ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਇਆ ਕਰੋਨਾ ਦਾ ਕਹਿਰ ਪੂਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ। ਅਮਰੀਕਾ ਜਿੱਥੇ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਉਥੇ ਹੀ ਕਰੋਨਾ ਤੋਂ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਭਾਰਤ ਦੇ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਜਾਂਦੇ ਹਨ। ਵਿਦੇਸ਼ ਜਾਣ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਰਸਤੇ ਅਪਣਾਉਦੇ ਹਨ ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਬਹੁਤ ਸਾਰੇ ਲੋਕ ਆਪਣੇ ਘਰ ਦੀਆਂ ਤੰਗੀਆਂ ਦੇ ਮੱਦੇਨਜ਼ਰ ਹੀ ਵਿਦੇਸ਼ ਦਾ ਰੁੱਖ ਕਰਦੇ ਹਨ ਅਤੇ ਕੁਝ ਲੋਕ ਉਥੋਂ ਦੇ ਰਹਿਣ ਸਹਿਣ ਅਤੇ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਦੇ ਕਾਇਲ ਹੋ ਜਾਂਦੇ ਹਨ ਜਿਸ ਕਾਰਨ ਉਹ ਆਪ ਮੁਹਾਰੇ ਹੀ ਵਿਦੇਸ਼ਾਂ ਵੱਲ ਖਿੱਚੇ ਚਲੇ ਜਾਂਦੇ ਹਨ।

ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਬਹੁਤ ਸਾਰੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵਲ ਵੱਧ ਰਿਹਾ ਹੈ। ਜਿੱਥੇ ਜਾ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਕੰਮ ਮਿਲ ਸਕਦਾ ਹੈ। ਹੁਣ ਅਮਰੀਕਾ ਤੋ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਮੁੰਡੇ ਦੀ ਦਰਦਨਾਕ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਵੀ ਜਿੱਥੇ ਕਰੋਨਾ ਦਾ ਕਹਿਰ ਜਾਰੀ ਹੈ। ਉਥੇ ਹੀ ਪੰਜਾਬ ਦੇ ਇਕ ਨੌਜਵਾਨ ਦਾ ਕਰੋਨਾ ਕਾਰਨ ਦੇਹਾਂਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।

ਦੱਸਿਆ ਗਿਆ ਹੈ ਕਿ 30 ਸਾਲਾਂ ਦਾ ਹਰਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਕਰੋਨਾ ਦੀ ਚਪੇਟ ਵਿਚ ਆ ਗਿਆ ਸੀ। ਜੋ ਹਸਪਤਾਲ ਵਿਚ ਜੇਰੇ ਇਲਾਜ ਸੀ। ਉੱਥੇ ਹੀ ਉਸ ਦਾ ਦੇਹਾਂਤ ਹੋ ਗਿਆ। ਮ੍ਰਿਤਕ ਨੌਜਵਾਨ ਹਰਦੀਪ ਸਿੰਘ ਕਈ ਸਾਲਾਂ ਤੋਂ ਅਮਰੀਕਾ ਵਿਖੇ ਰਹਿ ਰਿਹਾ ਸੀ ਤੇ ਓਥੇ ਹੀ ਕੰਮ ਕਰਦਾ ਆ ਰਿਹਾ ਸੀ। ਹਰਦੀਪ ਸਿੰਘ ਪੰਜਾਬ ਦੇ ਮਾਛੀਵਾੜਾ ਦੇ ਨੇੜਲੇ ਪਿੰਡ ਈਸਾਪੁਰ ਦੇ ਵਾਸੀ ਅਤੇ ਅਕਾਲੀ ਆਗੂ ਮਹਿੰਦਰ ਸਿੰਘ ਈਸਾਪੁਰ ਦਾ ਪੁੱਤਰ ਸੀ।

ਜਿਸ ਦੇ ਇੱਕ ਚਾਰ ਮਹੀਨਿਆਂ ਦੀ ਬੱਚੀ ਹੈ ਅਤੇ ਹਰਦੀਪ ਸਿੰਘ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਸਮੇਂ ਹਰਦੀਪ ਸਿੰਘ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਚ ਰਹਿ ਰਿਹਾ ਸੀ। ਉਸ ਦੀ ਮੌਤ ਦੀ ਖਬਰ ਮਿਲਦੇ ਹੀ ਉਸ ਦੇ ਪਿੰਡ ਵਿਚ ਸੋਗ ਦਾ ਮਾਹੌਲ ਛਾ ਗਿਆ। ਇਸ ਨੌਜਵਾਨ ਦੀ ਮੌਤ ਤੇ ਪੰਜਾਬੀ ਭਾਈਚਾਰੇ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਅਮਰੀਕਾ ਤੋਂ ਆਈ ਮਾੜੀ ਖਬਰ ਪੰਜਾਬੀ ਮੁੰਡੇ ਨੂੰ ਇਸ ਕਾਰਨ ਮਿਲੀ ਦਰਦਨਾਕ ਮੌਤ ਪੰਜਾਬ ਤਕ ਛਾਇਆ ਸੋਗ
ByadminApril 23, 2021Comments Off on ਅਮਰੀਕਾ ਤੋਂ ਆਈ ਮਾੜੀ ਖਬਰ ਪੰਜਾਬੀ ਮੁੰਡੇ ਨੂੰ ਇਸ ਕਾਰਨ ਮਿਲੀ ਦਰਦਨਾਕ ਮੌਤ ਪੰਜਾਬ ਤਕ ਛਾਇਆ ਸੋਗ
Previous Postਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਮਾੜੀ ਖਬਰ – ਅਚਾਨਕ ਹੋ ਗਿਆ ਇਹ ਵੱਡਾ ਐਲਾਨ
Next Postਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ ਹੋਈ ਇਹ ਚੋਟੀ ਦੀ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ