BREAKING NEWS
Search

ਮਸ਼ਹੂਰ ਗਾਇਕ ਮੀਕਾ ਸਿੰਘ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਸਾਰੀਆਂ ਅਜਿਹੀਆਂ ਸਖਸੀਅਤਾਂ ਨੂੰ ਗੁਆ ਦਿੱਤਾ ਹੈ ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ । ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇੱਕ ਤਾਂ ਕਰੋਨਾ,ਤੇ ਸ਼ਹੀਦ ਹੋਏ ਕਿਸਾਨਾਂ ਨੇ ਲੋਕਾਂ ਨੂੰ ਇਨ੍ਹਾਂ ਤੋੜਕੇ ਰੱਖ ਦਿੱਤਾ ਕਿ ਮੁੜ ਉਹਨਾਂ ਨੂੰ ਪੈਰਾਂ ਸਿਰ ਹੋਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਥੇ ਹੀ ਆਏ ਦਿਨ ਕੋਈ ਨਾ ਕੋਈ ਦਿਲ ਨੂੰ ਹਲੂਣਾ ਦੇਣ ਵਾਲੀ ਖ਼ਬਰ ਆਈ ਰਹਿੰਦੀ ਹੈ। ਜਿਸ ਨਾਲ ਦੇਸ਼ ਦੇ ਹਾਲਾਤਾਂ ਉੱਤੇ ਵੀ ਗਹਿਰਾ ਅਸਰ ਪੈਂਦਾ ਹੈ।

ਇਸ ਸਾਲ ਦੇ 4 ਮਹੀਨਿਆਂ ਦੇ ਵਿੱਚ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ ਵਿੱਚੋਂ ਕਈ ਸਖਸ਼ੀਅਤਾਂ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ। ਹੁਣ ਮਸ਼ਹੂਰ ਗਾਇਕ ਮੀਕਾ ਸਿੰਘ ਦੇ ਘਰੇ ਹੋਈ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕ ਮੀਕਾ ਸਿੰਘ ਦੀ ਭੂਆ ਦੀ ਜਿਸ ਹਸਪਤਾਲ ਵਿੱਚ ਮੌਤ ਹੋਈ ਸੀ ,ਉੱਥੇ ਹੀ ਹੁਣ ਮੀਕਾ ਸਿੰਘ ਦੀ ਭਾਬੀ ਦੀ ਵੀ ਮੌਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਮੀਕਾ ਸਿੰਘ ਵੱਲੋਂ ਇੰਸਟਰਗਰਾਮ ਉਪਰ ਤਸਵੀਰਾ ਸਾਝੀਆ ਕਰ ਕੇ ਦਿੱਤੀ ਗਈ ਹੈ।

ਜਿੱਥੇ ਬਹੁਤ ਸਾਰੀਆਂ ਹਸਤੀਆਂ ਕਰੋਨਾ ਦੀ ਚਪੇਟ ਵਿਚ ਆਈਆਂ ਹਨ, ਉਥੇ ਹੀ ਮੀਕਾ ਸਿੰਘ ਦੀ ਭਾਬੀ ਦਾ ਦਿਹਾਂਤ ਵੀ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਹੋਇਆ ਹੈ। ਤਸਵੀਰਾ ਸਾਝੀਆ ਕਰਦੇ ਹੋਏ ਮੀਕਾ ਸਿੰਘ ਨੇ ਲਿਖਿਆ ਹੈ ਕਿ ਭੂਆ ਦੀ ਜਿਹੜੇ ਹਸਪਤਾਲ ਵਿਚ ਮੌਤ ਹੋਈ ਸੀ। ਉਸੇ ਹਸਪਤਾਲ਼ ਵਿਚ ਭਾਬੀ ਦੀ ਵੀ ਮੌਤ ਹੋ ਗਈ ਹੈ। ਮੇਰੇ ਭਰਾ ਰੰਮੀ ਸਿੰਘ ਦੀ ਪਤਨੀ ਤੇ ਮੇਰੀ ਪਿਆਰੀ ਭਾਬੀ ਰਾਜਨਦੀਪ ਕੌਰ ਨੀਨੂ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਹਨ।

ਭਾਬੀ ਦੀ ਮੌਤ ਕਰੋਨਾ ਵਾਇਰਸ ਕਾਰਨ ਹੋਈ ਹੈ ਤੇ ਉਹ ਆਪਣੇ ਪਿੱਛੇ ਖੂਬਸੂਰਤ ਯਾਦਾਂ ਛੱਡ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇੰਝ ਲੱਗ ਰਿਹਾ ਹੈ ਜਿਵੇਂ ਪਰਮਾਤਮਾ ਸਾਡੀ ਪ੍ਰੀਖਿਆ ਲੈ ਰਿਹਾ ਹੈ। ਕੁਝ ਦਿਨ ਪਹਿਲਾਂ ਮੇਰੀ ਭੂਆ ਦਾ ਵੀ ਦਿਹਾਂਤ ਹੋ ਗਿਆ ਸੀ। ਮੀਕਾ ਸਿੰਘ ਵੱਲੋਂ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਬਹੁਤ ਸਾਰੇ ਫਿਲਮੀ ਜਗਤ, ਤੇ ਸੰਗੀਤ ਜਗਤ ਦੇ ਲੋਕਾਂ ਵੱਲੋਂ ਮੀਕਾ ਸਿੰਘ ਨਾਲ ਹਮਦਰਦੀ ਜ਼ਾਹਿਰ ਕੀਤੀ ਗਈ ਹੈ।



error: Content is protected !!