ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਜਿੱਥੇ ਦੇਸ਼ ਪਹਿਲਾਂ ਹੀ ਕਰੋਨਾ ਦੀ ਬੀਮਾਰੀ ਨੂੰ ਲੈ ਕੇ ਡਰ ਦੇ ਸਾਏ ਹੇਠ ਜੀ ਰਿਹਾ ਹੈ। ਇਸ ਕਰੋਨਾ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੇ ਰੋਜਗਾਰ ਵੀ ਛੁੱਟ ਗਏ ਹਨ ਅਤੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉੱਥੇ ਹੀ ਹਰ ਰੋਜ ਸਾਹਮਣੇ ਆਉਣ ਵਾਲੀਆਂ ਦੁਖਦਾਈ ਖਬਰਾਂ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੀਆਂ ਹਨ। ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਿਵਾਰ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਆਏ ਦਿਨ ਹੀ ਅਜਿਹੇ ਮਾਮਲਿਆਂ ਦੇ ਵਿਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।

ਪੰਜਾਬ ਵਿੱਚ ਇੱਥੇ ਘਰ ਦੇ ਅੰਦਰ ਲੱਗਾ ਲਾਸ਼ਾਂ ਦਾ ਢੇਰ ਦੇਖਣ ਵਾਲਿਆਂ ਦੀਆਂ ਧਾ-ਹਾਂ ਨਿਕਲ ਗਈਆਂ ਹਨ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਮਾਮਲਾ ਜਗਰਾਉਂ ਦੇ ਨਜ਼ਦੀਕ ਪੈਂਦੇ ਪਿੰਡ ਸੋਢੀਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਵਾਰ ਵਿੱਚ ਤਿੰਨ ਮੌਤਾਂ ਹੋਣ ਨਾਲ ਪਿੰਡ ਵਿਚ ਹਾਹਾਕਾਰ ਮੱਚ ਗਈ ਤੇ ਸਾਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ। ਇਸ ਪਰਿਵਾਰ ਵਿਚੋਂ 37 ਸਾਲਾ ਗੁਰਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਕਿਸੇ ਘਟਨਾ ਦਾ ਸ਼ਿ-ਕਾ-ਰ ਹੋ ਗਿਆ ਸੀ, ਉਸ ਤੋਂ ਬਾਅਦ ਉਹ ਕੋਮਾ ਵਿੱਚ ਚਲਾ ਗਿਆ। ਜਿਸ ਦੀ ਬਿਮਾਰੀ ਕਾਰਨ ਘਰ ਦੀ ਆਰਥਿਕ ਹਾਲਤ ਹੋਰ ਵੀ ਤਰਸਯੋਗ ਹੋ ਗਈ।

ਗੁਰਪ੍ਰੀਤ ਸਿੰਘ ਦੀ ਮਾਂ ਅਤੇ ਭੈਣ ਵੱਲੋ ਕੋਈ ਨਾ ਕੋਈ ਕੰਮ ਕਰਕੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਸੀ। ਘਰ ਦੀ ਹਾਲਤ ਉਸ ਸਮੇਂ ਹੋਰ ਵੀ ਤਰਸਯੋਗ ਹੋ ਗਈ,ਜਦੋਂ ਜਸਬੀਰ ਕੌਰ ਵੀ ਅਚਾਨਕ ਡਿੱਗ ਗਈ ਅਤੇ ਉਸ ਦੇ ਵੀ ਕਈ ਸੱਟਾਂ ਲੱਗ ਗਈਆਂ। ਇਨ੍ਹਾਂ ਹਲਾਤਾਂ ਨੂੰ ਦੇਖਦੇ ਹੋਏ ਜਸਵੀਰ ਕੌਰ ਦੀ ਧੀ ਮਨਦੀਪ ਕੌਰ ਡਰ ਗਈ। ਕਿਉਂਕਿ ਭਰਾ ਪਹਿਲਾਂ ਵੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਹੁਣ ਮਾਂ ਦੇ ਵੀ ਬਿਮਾਰ ਹੋਣ ਨਾਲ ਘਰ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ।

ਘਰ ਦੀ ਤੰਗੀ ਦੇ ਚੱਲਦੇ ਹੋਏ ਮਨਦੀਪ ਕੌਰ ਵੱਲੋਂ ਆਪਣੇ ਭਰਾ ਤੇ ਮਾਂ ਨੂੰ ਕੋਈ ਜ਼ਹਿਰੀਲੀ ਚੀਜ਼ ਰੋਟੀ ਵਿੱਚ ਪਾ ਕੇ ਖੁਆ ਦਿੱਤੀ ਗਈ ਤੇ ਫਿਰ ਆਪ ਵੀ ਖਾ ਲਈ ਗਈ। ਘਰ ਆਈ ਗੁਆਂਢਣ ਨੂੰ ਇਸ ਘਟਨਾ ਦਾ ਪਤਾ ਲੱਗਣ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਤਿੰਨਾਂ ਨੂੰ ਜਗਰਾਉਂ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਮਾਂ ,ਪੁੱਤਰ ਦੀ ਮੌਤ ਹੋ ਗਈ ਤੇ ਮਨਦੀਪ ਕੌਰ ਦੀ ਅੱਜ ਸਵੇਰੇ ਮੌਤ ਹੋ ਗਈ । ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਘਰ ਦੇ ਅੰਦਰ ਲਗਾ ਲਾਸ਼ਾਂ ਦਾ ਢੇਰ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ – ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ
ਪੰਜਾਬ ਚ ਇਥੇ ਘਰ ਦੇ ਅੰਦਰ ਲਗਾ ਲਾਸ਼ਾਂ ਦਾ ਢੇਰ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ – ਤਾਜਾ ਵੱਡੀ ਖਬਰ
ByadminApril 17, 2021Comments Off on ਪੰਜਾਬ ਚ ਇਥੇ ਘਰ ਦੇ ਅੰਦਰ ਲਗਾ ਲਾਸ਼ਾਂ ਦਾ ਢੇਰ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ – ਤਾਜਾ ਵੱਡੀ ਖਬਰ
Previous Postਸਾਵਧਾਨ ਪੰਜਾਬ ਵਾਲਿਓ ਹੋ ਜਾਵੋ ਚੌਕੰਨੇ – ਹੁਣ ਸ਼ੁਰੂ ਹੋ ਗਿਆ ਇਹ ਕੰਮ, ਆਈ ਤਾਜਾ ਵੱਡੀ ਖਬਰ
Next Postਇਸ ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ ਮੋਦੀ ਨੇ ਵੀ ਕੀਤਾ ਅਫਸੋਸ ਜਾਹਰ – ਤਾਜਾ ਵੱਡੀ ਖਬਰ