ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਠਿੰਡਾ ਦੇ ਇਸ ਪਿੰਡ ‘ਚ ਛੋਟੀ ਉਮਰ ਦੀ ਲੜਕੀ ਬਣੀ ਸਰਪੰਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ,ਤਲਵੰਡੀ ਸਾਬੋ: ਇਸ ਵਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਨੌਜਵਾਨ ਪੀੜੀ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸ ਦੌਰਾਨ ਚੋਣਾਂ ‘ਚ ਕਾਫ਼ੀ ਹੱਦ ਤੱਕ ਯੂਥ ਨੇ ਹਿੱਸਾ ਲਿਆ। ਜ਼ਿਆਦਾ ਮਾਤਰਾ ‘ਚ ਜਿੱਤ ਵੀ ਯੂਥ ਦੀ ਝੋਲੀ ‘ਚ ਹੀ ਪਈ।
ਪੰਜਾਬ ‘ਚ ਕਈ ਥਾਵਾਂ ‘ਤੇ ਨੌਜਵਾਨ ਸਰਪੰਚ ਜਾਂ ਪੰਚ ਬਣੇ, ਜਿੰਨਾਂ ਨੇ ਮੋੜ ਮੰਡੀ ਦੇ ਪਿੰਡ ਮਾਨਕਖਾਨਾ ‘ਚ ਵੀ ਪੜ੍ਹੀ-ਲਿਖੀ ਕੁੜੀ ਨੂੰ ਸਰਪੰਚੀ ਦਿੱਤੀ ਗਈ ਹੈ ਤੇ ਇਤਿਹਾਸ ਰਚਿਆ।ਭਾਵੇਂ ਗੱਲ ਕੀਤੀ ਜਾਵੇ ਜਲੰਧਰ ਦੇ ਪਿੰਡ ਬੇਗਮਪੁਰਾ ਦੀ ਜਿਥੇ ਇੱਕ ਪੜ੍ਹੀ ਲਿਖੀ ਨੂੰਹ ਨੇ ਸੱਸ ਨੂੰ ਹਰਾ ਕੇ ਸਰਪੰਚੀ ਦੀ ਕੁਰਸੀ ‘ਤੇ ਕਬਜ਼ਾ ਕੀਤਾ।
ਇਸੇ ਤਰ੍ਹਾਂ ਮੋੜ ਮੰਡੀ ਦੇ ਪਿੰਡ ਮਾਨਕਖਾਨਾ ‘ਚ ਵੀ ਪੜ੍ਹੀ-ਲਿਖੀ ਕੁੜੀ ਨੂੰ ਸਰਪੰਚੀ ਦਿੱਤੀ ਗਈ ਹੈ। ਸਰਪੰਚ ਬਣੀ ਇਸ ਲੜਕੀ ਦਾ ਨਾਮ ਸੈਸਨਦੀਪ ਦੱਸਿਆ ਜਾ ਰਿਹਾ ਹੈ। ਜਿਸ ਦੀ ਉਮਰ ਮਹਿਜ਼ 22 ਸਾਲ ਹੈ।ਸਰਪੰਚ ਬਣਨ ਤੋਂ ਬਾਅਦ ਇਸ ਨੌਜਵਾਨ ਲੜਕੀ ਨੇ ਪਿੰਡ ਦੇ ਵਿਕਾਸ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ।ਉਸਨੇ ਐਲਾਨ ਕੀਤਾ ਕੇ ਉਹ ਸਾਰੇ ਪਿੰਡ ਚੋਂ ਥੋੜੇ ਸਮੇਂ ਵਿਚ ਹੀ ਨਸ਼ਾ ਬਿਲਕੁਲ ਖਤਮ ਕਰ ਦੇਵੇਗੀ
ਮਿਲੀ ਜਾਣਕਾਰੀ ਮੁਤਾਬਕ ਸੈਸਨਦੀਪ ਬੀ. ਐੱਸ. ਸੀ. ਐਗਰੀਕਲਚਰ ਕਰ ਚੁੱਕੀ ਹੈ ਤੇ ਹੁਣ ਦਿੱਲੀ ਆਈ.ਏ. ਐੱਸ. ਦੀ ਤਿਆਰੀ ਕਰ ਰਹੀ ਹੈ।ਧੀ ਦੇ ਸਰਪੰਚ ਚੁਣੇ ਜਾਣ ‘ਤੇ ਪਰਿਵਾਰਕ ਮੈਂਬਰ ਬੇਹੱਦ ਖੁਸ਼ ਹਨ ਤੇ ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ।
Home ਤਾਜਾ ਜਾਣਕਾਰੀ ਛੋਟੀ ਉਮਰ ਹੀ ਨਵੀਂ ਸਰਪੰਚ ਬਣੀ ਇਸ ਭੈਣ ਨੇ ਪਿੰਡ ਲਈ ਕਰ ਦਿੱਤਾ ਇਹ ਵੱਡਾ ਐਲਾਨ,ਵੱਧ ਤੋਂ ਵੱਧ ਸ਼ੇਅਰ ਕਰੋ ਜੀ
ਤਾਜਾ ਜਾਣਕਾਰੀ