ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਇਲਾਕੇ ਵਿਚ ਇਕ ਮਹਿਲਾ ਪੁਲਿਸ ਇੰਸਪੈਕਟਰ ਵੱਲੋ ਚਲਦੀ ਬਾਈਕ ਤੇ ਸੈਲਫੀ ਲਈ ਜਾ ਰਹੀ ਸੀ ਤਾਂ ਕਿਸੇ ਬੰਦੇ ਨੇ ਇਸ ਪੂਰੀ ਘਟਨਾ ਦੀ ਫੋਟੋਗ੍ਰਾਫੀ ਕਰਕੇ ਸੋਸ਼ਲ ਮੀਡੀਆ ਉਤੇ ਅਪਲੋਡ ਦਿੱਤੀ, ਜਿਸ ਤੋਂ ਬਾਅਦ ਇਹ ਵਾਇਰਲ ਹੋ ਗਈ। ਫੋਟੋ ਵਿਚ ਸਾਫ ਦਿਖਦਾ ਹੈ ਕਿ ਮਹਿਲਾ ਪੁਲਿਸ ਅਫਸਰ ਨੇ ਹੈਲਮਟ ਵੀ ਨਹੀਂ ਸੀ ਪਾਇਆ ਹੋਇਆ। ਹੁਣ ਸੋਸ਼ਲ ਮੀਡੀਆ ਉਤੇ ਇਸ ਮਹਿਲਾ ਪੁਲਿਸ ਅਫਸਰ ਦੇ ਇਸ ਕਾਰਨਾਮੇ ਦੀ ਬਹੁਤ ਵੱਡੇ ਪੱਧਰ ਉਤੇ ਅਲੋਚਨਾ ਕੀਤੀ ਜਾ ਰਹੀ ਹੈ।
ਵੱਡੀ ਗੱਲ ਤਾਂ ਇਹ ਰਹੀ ਕਿ ਸਾਸਨੀਗੇਟ ਥਾਣੇ ਦੀ ਇਸ ਮਹਿਲਾ ਪੁਲਿਸ ਅਫਸਰ ਦੁਆਰਾ 2 ਦਿਨ ਪਹਿਲਾਂ ਮੋਟਰਸਾਈਕਲ ਤੇ 3 ਜਾਣਿਆ ਦੀ ਫੋਟੋ ਸੋਸ਼ਲ ਮੀਡੀਆ ਉਤੇ ਪਾ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਵੱਡੀ ਸਲਾਹ ਦਿੱਤੀ ਸੀ। ਪਰ ਅਗਲੇ ਦਿਨ ਹੀ ਕਿਸੇ ਬੰਦੇ ਨੇ ਇਸ ਇੰਸਪੈਕਟਰ ਦੀ ਫੋਟੋ ਨੂੰ ਵਟਸਐਪ ਗਰੁੱਪ ਵਿਚ ਪਾ ਦਿੱਤੀ। ਦਰਅਸਲ ਦੇ ਵਿਚ ਇਹ ਪੂਰਾ ਮਾਮਲਾ ਉਤਰ ਪ੍ਰਦੇਸ਼ ਦੀ ਸਾਸਨੀਗੇਟ ਥਾਣਾ ਇੰਚਾਰਜ ਅਰੁਣਾ ਰਾਏ ਨਾਲ ਸਬੰਧਿਤ ਹੈ। ਸਾਸਨੀਗੇਟ ਖੇਤਰ ਦਾ ਇਕ ਵਟਸਐਪ ਗਰੁੱਪ ਬਣਾਇਆ ਗਿਆ।
ਡਿਜੀਟਲ ਵਲੰਟੀਅਰ ਸਾਸਨੀਗੇਟ ਨਾਮਕ ਗਰੁੱਪ ਵਿਚ ਇਸ ਮਹਿਲਾ ਇੰਸਪੈਕਟਰ ਨੇ ਇਕ ਬਾਇਕ ਉਤੇ ਤਿੰਨ ਲੋਕਾਂ ਦੀ ਫੋਟੋ ਪੋਸਟ ਕੀਤੀ ਅਤੇ ਲਿਖਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਗਲਤ ਹੈ। ਦਰਅਸਲ ਵਿਚ ਇਹ ਫੋਟੋ ਕਿਸੇ ਸਿਆਸੀ ਆਗੂ ਦੀ ਸੀ। ਮਹਿਲਾ ਇੰਸਪੈਕਟਰ ਦੇ ਫੋਟੋ ਪਾਉਣ ਤੋਂ ਥੋੜਾ ਸਮਾਂ ਬਾਅਦ ਹੀ ਇਸ ਗਰੁੱਪ ਵਿਚ ਸਾਸਨੀਗੇਟ ਦੀ ਇਸ ਮਹਿਲਾ ਇੰਸਪੈਕਟਰ ਦਾ ਫੋਟੋ ਵਾਇਰਲ ਕਰ ਦਿੱਤਾ ਗਿਆ, ਜਿਸ ਵਿਚ ਉਹ ਮੋਟਰਸਾਈਕਲ ਦੇ ਪਿੱਛੇ ਬੈਠੀ ਮੌਜ ਨਾਲ ਸੈਲਫੀ ਲੈ ਰਹੀ ਸੀ ਅਤੇ ਇਕ ਹੋਰ ਪੁਲਿਸ ਵਾਲਾ ਮੋਟਰ ਸਾਈਕਲ ਚਲਾ ਰਿਹਾ ਸੀ।
ਦੱਸਣਯੋਗ ਹੈ ਕਿ ਮਹਿਲਾ ਇੰਸਪੈਕਟਰ ਅਰੁਣਾ ਰਾਏ ਦੇ ਨਾਲ ਮੋਟਰ ਸਾਈਕਲ ਚਲਾ ਰਹੇ ਪੁਲਿਸ ਅਧਿਕਾਰੀ ਨੇ ਵੀ ਕੋਈ ਹੈਲਮਟ ਨਹੀਂ ਸੀ ਪਾਇਆ ਹੋਇਆ। ਹੁਣ ਫੋਟੋ ਵਾਇਰਲ ਹੋਣ ਤੋਂ ਬਾਅਦ ਲੋਕ ਸਵਾਲ ਕਰ ਰਹੇ ਨੇ ਕਿ ਹੈਲਮਟ ਦੇ ਬਗੈਰ ਪੁਲਿਸ ਤਾਂ ਆਮ ਲੋਕਾਂ ਦਾ ਝੱਟ ਵਿਚ ਹੀ ਚਲਾਨ ਕੱਟ ਦਿੰਦੀ ਹੈ ਪਰ ਇਕ ਸੀਨੀਅਰ ਪੁਲਿਸ ਅਧਿਕਾਰੀ ਜਦੋਂ ਸ਼ਰੇਆਮ ਹੀ ਮਾਰਕੀਟ ਵਿਚ ਚਲਦੀ ਬਾਈਕ ਤੋਂ ਸੈਲਫੀਆਂ ਲੈ ਰਹੀ ਸੀ ਤਾਂ ਇਸਦਾ ਕਿਸੀ ਨੇ ਚਾਲਾਂ ਕਿਉਂ ਨਹੀਂ ਕੱਟਿਆ? ਕੀ ਪੁਲਿਸ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੁੰਦਾ।
ਵਾਇਰਲ