ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗੁਰਬਤ ਭਰੀ ਜ਼ਿੰਦਗੀ ਜੀ ਰਹੇ ਅਦਾਕਾਰ ਸਤੀਸ਼ ਕੌਲ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਡੂੰਗਾ ਦੁੱਖ ਜਤਾਇਆ ਹੈ। ਸਤੀਸ਼ ਕੌਲ ਦੀ ਹਾਲਤ ਅਤੇ ਦਰਦ ਭਰੀ ਜ਼ਿੰਦਗੀ ਸਾਹਮਣੇ ਆਉਣ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਪਣੀ ਚਿੰਤਾ ਜਤਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ “ਸਾਡੇ ਮਹਾਨ ਕਲਾਕਾਰ ਸਤੀਸ਼ ਕੌਲ ਜੀ ਦੀ ਹਾਲਤ ਦੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਉਸਨੇ ਲੁਧਿਆਣਾ ਦੇ ਡੀਸੀ ਨੂੰ ਉਨ੍ਹਾਂ ਦੇ ਕੋਲ ਜਾਣ ਅਤੇ ਉਨ੍ਹਾਂ ਦੀ ਹਾਲਤ ਦੇ ਬਾਰੇ ਵਿੱਚ ਰਿਪੋਰਟ ਦੇਣ ਨੂੰ ਕਿਹਾ ਹੈ। ਸੂਬਾ ਸਰਕਾਰ ਨਿਸ਼ਚਿਤ ਤੌਰ ਉੱਤੇ ਉਨ੍ਹਾਂ ਦੀ ਮਦਦ ਕਰੇਗੀ।“
ਜ਼ਿਕਰਯੋਗ ਹੈ ਕਿ 300 ਤੋਂ ਵੱਧ ਹਿੰਦੀ ਤੇ ਪੰਜਾਬੀ ਫ਼ਿਲਮਾਂ ‘ਚ ਆਪਣੀ ਕਲਾਕਾਰੀ ਦਾ ਲੋਹਾ ਮਨਵਾ ਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਅਦਾਕਾਰ ਸਤੀਸ਼ ਕੌਲ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਉਨ੍ਹਾਂ ਦੀ ਦਰਦ ਭਰੀ ਜ਼ਿੰਦਗੀ ਬਾਰੇ ਨਿਊਜ਼ 18 ਪੰਜਾਬ ਨੇ ਮੁੱਦਾ ਚੁੱਕਿਆ ਸੀ।
ਅਦਾਕਾਰ ਸਤੀਸ਼ ਕੌਲ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਵਿਖੇ ਰਹਿ ਰਿਹਾ ਹੈ ਅਤੇ ਅੱਜ ਕੱਲ੍ਹ ਉਸ ਦੀ ਦੇਖ ਭਾਲ ਉਸ ਦੀ ਮੂੰਹ ਬੋਲੀ ਭੈਣ ਸੱਤਿਆ ਦੇਵੀ ਕਰ ਰਹੀ ਹੈ। ਕਿਰਾਏ ਦੇ ਘਰ ‘ਚ ਰਹਿ ਰਹੀ ਸੱਤਿਆ ਦੇਵੀ ਆਪਣਾ ਤੇ ਸਤੀਸ਼ ਕੌਲ ਦਾ ਗੁਜ਼ਾਰਾ ਆਪਣੇ ਲੜਕੇ ਦੀ ਤਨਖ਼ਾਹ ਦੇ ਸਹਾਰੇ ਹੀ ਕਰ ਰਹੀ ਹੈ।
ਲੁਧਿਆਣਾ ਵਿਖੇ ਰਹਿ ਰਹੇ ਸਤੀਸ਼ ਕੌਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ 300 ਤੋਂ ਵੱਧ ਹਿੰਦੀ ਤੇ ਪੰਜਾਬੀ ਫ਼ਿਲਮਾਂ ‘ਚ ਧਰਮਿੰਦਰ, ਸ਼ਾਹਰੁਖ ਖਾਨ, ਵਿਨੋਦ ਖੰਨਾ, ਗੋਵਿੰਦਾ, ਡੈਨੀ ਅਤੇ ਲਗਭਗ ਹਰ ਪੰਜਾਬੀ ਅਦਾਕਾਰ ਨਾਲ ਕੰਮ ਕੀਤਾ ਹੈ। ਪਰ ਅੱਜ ਤੱਕ ਇਨ੍ਹਾਂ ‘ਚੋਂ ਕਿਸੇ ਨੇ ਆ ਕੇ ਉਸ ਦੀ ਸਾਰ ਨਹੀਂ ਲਈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਭਾਸ਼ਾ ਵਿਭਾਗ ਨੇ ਲਗਭਗ 5 ਸਾਲ ਪਹਿਲਾਂ ਉਸ ਨੂੰ 11 ਹਜ਼ਾਰ ਰੁਪਏ ਪੈਨਸ਼ਨ ਦੇਣ ਦੀ ਸ਼ੁਰੂਆਤ ਕੀਤੀ ਸੀ, ਪਰ ਪਿਛਲੇ 1 ਸਾਲ ਤੋਂ ਉਸ ਨੂੰ ਭਾਸ਼ਾ ਵਿਭਾਗ ਦੀ 11 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਵੀ ਨਹੀਂ ਮਿਲੀ।
ਤਾਜਾ ਜਾਣਕਾਰੀ