਹੋ ਗਈ ਹੈ।
ਥਾਈਲੈਂਡ ਦੇ ਮੁੱਖ ਇਮੀਗ੍ਰੇਸ਼ਨ ਅਫ਼ਸਰ ਸੁਰਚਾਟੇ ਹਾਕਪਾਰਨ ਨੇ ਕਿਹਾ ਕਿ ਰਹਾਫ ਜਦੋਂ ਐਤਵਾਰ ਨੂੰ ਕੁਵੈਤ ਤੋਂ ਇੱਥੇ ਪੁੱਜੀ ਤਾਂ ਉਸ ਨੂੰ ਰੋਕ ਲਿਆ ਗਿਆ।
ਉਨ੍ਹਾਂ ਕਿਹਾ ਕਿ ਉਸ ਕੋਲ ਵਾਪਸੀ ਟਿਕਟ, ਦਸਤਾਵੇਜ਼ ਜਾਂ ਪੈਸੇ ਨਹੀਂ ਸਨ। ਉਹ ਹਵਾਈ ਅੱਡੇ ਦੇ ਇਕ ਹੋਟਲ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਆਹ ਤੋਂ ਬਚਣ ਲਈ ਅਪਣੇ ਪਰਵਾਰ ਤੋਂ ਦੂਰ ਭੱਜੀ ਹੈ। ਉਸ ਨੂੰ ਸਾਊਦੀ ਅਰਬ ਮੁੜਨ ਉੱਤੇ ਮੁਸ਼ਕਲਾਂ ਦਾ ਡਰ ਹੈ, ਅਸੀਂ ਉਸ ਦੀ ਮਦਦ ਲਈ ਅਧਿਕਾਰੀ ਭੇਜੇ ਹਨ। ਉਨ੍ਹਾਂ ਕਿਹਾ ਕਿ ਥਾਈ ਸਰਕਾਰ ਨੇ ਸਾਊਦੀ ਅਰਬ ਦੂਤਘਰ ਨਾਲ ਸੰਪਰਕ ਕੀਤਾ ਹੈ।

ਰਹਾਫ ਨੇ ਉਨ੍ਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਆਸਟਰੇਲੀਆ ਵਿਚ ਸ਼ਰਨ ਲੈਣ ਚੱਲੀ ਸੀ, ਪਰ ਉਸ ਨੂੰ ਸਵਰਨਭੂਮੀ ਹਵਾਈ ਅੱਡੇ ਉੱਤੇ ਉੱਤਰਨ ਉੱਤੇ ਸਾਊਦੀ ਅਤੇ ਕੁਵੈਤੀ ਅੰਬੈਸੀ ਦੇ ਨੁਮਾਂਇੰਦਿਆਂ ਨੇ ਰੋਕ ਲਿਆ ਹੈ।
ਵਾਇਰਲ