BREAKING NEWS
Search

ਪੰਜਾਬ ਚ ਵਾਪਰਿਆ ਕਹਿਰ 25 ਸਾਲਾ ਨੌਜਵਾਨ ਲੜਕੀ ਨੂੰ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਸੜਕ ਹਾਦਸਿਆਂ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹਨਾਂ ਹਾਦਸਿਆਂ ਦੇ ਵਿਚ ਰੋਜ਼ਾਨਾ ਲੱਖਾਂ ਹੀ ਕੀਮਤੀ ਜਾਨਾਂ ਗੁਆਚ ਜਾਂਦੀਆਂ ਹਨ ਪ੍ਰੰਤੂ ਫਿਰ ਵੀ ਕੁੱਝ ਲੋਕ ਬੇਪਰਵਾਹ ਹੋ ਕੇ ਸੜਕਾਂ ਉੱਤੇ ਵਾਹਨਾਂ ਨੂੰ ਤੇਜ਼ ਰਫ਼ਤਾਰ ਵਿੱਚ ਚਲਾਉਂਦੇ ਹਨ। ਜਿਸ ਕਾਰਨ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਲਗਾਤਾਰ ਵੱਧ ਰਹੇ ਹਾਦਸਿਆਂ ਦੇ ਕਾਰਨ ਸਰਕਾਰ ਵੱਲੋਂ ਸੜਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਹੁਣ ਇਸੇ ਤਰ੍ਹਾਂ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ। ਜਿਸ ਹਾਦਸੇ ਤੋਂ ਬਾਅਦ ਖੁਸ਼ੀਆਂ ਦਾ ਮਾਹੌਲ ਪਲਾਂ ਵਿਚ ਹੀ ਗ਼ਮਾਂ ਵਿੱਚ ਬਦਲ ਗਿਆ।

ਇਸ ਖਬਰ ਨੂੰ ਸੁਣ ਕੇ ਇਲਾਕੇ ਦੇ ਵਿੱਚ ਸੋਗ ਛਾ ਗਿਆ। ਛੇਹਰਟਾ ਨਜ਼ਦੀਕੀ ਪੁਲਿਸ ਚੌਕੀ ਟਾਊਨ ਦੇ ਨਜ਼ਦੀਕ ਜੀ ਟੀ ਰੋਡ ਦੇ ਸਾਹਮਣੇ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਇਹ ਹਾਦਸਾ ਰਿਲਾਇੰਸ ਫਰੈਸ਼ ਸਟੋਰ ਦੇ ਬਿਲਕੁਲ ਸਾਹਮਣੇ ਵਾਪਰਿਆ ਹੈ। ਇਸ ਹਾਦਸੇ ਦੌਰਾਨ ਇਕ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਜਿਸ ਦੀ ਉਮਰ ਤਕਰੀਬਨ ਪੱਚੀ ਸਾਲ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਸ਼ਿਕਾਰ ਹੋਈ ਲੜਕੀ ਦੀ ਪਹਿਚਾਣ ਆਂਚਲ ਨਾਮ ਦੀ ਲੜਕੀ ਦੀ ਹੋਈ ਹੈ ਜੋ ਕਿ ਮਜੀਠਾ ਰੋਡ ਤੇ ਰਹਿਣ ਵਾਲੇ ਬਾਂਕੇ ਲਾਲ ਦੀ ਪੁਤਰੀ ਹੈ। ਮ੍ਰਿਤਕ ਲੜਕੀ ਆਪਣੀ ਮਾਤਾ ਰਮੇਸ਼ ਵਾਲਾ ਨਾਲ ਐਕਟਿਵਾ ਤੇ ਜਾ ਰਹੀ ਸੀ ਜਿਸ ਸਮੇਂ ਇਹ ਹਾਦਸਾ ਵਾਪਰਿਆ।

ਜਾਣਕਾਰੀ ਅਨੁਸਾਰ ਦੋਵੇਂ ਮਾਵਾਂ ਧੀਆਂ ਕਿਸੇ ਵਿਆਹ ਸਮਾਗਮ ਵਿੱਚ ਜਾ ਰਹੀਆਂ ਸਨ ਪ੍ਰੰਤੂ ਰਸਤੇ ਵਿੱਚ ਆਰਮੀ ਵਾਲੇ ਟਰੱਕ ਨਾਲ ਇਨ੍ਹਾਂ ਦੀ ਸਕੂਟਰੀ ਟਕਰਾ ਗਈ ਜਿਸ ਦੌਰਾਨ ਹਾਦਸੇ ਦੇ ਵਿਚ ਲੜਕੀ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦੀ ਮਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੂੰ ਜ਼ੇਰੇ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਸ ਹਾਦਸੇ ਦਾ ਜਾਇਜ਼ਾ ਲੈਣ ਮੌਕੇ ਤੇ ਥਾਣਾ ਛੇਹਟਰਾ ਦੇਖ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜੋ ਮੌਕੇ ਤੇ ਪਹੁੰਚ ਗਏ। ਪੁਲਿਸ ਵੱਲੋਂ ਮੌਕੇ ਤੋ ਬਾਅਦ ਪਹੁੰਚ ਕੇ ਹਾਦਸੇ ਦਾ ਸ਼ਿਕਾਰ ਹੋਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ।



error: Content is protected !!