ਆਈ ਤਾਜਾ ਵੱਡੀ ਖਬਰ
ਪੂਰੇ ਵਿਸ਼ਵ ਦੇ ਵਿਚ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ਾਂ ਵਿੱਚੋਂ ਸਾਡੇ ਦੇਸ਼ ਭਾਰਤ ਦਾ ਨਾਮ ਦੂਸਰੇ ਨੰਬਰ ‘ਤੇ ਆਉਂਦਾ ਹੈ। ਇੱਥੇ ਲਗਾਤਾਰ ਜਨ ਸੰਖਿਆ ਵਧਦੀ ਜਾ ਰਹੀ ਹੈ। ਜਿਸ ਕਾਰਨ ਸੜਕਾਂ ਅਤੇ ਹੋਰ ਮਾਰਗਾਂ ਉੱਪਰ ਆਵਾਜਾਈ ਦੇ ਵਿਚ ਵਾਧਾ ਹੋ ਰਿਹਾ ਹੈ। ਮੌਜੂਦਾ ਸਮਾਂ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਭਾਵਿਤ ਹੈ ਪਰ ਫਿਰ ਵੀ ਲੋਕ ਇਕ ਥਾਂ ਤੋਂ ਦੂਜੀ ਥਾਂ ‘ਤੇ ਸਫ਼ਰ ਕਰਨ ਵਾਸਤੇ ਵੱਖ-ਵੱਖ ਸਾਧਨਾਂ ਅਤੇ ਆਵਾਜਾਈ ਦੇ ਰਾਸਤਿਆਂ ਦਾ ਇਸਤੇਮਾਲ ਕਰਦੇ ਹਨ। ਇਸ ਦੌਰਾਨ ਸਾਨੂੰ ਕਈ ਤਰ੍ਹਾਂ ਦੀਆਂ ਦੁਖਦ ਘਟਨਾਵਾਂ ਵੀ ਸੁਣਨ ਨੂੰ ਮਿਲਦੀਆਂ ਹਨ ਅਤੇ ਇਕ ਅਜਿਹੀ ਹੀ ਦੁਖਦ ਘਟਨਾ ਹਰਿਆਣਾ ਸੂਬੇ ਦੇ ਵਿੱਚ ਵਾਪਰੀ ਹੈ।
ਦੁਪਹਿਰ ਸਮੇਂ ਵਾਪਰੀ ਇਸ ਘਟਨਾ ਦੇ ਨਾਲ ਵੱਡਾ ਨੁਕਸਾਨ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰੋਹਤਕ ਤੋਂ ਦਿੱਲੀ ਦੇ ਵਿਚਕਾਰ ਚੱਲਣ ਵਾਲੀ ਪੈਸੰਜਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਸ ਅੱਗ ਲੱਗਣ ਦੇ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ‘ਤੇ ਨਹੀਂ ਹੋਇਆ ਪਰ ਇਸ ਨਾਲ ਪੈਸੰਜਰ ਗੱਡੀ ਦੇ ਚਾਰ ਡੱਬੇ ਅੱਗ ਦੇ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਰੋਹਤਕ ਸਟੇਸ਼ਨ ਦੇ ਯਾਰਡ ਵਿਚ ਵਾਪਰੀ ਜਿੱਥੇ ਇਕ ਯਾਤਰੀ ਟਰੇਨ ਮੇਨ ਲਾਇਨ ਇਲੈਕਟ੍ਰੀਕਲ ਮਲਟੀਪਲ ਯੁਨਿਟ ਦੇ ਚਾਰ ਡੱਬੇ ਅੱਗ ਦੇ ਨਾਲ ਸੜ ਗਏ।
ਮੌਜੂਦਾ ਲੋਕਾਂ ਵੱਲੋਂ ਦੱਸਣ ਮੁਤਾਬਕ ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਪਟੜੀ ਦੇ ਉਤੇ ਖੜ੍ਹਾ ਹੋਇਆ ਡੀਜ਼ਲ ਇੰਜਣ ਵੀ ਇਸ ਦੀ ਲਪੇਟ ਵਿਚ ਆਉਣ ਤੋਂ ਨਾ ਬਚ ਸਕਿਆ। ਦੱਸਣ ਯੋਗ ਹੈ ਕਿ ਇਥੇ ਖੜੀ ਹੋਈ ਯਾਤਰੀ ਗੱਡੀ ਨੇ ਦੁਪਹਿਰ ਕਰੀਬ ਸਵਾ ਚਾਰ ਵਜੇ ਦਿੱਲੀ ਦੇ ਲਈ ਰਵਾਨਾ ਹੋਣਾ ਸੀ ਪਰ ਦੁਪਹਿਰ ਢਾਈ ਵਜੇ ਇਸ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਉਪਰ ਅੱਗ-ਬਝਾਊ ਵਿਭਾਗ ਦੇ ਕਰਮਚਾਰੀ ਪੁੱਜੇ
ਅਤੇ ਇਸ ਖਬਰ ਨੂੰ ਲਿਖੇ ਜਾਣ ਤੱਕ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫ਼ਿਲਹਾਲ ਇਸ ਗੱਡੀ ਨੂੰ ਲੱਗੀ ਹੋਈ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮੌਕੇ ਉਪਰ ਪੁੱਜੀ ਹੋਈ ਪੁਲਸ ਲੋੜੀਂਦੀ ਜਾਣਕਾਰੀ ਨੂੰ ਹਾਸਿਲ ਕਰ ਇਸ ਘਟਨਾ ਦੀ ਤਫਤੀਸ਼ ਕਰਨ ਵਿੱਚ ਜੁਟ ਗਈ ਹੈ।
ਤਾਜਾ ਜਾਣਕਾਰੀ