ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਜਿੱਥੇ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਬਿਜਲੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਉੱਥੇ ਹੀ ਬਹੁਤ ਸਾਰੇ ਕਾਰੋਬਾਰ ਵੀ ਬਿਜਲੀ ਦੇ ਨਾਲ ਸਬੰਧਤ ਹਨ। ਅਗਰ ਬਿਜਲੀ ਦੀ ਸਪਲਾਈ ਪ੍ਰਭਾਵਤ ਹੁੰਦੀ ਹੈ ਤਾਂ ਕਾਰੋਬਾਰ ਠੱਪ ਹੋ ਜਾਂਦੇ ਹਨ। ਉਥੇ ਹੀ ਕਈ ਕਾਰਨਾਂ ਦੇ ਚਲਦੇ ਹੋਏ ਪਾਵਰ ਨਿਗਮ ਵੱਲੋਂ ਬਿਜਲੀ ਦੇ ਕੱਟ ਲਾਏ ਜਾਂਦੇ ਹਨ। ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਉੱਥੇ ਹੀ ਇਨ੍ਹਾਂ ਬਿਜਲੀ ਦੇ ਕੱਟਾਂ ਕਾਰਨ ਬਹੁਤ ਸਾਰੇ ਇਲਾਕੇ ਪ੍ਰਭਾਵਤ ਹੁੰਦੇ ਹਨ। ਬਿਜਲੀ ਵਿਭਾਗ ਵੱਲੋਂ ਇਸ ਸਬੰਧੀ ਜਾਣਕਾਰੀ ਬਿਜਲੀ ਕੱਟ ਤੋਂ ਪਹਿਲਾਂ ਹੀ ਲੋਕਾਂ ਨੂੰ ਮੁਹਈਆ ਕਰਵਾਈ ਜਾਂਦੀ ਹੈ। ਤਾਂ ਜੋ ਲੋਕਾਂ ਦਾ ਕਾਰੋਬਾਰ ਪ੍ਰਭਾਵਤ ਨਾ ਹੋਵੇ, ਤੇ ਉਹ ਸਾਰੇ ਅਗਾਊਂ ਹੀ ਆਪਣਾ ਇੰਤਜ਼ਾਮ ਕਰ ਸਕਣ।

ਪੰਜਾਬ ਵਿੱਚ ਇਥੇ 31 ਘੰਟੇ ਬਿਜਲੀ ਬੰਦ ਕਰਨ ਦੇ ਬਾਰੇ ਵੱਡਾ ਐਲਾਨ ਹੋਇਆ ਹੈ, ਜਿਸ ਬਾਰੇ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਜਲੰਧਰ ਜ਼ਿਲ੍ਹੇ ਵਿੱਚ ਕਈ ਪ੍ਰਾਜੈਕਟ ਉਸਾਰੀ ਅਧੀਨ ਹਨ। ਜਿਨ੍ਹਾਂ ਕਾਰਨ ਪਾਵਰ ਨਿਗਮ ਵੱਲੋਂ ਬਿਜਲੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਫੋਕਲ ਪੁਆਇੰਟ ਵਿਚ ਨਵਾਂ ਸਬ-ਸਟੇਸ਼ਨ ਫੋਕਲ ਪੁਆਇੰਟ-2 ਬਣਾਇਆ ਜਾ ਰਿਹਾ ਹੈ, ਜਿਸ ਦੀ ਤਿਆਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਹੀਨੇ ਦੇ ਅੰਦਰ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਇੰਡਸਟਰੀ ਵਿੱਚ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇਗੀ। ਜਿਸ ਬਾਰੇ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਜਾਵੇਗੀ।

ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ 17 ਅਪ੍ਰੈਲ ਤੋਂ 19 ਅਪ੍ਰੈਲ ਸ਼ਾਮ 7 ਵਜੇ ਤੱਕ 31 ਘੰਟੇ ਲਈ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਕਾਰਨ ਉਕਤ ਸਬ-ਸਟੇਸ਼ਨ ਅਧੀਨ ਪੈਂਦੇ 11 ਕੇ. ਵੀ. ਫੀਡਰ ਡੀ. ਆਈ. ਸੀ. 1-2 ਫੋਕਲ ਪੁਆਇੰਟ 1-2,ਵਾਟਰ ਸਪਲਾਈ, ਟਰਾਂਸਪੋਰਟ ਨਗਰ, ਗਦਈਪੁਰ 1-2, ਕਨਾਲ 1-2, ਬੀ. ਐੱਸ. ਐੱਨ.ਐੱਲ., ਇੰਡਸਟਰੀਅਲ 1-3, ਸ਼ਿਵ ਮੰਦਿਰ, ਫਾਜ਼ਲਪੁਰ, ਰੰਧਾਵਾ ਮਸੰਦਾਂ ਅਧੀਨ ਪੈਂਦੇ ਇਲਾਕੇ ਸੈਣੀ ਕਾਲੋਨੀ,ਉੱਤਮ, ਬਾਬਾ ਵਿਸ਼ਵਕਰਮਾ, ਜਗਦੰਬੇ, ਨਿਊ ਲਕਸ਼ਮੀ, ਨਿਊ ਫੋਕਲ ਪੁਆਇੰਟ, ਗਦਈਪੁਰ, ਗਦਈਪੁਰ ਮਾਰਕੀਟ, ਸਵਰਨ ਪਾਰਕ,ਦਾਦਾ ਕਾਲੋਨੀ, ਸਈਪੁਰ, ਫੋਕਲ ਪੁਆਇੰਟ, ਸੰਜੇ ਗਾਂਧੀ ਨਗਰ, ਵਿਸ਼ਵਕਰਮਾ ਮਾਰਕੀਟ ਅਤੇ ਨਜ਼ਦੀਕ ਦੇ ਇਲਾਕੇ ਪ੍ਰ-ਭਾ-ਵਿ-ਤ ਹੋਣਗੇ।

ਪਾਵਰ ਨਿਗਮ ਵੱਲੋਂਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਲੜੀ ਵਿਚ ਸ਼ੁੱਕਰਵਾਰ ਰਾਤ ਤੋਂ ਐਤਵਾਰ ਸ਼ਾਮ 7 ਵਜੇ ਤੱਕ ਰਾਹਤ ਦਿੱਤੀ ਗਈ ਹੈ। ਜਿਸ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਇੰਡਸਟਰੀ ਚਲਾਉਣ ਦੀ ਛੋਟ ਦਿੱਤੀ ਗਈ ਹੈ। ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਨਾਲ ਬਹੁਤ ਸਾਰੇ ਕਾਰੋਬਾਰਾਂ ਉਪਰ ਅਸਰ ਹੋ ਰਿਹਾ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਥੇ 31 ਘੰਟੇ ਬਿਜਲੀ ਬੰਦ ਕਰਨ ਦੇ ਬਾਰੇ ਹੋਇਆ ਇਹ ਐਲਾਨ – ਤਾਜਾ ਵੱਡੀ ਖਬਰ
ByadminApril 17, 2021Comments Off on ਪੰਜਾਬ ਚ ਇਥੇ 31 ਘੰਟੇ ਬਿਜਲੀ ਬੰਦ ਕਰਨ ਦੇ ਬਾਰੇ ਹੋਇਆ ਇਹ ਐਲਾਨ – ਤਾਜਾ ਵੱਡੀ ਖਬਰ
Previous Postਸਾਵਧਾਨ : ਪੰਜਾਬ ਚ ਚਲ ਰਹੇ ਨਾਈਟ ਕਰਫਿਊ ਦੇ ਦੌਰਾਨ ਆਈ ਇਹ ਵੱਡੀ ਤਾਜਾ ਖਬਰ
Next Postਪੰਜਾਬ ਚ ਇਥੇ ਪਿਆ ਭਾਰੀ ਮੀਂਹ – ਆਈ ਤਾਜਾ ਵੱਡੀ ਖਬਰ ਇਹੋ ਜਿਹਾ ਹੋਵੇਗਾ ਆਉਣ ਵਾਲਾ ਮੌਸਮ